ਜੇਮਜ਼ ਬਾਂਡ ਦੀ ਭੂਮਿਕਾ ਨਿਭਾਉਣ ਵਾਲੇ ਸੀਨ ਕੌਨੇਰੀ ਦਾ 90 ਸਾਲ ਦੀ ਉਮਰ 'ਚ ਦੇਹਾਂਤ
Published : Nov 1, 2020, 6:34 am IST
Updated : Nov 1, 2020, 6:34 am IST
SHARE ARTICLE
image
image

ਜੇਮਜ਼ ਬਾਂਡ ਦੀ ਭੂਮਿਕਾ ਨਿਭਾਉਣ ਵਾਲੇ ਸੀਨ ਕੌਨੇਰੀ ਦਾ 90 ਸਾਲ ਦੀ ਉਮਰ 'ਚ ਦੇਹਾਂਤ

ਲੰਡਨ, 31 ਅਕਤੂਬਰ: ਜੇਮਜ਼ ਬਾਂਡ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਸੀਨ ਕੌਨੇਰੀ ਦਾ 90 ਸਾਲ ਦੀ ਉਮਰ ਵਿਚ ਬਹਾਮਾਸ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਛੇ ਫਿਲਮਾਂ ਵਿਚ ਬਾਂਡ ਦਾ ਕਿਰਦਾਰ ਨਿਭਾਇਆ ਸੀ। ਸੀਨ ਨੂੰ ਆਸਕਰ, ਬਾਫਟਾ ਅਤੇ ਤਿੰਨ ਗੋਲਡਨ ਗਲੋਬ ਸਣੇ ਕਈ ਪੁਰਸਕਾਰ ਪ੍ਰਾਪਤ ਹੋਏ ਸਨ। ਉਸ ਦੇ ਬੇਟੇ ਜੈਸਨ ਕਾਨੇਰੀ ਨੇ ਦਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਕੌਨੇਰੀ ਨੂੰ ਸਾਲ 2000 ਵਿਚ ਬ੍ਰਿਟੇਨ ਦੀ ਮਹਾਰਾਣੀ ਨੇ ਨਾਇਟਹੁਡ ਦੀ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਸੀ। ਇਸੇ ਸਾਲ ਅਗਸਤ ਵਿੱਚ ਉਨ੍ਹਾਂ ਨੇ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ। ਅਦਾਕਾਰੀ ਤੋਂ ਬਾਅਦ, ਕੌਨੇਰੀ ਨੇ ਲੰਮੇ ਸਮੇਂ ਤੋਂ ਸਕਾਟਲੈਂਡ ਦੀ ਆਜ਼ਾਦੀ ਦੀ ਹਮਾਇਤ ਕਰਨ ਵਾਲੀ ਰਾਜਨੀਤਿਕ ਪਾਰਟੀ ਦਾ ਸਮਰਥਨ ਵੀ ਕੀਤਾ। ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਗਨ ਨੇ ਸੀਨ ਕਾਨੇਰੀ ਦੀ ਮੌਤ ਨੂੰ ਨਿਜੀ ਨੁਕਸਾਨ ਦਸਿਆ ਹੈ। ਉimageimageਨ੍ਹਾਂ ਕਿਹਾ ਕਿ ਦੇਸ਼ ਨੇ ਆਪਣਾ ਪਿਆਰਾ ਪੁੱਤਰ ਗੁਆ ਲਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement