ਰਹੇਜਾ ਬੇਕਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ 
Published : Oct 1, 2020, 10:28 am IST
Updated : Oct 1, 2020, 10:28 am IST
SHARE ARTICLE
Raheja Bakery Jalalabad
Raheja Bakery Jalalabad

ਬੇਕਰੀ ਦੇ ਮਾਲਕਾਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਸਵੇਰੇ 3.30 ਵਜੇ ਲੱਗਿਆ

ਜਲਾਲਾਬਾਦ - ਬੀਤੀ ਰਾਤ ਕਰੀਬ ਦੋ ਵਜੇ ਰੇਲਵੇ ਰੋਡ 'ਤੇ ਸਥਿਤ ਰਹੇਜਾ ਬਿਸਕੁੱਟ ਬੇਕਰੀ 'ਚ ਅੱਗ ਲੱਗ ਗਈ।  ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਹੇਜਾ ਪਰਿਵਾਰ ਦੀ ਰਿਹਾਇਸ਼ ਦੁਕਾਨ ਦੇ ਪਿਛਲੇ ਪਾਸੇ ਹੈ। ਇਸ ਘਟਨਾ 'ਚ ਪਰਿਵਾਰ ਵਾਲ-ਵਾਲ ਬਚਿਆ।

Raheja BakeryRaheja Bakery

ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੀ ਸਭ ਤੋਂ ਪੁਰਾਣੀ ਰਹੇਜਾ ਬੇਕਰੀ 'ਚ ਅੱਗ ਲੱਗਣ ਨਾਲ ਖਾਣ-ਪੀਣ ਦਾ ਪੂਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

Raheja BakeryRaheja Bakery

ਜਦੋਂ ਰੋਜ਼ ਦੀ ਤਰ੍ਹਾਂ ਲੁਧਿਆਣਾ ਤੋਂ ਬਰੈੱਡ ਦੀ ਸਪਲਾਈ ਕਰਨ ਵਾਲੀ ਗੱਡੀ ਪਹੁੰਚੀ ਤਾਂ ਬੇਕਰੀ ਦੇ ਮਾਲਕਾਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਸਵੇਰੇ 3.30 ਵਜੇ ਲੱਗਿਆ। ਜ਼ਿਕਰਯੋਗ ਹੈ ਕਿ ਰਹੇਜਾ ਬੇਕਰੀ ਖਾਣ-ਪੀਣ ਦੀਆਂ ਵਸਤੂਆਂ ਤੋਂ ਇਲਾਵਾ ਹੋਲਸੇਲ ਦੀ ਅੱਗੇ ਬਾਜ਼ਾਰ 'ਚ ਸਪਲਾਈ ਕਰਦੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement