ਹੁਣ ਇਸ ਨੌਜਵਾਨ ਨੇ ਵੀ ਵੱਡਾ ਕੀਤਾ ਕਿਸਾਨਾਂ ਲਈ ਆਪਣਾ ਦਿਲ, ਮੁਫ਼ਤ ਪੈਟਰੋਲ ਪਵਾਉਣ ਦਾ ਕੀਤਾ ਐਲਾਨ
Published : Dec 1, 2020, 10:15 am IST
Updated : Dec 1, 2020, 1:42 pm IST
SHARE ARTICLE
Pritpal Singh
Pritpal Singh

ਮੋਰਚੇ ‘ਚ ਸ਼ਾਮਲ ਟਰੈਕਟਰਾਂ ਵਿਚ ਮੁਫ਼ਤ ਡੀਜ਼ਲ ਪਾਉਣ ਦਾ ਕੀਤਾ ਐਲਾਨ

ਚੰਡੀਗੜ੍ਹ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਬਾਰਡਰ 'ਤੇ ਲਗਾਤਾਰ ਡਟੇ ਹੋਏ ਹਨ ਤੇ ਹਰ ਕੋਈ ਕਿਸਾਨਾਂ ਦੀ ਮਦਦ ਕਰਨ ਲਈ ਕੁਝ ਨਾ ਕੁਝ ਕਰ ਰਿਹਾ ਹੈ। ਦਿੱਲੀ ਵਿਚ ਡਟੇ ਕਿਸਾਨਾਂ ਦੀ ਮਦਦ ਲਈ ਲੋਕ ਵੱਡੇ ਪੱਧਰ ਤੇ ਸਾਹਮਣੇ ਆ ਰਹੇ ਹਨ। ਅਜਿਹਾ ਸ਼ਂਘਰਸ਼ ਭਰੇ ਮਾਹੌਲ ਵਿਚ ਇੱਕ ਵਿਅਕਤੀ ਨੇ ਮੋਰਚੇ ‘ਚ ਸ਼ਾਮਲ ਟਰੈਕਟਰਾਂ ਵਿਚ ਮੁਫ਼ਤ ਡੀਜ਼ਲ ਪਾਉਣ ਦਾ ਐਲਾਨ ਕੀਤਾ ਹੈ।

File Photo
 

ਫ਼ਰੀਦਕੋਟ ਦੇ ਪਿੰਡ ਔਲਖ ਦੇ ਨੌਜਵਾਨ ਪ੍ਰਿਤਪਾਲ ਸਿੰਘ ਸਪੁੱਤਰ ਜੋਗਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਪੋਸਟ ਪਾ ਕੇ ਕਿਸਾਨਾਂ ਦੀ ਮਦਦ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਵਿਚ ਲਿਖਿਆ ਹੈ ਕਿ ਦਿੱਲੀ ਗਏ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸੇ ਦੇ ਵੀ ਟਰੈਕਟਰ ਵਿਚ ਡੀਜ਼ਲ ਖ਼ਤਮ ਹੁੰਦਾ ਹੈ, ਉਹ ਮੈਨੂੰ ਵੀਡੀਓ ਕਾਲ ਕਰ ਕੇ ਟੈਂਕੀ ਫੁੱਲ ਕਰਵਾ ਸਕਦਾ ਹੈ। ਮੇਰਾ ਮੋਬਾਈਲ ਨੰਬਰ 9501300525

farmerfarmer

ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪੋਸਟ ਪਾਉਣ ਤੋਂ ਬਾਅਦ ਉਸ ਨੂੰ ਲੋੜਵੰਦ ਕਿਸਾਨ ਵੀਰਾਂ ਦੇ ਫ਼ੋਨ ਆਉਣ ਲੱਗੇ। ਜਿਸ ਤੋਂ ਬਾਅਦ ਉਹ ਹੁਣ ਤੱਕ 30 ਹਜ਼ਾਰ ਰੁਪਏ ਤੋਂ ਉੱਪਰ ਦਾ ਤੇਲ ਪਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੋੜਵੰਦ ਕਿਸਾਨ ਪੈਟਰੋਲ ਪੰਪ ਤੋਂ ਉਸ ਨੂੰ ਵੀਡੀਓ ਕਾਲ ਕਰਦੇ ਹਨ। ਇਸ ਤੋਂ ਬਾਅਦ ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਉਹ ਪੇਟੀਐਮ ਦੁਆਰਾ ਪੈਟਰੋਲ ਪੰਪ ਨੂੰ ਭੁਗਤਾਨ ਕਰ ਦਿੰਦੇ ਹਨ। ਕੋਈ ਜਾਅਲੀ ਮਾਮਲਾ ਨਾ ਆ ਜਾਵੇ, ਇਸ ਲਈ ਵੀਡੀਓ ਕਾਲ ਦੁਆਰਾ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਉਹ ਤੇਲ ਪਾਉਂਦੇ ਹਨ।

Farmer Protest Farmer Protest

ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਛੋਟੀ ਕਿਸਾਨੀ ਨਾਲ ਸਬੰਧਿਤ ਹੈ। ਟਰੈਕਟਰਾਂ ਵਿਚ ਤੇਲ ਪਾਉਣ ਤੋਂ ਇਵਾਲਾ ਉਸ ਨੇ ਐਲਾਨ ਕੀਤਾ ਹੈ ਕਿ ਜੇ ਲੋੜ ਪਈ ਤਾਂ ਉਹ ਆਪਣਾ ਇੱਕ ਕਿੱਲਾ ਵੀ ਵੇਚ ਦੇਵੇਗਾ। ਦੱਸ ਦਈਏ ਕਿ ਪ੍ਰਿਤਪਾਲ ਸਿੰਘ ਵੀ ਇਕ ਆਮ ਘਰਾਂ 'ਚੋਂ ਹੈ ਪਰ ਉਹ ਕਿਸਾਨ ਸੰਘਰਸ਼ ਲਈ ਲੋੜ ਪੈਣ ਤੇ ਸਭ ਕੁੱਝ ਵਾਰਨ ਲਈ ਤਿਆਰ ਹੈ। ਉਹ ਦੋ ਭੈਣਾਂ ਦਾ ਇਕੱਲਾ ਭਰਾ ਹੈ। ਉਨ੍ਹਾਂ ਦੇ ਪਰਿਵਾਰ ਕੋਲ ਚਾਰ ਕਿੱਲੇ ਪੈਲੀ ਹੈ। ਉਹ ਖ਼ੁਦ ਲੁਧਿਆਣਾ ਵਿੱਚ ਜੁਝਾਰ ਟਰਾਂਸਪੋਰਟ ਵਿਚ ਮੈਨੇਜਰ ਦੇ ਤੌਰ ਉੱਤੇ ਕੰਮ ਕਰਦਾ ਹੈ। ਉਸ ਦੀ ਮਹੀਨੇ ਦੀ ਤਨਖ਼ਾਹ 25 ਹਜ਼ਾਰ ਰੁਪਏ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement