ਪੰਜਾਬ 'ਚ ਠੰਢ ਨੇ ਤੋੜਿਆ 50 ਸਾਲ ਦਾ ਰਿਕਾਰਡ, ਜਾਣੋ ਵੱਖ ਵੱਖ ਜਿਲ੍ਹਿਆਂ ਦਾ ਤਾਪਮਾਨ
Published : Jan 2, 2021, 10:08 am IST
Updated : Jan 2, 2021, 10:10 am IST
SHARE ARTICLE
weather
weather

ਅੰਮ੍ਰਿਤਸਰ, ਲੁਧਿਆਣਾ, ਪਟਿਆਲੇ ਹਿਮਾਚਲ ਦੇ ਸ਼ਿਮਲਾ, ਕੁਫਰੀ, ਧਰਮਸ਼ਾਲਾ ਅਤੇ ਡਲਹੌਜੀ ਨਾਲੋਂ ਵੱਧ ਠੰਡੇ ਸੀ।ਸ਼ਿਮਲਾ ਵਿੱਚ ਪਾਰਾ 6.8 ਡਿਗਰੀ ਸੀ।

ਚੰਡੀਗੜ੍ਹ: ਪੰਜਾਬ ਹੀ ਨਹੀਂ ਦੇਸ਼ ਭਰ ਵਿਚ ਠੰਡ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ 5 ਦਹਾਕਿਆਂ ਦੇ ਤਾਪਮਾਨ ਰਿਕਾਰਡ ਅਨੁਸਾਰ, 1970 ਵਿੱਚ 20 ਦਸੰਬਰ ਤੋਂ 7 ਜਨਵਰੀ ਦੇ ਵਿੱਚ, ਪੰਜਾਬ ਵਿੱਚ ਰਾਤ ਦਾ ਔਸਤਨ ਪਾਰਾ 2 ਡਿਗਰੀ ਤੱਕ ਪਹੁੰਚ ਗਿਆ ਸੀ।ਇਸ ਵਾਰ ਵੀ ਪਾਰਾ ਇਸੇ ਤਰ੍ਹਾਂ ਔਸਤਨ 2 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਸ਼ੀਤ ਲਹਿਰ ਚੱਲਣ ਨਾਲ ਕਾਂਬਾ ਛਿੜਿਆ ਹੋਇਆ ਹੈ।

weather

ਜਾਣੋ ਵੱਖ ਵੱਖ ਜਿਲ੍ਹਿਆਂ ਦਾ ਤਾਪਮਾਨ 
-ਜ਼ਿਲ੍ਹਾ ਬਠਿੰਡਾ ਸਭ ਤੋਂ ਠੰਡਾ ਸੀ ਅਤੇ ਇਸ ਵਾਰ ਵੀ ਬਠਿੰਡਾ ਸਭ ਤੋਂ ਠੰਡਾ ਹੈ। ਬਠਿੰਡਾ ਵਿੱਚ ਰਾਤ ਦਾ ਤਾਪਮਾਨ -0.2 ਤੱਕ ਡਿੱਗ ਗਿਆ, ਜਦੋਂਕਿ ਦਿਨ ਦਾ ਤਾਪਮਾਨ 17.4 ਡਿਗਰੀ ਰਿਕਾਰਡ ਕੀਤਾ ਗਿਆ।

WINTER

- ਅਗਲੇ 3 ਦਿਨ ਮਾਝਾ, ਮਾਲਵਾ ਅਤੇ ਪੂਰੇ ਦੁਆਬੇ ਵਿੱਚ ਕੜਾਕੇ ਦੀ ਠੰਢ ਪੈਣ ਵਾਲੀ ਹੈ। ਦਿਨ ਵੇਲੇ ਸ਼ੀਤਲਹਿਰ ਜਾਰੀ ਰਹੇਗੀ ਅਤੇ ਰਾਤ ਨੂੰ ਤਾਪਮਾਨ ਔਸਤਨ 3 ਡਿਗਰੀ ਰਹੇਗਾ।ਇਸ ਸਾਲ 7 ਜਨਵਰੀ ਤੋਂ ਬਾਅਦ ਵੀ ਸਖ਼ਤ ਸਰਦੀ ਪਵੇਗੀ।

Winter

ਮੌਸਮ ਵਿਭਾਗ ਦੇ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਅਗਲੇ 24 ਘੰਟਿਆਂ ਦੌਰਾਨ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ, 2 ਜਨਵਰੀ ਨੂੰ ਪੰਜਾਬ ਵਿੱਚ ਯੈਲੋ ਅਲਰਟ ਹੋਵੇਗਾ ਭਾਵ 1 ਜਨਵਰੀ ਨੂੰ ਜੋ ਮੌਸਮ ਰਿਹਾ ਹੈ, ਉਸੇ ਤਰ੍ਹਾਂ ਦਾ ਮੌਸਮ ਹੁਣ 2 ਜਨਵਰੀ ਨੂੰ ਵੀ ਚੁਣੌਤੀ ਬਣਿਆ ਰਹੇਗਾ। ਪਰ 3 ਜਨਵਰੀ ਨੂੰ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ। ਅੰਮ੍ਰਿਤਸਰ, ਲੁਧਿਆਣਾ, ਪਟਿਆਲੇ ਹਿਮਾਚਲ ਦੇ ਸ਼ਿਮਲਾ, ਕੁਫਰੀ, ਧਰਮਸ਼ਾਲਾ ਅਤੇ ਡਲਹੌਜੀ ਨਾਲੋਂ ਵੱਧ ਠੰਡੇ ਸੀ।ਸ਼ਿਮਲਾ ਵਿੱਚ ਪਾਰਾ 6.8 ਡਿਗਰੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement