ਲੋਕਤੰਤਰ ਦੀ ਰਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ
Published : Nov 1, 2021, 12:15 am IST
Updated : Nov 1, 2021, 12:15 am IST
SHARE ARTICLE
image
image

ਲੋਕਤੰਤਰ ਦੀ ਰਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ

     ਨਵੀਂ ਦਿੱਲੀ, 31 ਅਕਤੂਬਰ : ਕਾਂਗਰਸ ਨੇ ਐਤਵਾਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਦਿਤੀ। ਉਥੇ ਹੀ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਜਿਹੇ ਸਮੇਂ ’ਚ ਜਦੋਂ ਲੋਕਤੰਤਰ ਦੇ ਸਾਰੇ ਥੰਮ ‘ਕਮਜ਼ੋਰ’ ਕੀਤੇ ਜਾ ਰਹੇ ਹਨ, ਪਟੇਲ ਦੇ ਯੋਗਦਾਨ ਨੂੰ ਯਾਦ ਰੱਖਣਾ ਮਹੱਤਵਪੂਰਨ ਹੈ। ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਢਰਾ ਨੇ ਵੀ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਸਾਨੂੰ ਕਿਸਾਨਾਂ ਦੇ ਦਮਨ ਦੇ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ਲਈ ਨਿਆਂ ਦੀ ਲੜਾਈ ’ਚ ਪਹਾੜ ਦੀ ਤਰ੍ਹਾਂ ਡਟੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਰਾਹੁਲ ਨੇ ਟਵੀਟ ਕਰਦੇ ਹੋਏ ਲਿਖਿਆ, ‘ਅੱਜ ਜਦੋਂ ਸਾਡੇ ਲੋਕਤੰਤਰ ਦੇ ਸਾਰੇ ਥੰਮ ਕਮਜ਼ੋਰ ਕੀਤੇ ਜਾ ਰਹੇ ਹਨ, ਸਾਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਨੂੰ ਯਾਦ ਕਰਦਾ ਹੋਵੇਗਾ। ਇਨ੍ਹਾਂ ਥੰਮਾਂ ਦਾ ਨਿਰਮਾਣ ਕਰਨ ਵਾਲੇ ਕਾਂਗਰਸ ਨੇਤਾਵਾਂ ’ਚੋਂ ਇਕ ਮਹੱਤਵਪੂਰਨ ਆਵਾਜ਼ ਉਨ੍ਹਾਂ ਦੀ ਵੀ ਸੀ, ਲੋਕਤੰਤਰ ਦੀ ਰਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ ਹੈ।’
ਪਿ੍ਰਯੰਕਾ ਨੇ ਟਵੀਟ ਕੀਤਾ, ‘ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਬਾਰਡੋਲੀ ਸਤਿਆਗ੍ਰਹਿ ’ਚ ਕਿਸਾਨਾਂ ਦੇ ਹੱਕ, ਸਵੈ-ਮਾਣ ਅਤੇ ਸਨਮਾਨ ਦੀ ਆਵਾ  ਜ਼ ਬੁਲੰਦ ਕੀਤੀ। ਉਨ੍ਹਾਂ ਜਾ ਸੰਘਰਸ਼ ਸਾਨੂੰ ਕਿਸਾਨਾਂ ਦੇ ਦਮਨ ਦੇ ਵਿਰੁਧ ਅਤੇ ਕਿਸਾਨਾਂ ਦੇ ਹੱਕ ਲਈ ਨਿਆਂ ਦੀ ਲੜਾਈ ’ਚ ਪਹਾੜ ਦੀ ਤਰ੍ਹਾਂ ਡਟੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ।’ ਕਾਂਗਰਸ ਨੇ ਅਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਲਿਖਿਆ, ‘ਭਾਰਤ ਨੂੰ ਇਕਜੁਟ ਰੱਖਣ ਦੀ ਇਸ ਲੜਾਈ ’ਚ, ਨਫਰਤ ’ਤੇ ਪਿਆਰ ਦੀ ਜਿੱਤ ਯਕੀਨੀ ਕਰਨ ਦੀ ਇਸ ਲੜਾਈ ’ਚ, ਸਾਡੇ, ਕਿਸਾਨਾਂ ਨੂੰ, ਸਾਡੇ ਲੋਕਾਂ ਨੂੰ, ਸਾਡੇ ਦੇਸ਼ ਨੂੰ ਬਚਾਉਣ ਦੀ ਇਸ ਲੜਾਈ ’ਚ ਅਸੀਂ ਭਾਰਤ ਰਤਨ ਸਰਦਾਰ ਵੱਲਭ ਭਾਈ ਪਟੇਲ ਨੂੰ ਅੱਜ ਅਤੇ ਹਰ ਦਿਨ ਯਾਦ ਕਰਦੇ ਹਾਂ।’ ਕੇਂਦਰ 31 ਅਕਤੂਬਰ ਨੂੰ ਪਟੇਲ ਦੀ ਜਯੰਤੀ ਨੂੰ ‘ਰਾਸ਼ਟਰੀ ਏਕਤਾ ਦਿਵਸ’ ਦੇ ਰੂਪ ’ਚ ਮੰਨਾਂਦਾ ਹੈ।     (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement