ਕਿਸਾਨਾਂ ਨਾਲ ਰਾਬਤਾ ਕਾਇਮ ਕਰ ਕੇ ਅੰਦੋਲਨ ਵਾਪਸ ਕਰਵਾਉ
Published : Nov 1, 2020, 7:26 am IST
Updated : Nov 1, 2020, 7:26 am IST
SHARE ARTICLE
image
image

ਕਿਸਾਨਾਂ ਨਾਲ ਰਾਬਤਾ ਕਾਇਮ ਕਰ ਕੇ ਅੰਦੋਲਨ ਵਾਪਸ ਕਰਵਾਉ

ਭਾਜਪਾ ਇਕਾਈ ਦੁਚਿੱਤੀ ਵਿਚ 'ਕਰੀਏ ਤਾਂ ਕੀ ਕਰੀਏ'
 

ਚੰਡੀਗੜ੍ਹ, 31 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਭਾਜਪਾ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਫ਼ਰਮਾਨ ਜਾਰੀ ਕਰ ਦਿਤਾ ਹੈ ਕਿ ਪ੍ਰਦੇਸ਼ ਭਾਜਪਾ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਖੇਤੀ ਬਿਲਾਂ ਬਾਰੇ ਜਾਗਰੂਕ ਕਰੇ। ਦਿੱਲੀ ਵਿਖੇ ਪਿਛਲੇ ਦਿਨੀ ਭਾਜਪਾ ਹਾਈਕਮਾਨ ਨਾਲ ਪੰਜਾਬ ਇਕਾਈ ਦੀ ਹੋਈ ਬੈਠਕ ਵਿਚ ਇਹ ਫ਼ਰਮਾਨ ਜਾਰੀ ਕੀਤਾ ਗਿਆ ਪਰ ਪੰਜਾਬ ਵਿਚ ਜਿਸ ਤਰੀਕੇ ਨਾਲ ਕਿਸਾਨ ਗੁੱਸੇ ਵਿਚ ਨੇ ਉਸਨੂੰ ਦੇਖਦੇ ਹੋਏ ਪੰਜਾਬ ਇਕਾਈ ਦੁਚਿੱਤੀ ਵਿਚ ਫਸੀ ਹੋਈ ਹੈ।
ਇਕ ਪਾਸੇ ਕੇਂਦਰੀ ਹਾਈਕਮਾਨ ਦਾ ਦਬਾਅ ਤੇ ਦੂਜੇ ਪਾਸੇ ਕਿਸਾਨਾਂ ਦਾ ਗੁੱਸਾ। ਦਰਅਸਲ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਮੁਸ਼ਕਲ 'ਚ ਘਿਰੀ ਨਜ਼ਰ ਆ ਰਹੀ ਹੈ। ਮੁੱਦਾ ਅਸਲ ਵਿਚ ਇਹ ਹੈ ਕਿ ਪਿਛਲੇ ਦਿਨੀ ਦਿੱਲੀ ਵਿਖੇ ਭਾਜਪਾ ਹਾਈਕਮਾਨ ਦੀ ਪੰਜਾਬ ਇਕਾਈ ਨਾਲ ਹੋਈ ਬੈਠਕ ਵਿਚ ਹਾਈਕਮਾਨ ਵਲੋਂ ਸਖ਼ਤੀ ਨਾਲ ਪੁਛਿਆ ਗਿਆ ਕਿ ਪੰਜਾਬ ਦਾ ਆਗੂ ਹੁਣ ਤਕ ਕਿਸਾਨਾਂ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾ ਕਿਉਂ ਨਹੀਂ ਪਾਏ?
ਸੂਤਰਾਂ ਮੁਤਾਬਕ ਹਾਈਕਮਾਨ ਵਲੋਂ ਇਹ ਸਪੱਸ਼ਟ ਕਰ ਦਿਤਾ ਗਿਆ ਹੈ ਕਿ ਖੇਤੀ ਬਿਲ ਕਿਸੇ ਵੀ ਹਾਲਤ 'ਚ ਵਾਪਸ ਨਹੀਂ ਲਏ ਜਾਣਗੇ, ਨਾਲ ਹੀ ਪੰਜਾਬ ਇਕਾਈ ਨੂੰ ਇਹ ਫ਼ਰਮਾਨ ਜਾਰੀ ਕੀਤਾ ਗਿਆ ਕਿ ਹੁਣ ਪ੍ਰਦੇਸ਼ ਇਕਾਈ ਬਿਨਾਂ ਸਮਾਂ ਗਵਾਏ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਖੇਤੀ ਬਿਲਾਂ ਬਾਰੇ ਸਮਝਾਏ। ਮੀਟਿੰਗ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਪੱਸ਼ਟ ਤੌਰ 'ਤੇ ਤਾਂ ਕੁਝ ਨਹੀਂ ਕਿਹਾ ਪਰ ਸਾਰੇ ਮੁੱਦਿਆਂ 'ਤੇ ਚਰਚਾ ਦੀ ਗੱਲ ਜ਼ਰੂਰ ਕਹੀ। ਖੈਰ ਹਾਈਕਮਾਨ ਨੇ ਤਾਂ ਫਰਮਾਨ ਸੁਣਾ ਦਿਤਾ ਪਰ ਸੂਤਰਾਂ ਮੁਤਾਬਕ ਸੂਬਾimageimage ਇਕਾਈ ਕਿਸਾਨਾਂ ਦੇ ਗੁੱਸੇ ਨੂੰ ਵੇਖਦੇ ਹੋਏ
ਦੁਚਿੱਤੀ 'ਚ ਹੈ ਕਿ ਉਹ ਕਿਸਾਨਾਂ ਵਿਚ ਜਾਵੇ ਜਾਂ ਨਾਂ ਜਾਵੇ ? ਕਿਉਂਕਿ ਪੰਜਾਬ ਭਾਜਪਾ ਦੀ ਸੱਭ ਤੋਂ ਵੱਡੀ ਸਮੱਸਿਆ ਇਹ ਵੀ ਹੈ ਕਿ ਪਿਛਲੇ ਸਮੇਂ 'ਚ ਭਾਜਪਾ ਨੇ ਸੂਬੇ 'ਚ ਅਪਣੇ ਆਪ ਨੂੰ 23 ਸੀਟਾਂ ਤਕ ਹੀ ਜ਼ਿਆਦਾਤਰ ਸੀਮਿਤ ਕਰ ਕੇ ਰਖਿਆ ਹੋਇਆ ਹੈ ਤੇ ਭਾਜਪਾ ਦੀ ਸੂਬਾ ਕਾਰਜਕਾਰਨੀ 'ਚ ਕਿਸਾਨੀ ਪਿਛੋਕੜ ਵਾਲੇ ਆਗੂਆਂ ਦੀ ਗਿਣਤੀ ਬਹੁਤ ਹੀ ਘੱਟ ਹੈ ।
ਪੰਜਾਬ ਭਾਜਪਾ ਲਈ ਸਥਾਨਕ ਨੇਤਾਵਾਂ ਖਾਸਕਰ ਸਿੱਖ ਚਿਹਰਿਆਂ ਦਾ ਪਾਰਟੀ ਛੱਡ ਕੇ ਜਾਣਾ ਵੀ ਵੱਡੀ ਸਿਰਦਰਦੀ ਬਣ ਰਿਹਾ ਹੈ, ਸੂਤਰਾਂ ਮੁਤਾਬਿਕ ਜਦ ਦਿੱਲੀ ਬੈਠਕ ਵਿਚ ਪੰਜਾਬ ਇਕਾਈ ਨੇ ਕੈਡਰ ਮਜਬੂਤ ਕਰਨ ਦੀ ਗੱਲ ਕਹੀ ਤਾਂ ਹਾਈਕਮਾਨ ਨੇ ਸਾਫ਼ ਕਿਹਾ ਕਿ ਉਨ੍ਹਾਂ ਕੋਲ ਤਾਂ ਨੇਤਾਵਾਂ ਦੇ ਪਾਰਟੀ ਛੱਡਣ ਦੀਆਂ ਖ਼ਬਰਾਂ ਪਹੁੰਚ ਰਹੀਆਂ ਹਨ ਤੇ ਜੇ ਪੰਜਾਬ ਇਕਾਈ ਅਪਣੇ ਨੇਤਾਵਾਂ ਨੂੰ ਹੀ ਸਮਝਾ ਨਹੀਂ ਸਕਦੀ ਤਾਂ ਕਿਸਾਨਾਂ ਨੂੰ ਕਿਵੇਂ ਸਮਝਾਏਗੀ ?
ਕੁੱਲ ਮਿਲਾ ਕੇ ਪੰਜਾਬ ਭਾਜਪਾ ਲਈ ਬੜੀ ਅਜੀਬੋ ਗ਼ਰੀਬ ਸਥਿਤੀ ਬਣ ਗਈ ਹੈ, ਕਿਉਕਿ ਇਕ ਪਾਸੇ ਹਾਈਕਮਾਨ ਦਾ ਦਬਾਅ ਹੈ ਤੇ ਦੂਜੇ ਪਾਸੇ ਪਿਛਲੇ ਦਿਨੀਂ ਅਸ਼ਵਨੀ ਸ਼ਰਮਾ ਦੀ ਗੱਡੀ 'ਤੇ ਹੋਏ ਹਮਲੇ ਕਾਰਣ ਇਹ ਡਰ ਵੀ ਹੈ ਗੁੱਸੇ ਵਿਚ ਆਏ ਕਿਸਾਨਾਂ ਕੋਲ ਪਿੰਡ ਪਿੰਡ ਜਾਣਾ ਕਿੰਨਾਂ ਮੁਸ਼ਕਲ ਭਰਿਆ ਹੋ ਸਕਦਾ ਹੈ ਖਾਸਕਰ ਉਦੋਂ ਜਦੋਂ ਹਾਈਕਮਾਨ ਪੰਜਾਬ ਲੀਡਰਸ਼ਿਪ ਨੂੰ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਖੇਤੀ ਬਿਲ ਕਿਸੇ ਵੀ ਹਾਲਤ 'ਚ ਵਾਪਸ ਨਹੀਂ ਹੋਣਗੇ ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement