ਮੁੱਖ ਸਕੱਤਰ ਨੂੰ ਨਹੀਂ ਕਰਾਂਗੀ ਕਾਰਜ ਮੁਕਤ, ਤੁਹਾਡਾ ਫ਼ੈਸਲਾ ਗ਼ੈਰ ਸੰਵਿਧਾਨਕ
Published : Jun 1, 2021, 12:00 am IST
Updated : Jun 1, 2021, 12:00 am IST
SHARE ARTICLE
image
image

ਮੁੱਖ ਸਕੱਤਰ ਨੂੰ ਨਹੀਂ ਕਰਾਂਗੀ ਕਾਰਜ ਮੁਕਤ, ਤੁਹਾਡਾ ਫ਼ੈਸਲਾ ਗ਼ੈਰ ਸੰਵਿਧਾਨਕ

ਨਵੀਂ ਦਿੱਲੀ, 31 ਮਈ : ਪਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਦਿੱਲੀ ਬੁਲਾਉਣ ਦੇ ਕੇਂਦਰ ਦੇ ਹੁਕਮ ਨੂੰ ‘ਗ਼ੈਰ ਸੰਵਿਧਾਨਕ’ ਕਰਾਰ ਦਿੰਦੇ ਹੋਏ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਹ ਹੁਕਮ ਵਾਪਸ ਲੈਣ ਦੀ ਬੇਨਤੀ ਕੀਤੀ। 
ਬੈਨਰਜੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੰਦੋਪਾਧਿਆਏ ਨੂੰ ਕਾਰਜਮੁਕਤ ਨਹੀਂ ਕਰ ਰਹੀ। ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਭੇਜੀ ਪੰਜ ਪੰਨਿਆਂ ਦੀ ਚਿੱਠੀ ਵਿਚ ਮੁੱਖ ਸਕੱਤਰ ਨੂੰ ਤਿੰਨ ਮਹੀਨੇ ਦਾ ਸੇਵਾ ਵਿਸਥਾਰ ਦਿਤੇ ਜਾਣ ਤੋਂ ਬਾਅਦ, ਉਸ ਨੂੰ ਵਾਪਸ ਬੁਲਾਉਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ। 
ਮਮਤਾ ਨੇ ਚਿੱਠੀ ਵਿਚ ਕਿਹਾ ਕਿ,‘‘ਪਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਦਿੱਲੀ ਬੁਲਾਉਣ ਦਾ ਇਕ ਪਾਸੜ ਹੁਕਮ ਹੈਰਾਨ ਕਰਨ ਵਾਲਾ ਹੈ। ਇਹ ਇਕ ਪਾਸੜ ਹੁਕਮ ਕਾਨੂੰਨ ਦੀ ਕਸੌਟੀ ’ਤੇ ਖਰਾ ਨਹੀਂ ਉਤਰਨ ਵਾਲਾ, ਇਤਿਹਾਸਕ ਰੂਪ ਨਾਲ ਨਾ ਭੁਲਣਯੋਗ ਅਤੇ ਪੂਰੀ ਤਰ੍ਹਾਂ ਗ਼ੈਰ ਸੰਵਿਧਾਨਕ ਹੈ।’’ ਚਿੱਠੀ ਵਿਚ ਬੈਨਰਜੀ ਨੇ ਲਿਖਿਆ,‘‘ਪਛਮੀ ਬੰਗਾਲ ਸਰਕਾਰ ਇਸ ਗੰਭੀਰ ਸਮੇਂ ਵਿਚ ਮੁੱਖ ਸਕੱਤਰ ਨੂੰ ਕਾਰਜਮੁਕਤ ਨਹੀਂ ਕਰ ਸਕਦੀ, ਨਾ ਹੀ ਉਨ੍ਹਾਂ ਨੂੰ ਕਾਰਜ ਮੁਕਤ ਕਰ ਰਹੀ ਹੈ।’’ ਬੈਨਰਜੀ ਨੇ ਕਿਹਾ ਕਿ,‘‘24 ਮਈ ਨੂੰ ਸੇਵਾ ਵਿਸਥਾਰ ਤੇ ਚਾਰ ਦਿਨ ਬਾਅਦ  ਇਕ ਪਾਸੜ ਵਾਪਸੀ ਹੁਕਮ ਵਿਚਾਲੇ ਕੀ ਹੋਇਆ, ਇਹ ਗੱਲ ਕੁੱਝ ਸਮਝ ਨਹੀਂ ਆਈ।’’ (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement