ਇਸ ਮਹੀਨੇ ਤੋਂ ਪੈ ਸਕਦੈ ਆਮ ਜਨਤਾ ਦੀ ਜੇਬ 'ਤੇ ਵਾਧੂ ਭਾਰ
Published : Jun 1, 2022, 6:33 am IST
Updated : Jun 1, 2022, 6:33 am IST
SHARE ARTICLE
image
image

ਇਸ ਮਹੀਨੇ ਤੋਂ ਪੈ ਸਕਦੈ ਆਮ ਜਨਤਾ ਦੀ ਜੇਬ 'ਤੇ ਵਾਧੂ ਭਾਰ


ਮੋਟਰ ਬੀਮਾ ਪ੍ਰੀਮੀਅਮ, ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿਚ ਹੋਣਗੇ ਬਦਲਾਅ


ਨਵੀਂ ਦਿੱਲੀ, 30 ਮਈ : ਜੂਨ ਮਹੀਨੇ ਦੀ ਸ਼ੁਰੂਆਤ 'ਚ ਕੁਝ ਵੱਡੇ ਨਿਯਮ ਬਦਲਣ ਜਾ ਰਹੇ ਹਨ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ | 1 ਜੂਨ ਤੋਂ ਗੋਲਡ ਹਾਲਮਾਰਕਿੰਗ, ਐਸਬੀਆਈ ਹੋਮ ਲੋਨ, ਐਕਸਿਸ ਬੈਂਕ ਬੱਚਤ ਖਾਤੇ ਦੇ ਨਿਯਮਾਂ, ਮੋਟਰ ਬੀਮਾ ਪ੍ਰੀਮੀਅਮ ਅਤੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿਚ ਬਦਲਾਅ ਹੋਣ ਜਾ ਰਹੇ ਹਨ |
ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਹੋਮ ਲੋਨ ਲਈ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ ਵਧਾ ਦਿਤਾ ਹੈ | ਹੁਣ ਇਹ ਬੈਂਚਮਾਰਕ ਦਰ 0.40 ਫ਼ੀ ਸਦੀ ਵਧ ਕੇ 7.05 ਫ਼ੀ ਸਦੀ ਹੋ ਗਈ ਹੈ | ਸਟੇਟ ਬੈਂਕ ਦੀ ਅਧਿਕਾਰਤ ਵੈਬਸਾਈਟ ਮੁਤਾਬਕ ਵਧੀਆਂ ਵਿਆਜ ਦਰਾਂ 1 ਜੂਨ ਤੋਂ ਲਾਗੂ ਹੋਣਗੀਆਂ |
ਤੁਹਾਡਾ ਮੋਟਰ ਬੀਮਾ ਪ੍ਰੀਮੀਅਮ 1 ਜੂਨ ਤੋਂ ਮਹਿੰਗਾ ਹੋ ਜਾਵੇਗਾ | ਕੇਂਦਰ ਸਰਕਾਰ ਨੇ ਥਰਡ ਪਾਰਟੀ ਮੋਟਰ ਵਹੀਕਲ ਇੰਸ਼ੋਰੈਂਸ ਲਈ ਪ੍ਰੀਮੀਅਮ ਵਧਾ ਦਿਤਾ ਹੈ | ਹੁਣ 1000 ਸੀਸੀ ਇੰਜਣ ਸਮਰੱਥਾ ਵਾਲੀਆਂ ਕਾਰਾਂ ਨੂੰ  2,094 ਰੁਪਏ ਦਾ ਬੀਮਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ | ਇਸ ਦੇ ਨਾਲ ਹੀ 1,000 ਸੀਸੀ ਤੋਂ 1500 ਸੀਸੀ ਤਕ ਦੇ ਇੰਜਣ ਵਾਲੀਆਂ ਕਾਰਾਂ ਲਈ ਬੀਮਾ ਪ੍ਰੀਮੀਅਮ 3221 ਰੁਪਏ ਤੋਂ ਵਧਾ ਕੇ 3416 ਰੁਪਏ ਕਰ ਦਿਤਾ ਗਿਆ ਹੈ | ਗੋਲਡ ਹਾਲਮਾਰਕਿੰਗ ਦਾ ਦੂਜਾ ਪੜਾਅ 1 ਜੂਨ ਤੋਂ ਲਾਗੂ ਹੋਵੇਗਾ | ਹੁਣ 32 ਨਵੇਂ ਜ਼ਿਲਿ੍ਹਆਂ ਵਿਚ ਹਾਲਮਾਰਕਿੰਗ ਕੇਂਦਰ ਖੋਲ੍ਹੇ ਜਾਣਗੇ | ਪਹਿਲਾਂ 256 ਜ਼ਿਲਿ੍ਹਆਂ ਵਿਚ ਹਾਲਮਾਰਕਿੰਗ ਕੇਂਦਰ ਸਨ | ਹੁਣ 288 ਜ਼ਿਲਿ੍ਹਆਂ ਵਿਚ ਸਿਰਫ਼ 20 ਤੋਂ 24 ਕੈਰੇਟ ਦਾ ਹਾਲਮਾਰਕ ਵਾਲਾ ਸੋਨਾ ਹੀ ਵਿਕੇਗਾ |
ਹੁਣ ਹਾਲਮਾਰਕਿੰਗ ਤੋਂ ਬਿਨਾਂ ਸੋਨਾ ਵੇਚਣਾ ਸੰਭਵ ਨਹੀਂ ਹੋਵੇਗਾ |
ਗਰੀਬਾਂ ਲਈ ਮੁਫਤ ਰਾਸ਼ਨ ਯਾਨੀ ਕਣਕ ਦਾ ਕੋਟਾ ਘਟਾਇਆ ਗਿਆ ਹੈ | ਉੱਤਰ ਪ੍ਰਦੇਸ਼, ਬਿਹਾਰ ਅਤੇ ਕੇਰਲ ਨੂੰ  ਹੁਣ 1 ਜੂਨ ਤੋਂ 3 ਕਿਲੋ ਕਣਕ ਅਤੇ 2 ਕਿਲੋ ਚੌਲ ਦੀ ਬਜਾਏ 5 ਕਿਲੋ ਚੌਲ ਦਿਤੇ ਜਾਣਗੇ | ਹਰ ਮਹੀਨੇ ਦੀ ਪਹਿਲੀ ਤਰੀਕ ਨੂੰ  ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਹੁੰਦਾ ਹੈ | ਕੌਮਾਂਤਰੀ ਬਾਜ਼ਾਰ 'ਚ ਗੈਸ ਦੀਆਂ ਕੀਮਤਾਂ ਵਧਣ ਦੇ ਮੱਦੇਨਜ਼ਰ ਇਸ ਦਾ ਅਸਰ ਘਰੇਲੂ ਬਾਜ਼ਾਰ 'ਚ ਵੀ ਦੇਖਣ ਨੂੰ  ਮਿਲ ਸਕਦਾ ਹੈ |     (ਏਜੰਸੀ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement