ਪੰਜਾਬ ਦੀ ਨੰਬਰ ਇਕ ਯੂਨੀਵਰਸਿਟੀ ਬਣੀ ਪੰਜਾਬੀ ਯੂਨੀਵਰਸਿਟੀ, ਪਟਿਆਲਾ
Published : Jun 1, 2020, 8:50 am IST
Updated : Jun 1, 2020, 9:18 am IST
SHARE ARTICLE
Punjabi University
Punjabi University

ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਸੁਯੋਗ ਅਗਵਾਈ ਵਿਚ ਅਕਾਦਮਿਕ ਖੇਤਰ ਦੀਆਂ ਨਿੱਤ ਨਵੀਂਆਂ ਪ੍ਰਾਪਤੀਆਂ ਕਰ ਰਹੀ ਪੰਜਾਬੀ ਯੂਨੀਵਰਸਿਟੀ.....

ਪਟਿਆਲਾ- ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਸੁਯੋਗ ਅਗਵਾਈ ਵਿਚ ਅਕਾਦਮਿਕ ਖੇਤਰ ਦੀਆਂ ਨਿੱਤ ਨਵੀਂਆਂ ਪ੍ਰਾਪਤੀਆਂ ਕਰ ਰਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਇਕ ਹੋਰ ਖੁਸ਼ ਖਬਰ ਪ੍ਰਾਪਤ ਹੋਈ ਹੈ ਕਿ ਰਾਸ਼ਟਰ ਪੱਧਰ ਤੇ ਹੋਏ ਇਕ ਸਰਵੇਖਣ ਵਿਚ ਇਸ ਨੂੰ ਸਮੁੱਚੇ ਭਾਰਤ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਅਠ੍ਹਾਰਵਾਂ ਅਤੇ ਪੰਜਾਬ ਸੂਬੇ ਦੀਆਂ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਹਾਸਿਲ ਹੋਇਆ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰੀ ਪੱਧਰ ਦੀ ਰੈਂਕਿੰਗ ਵਿਚ ਅਜਿਹਾ ਸਥਾਨ ਕਰ ਕੇ ਯੂਨੀਵਰਸਿਟੀ ਦੇ ਆਪਣੇ ਆਪ ਵਿਚ ਇਕ ਇਤਹਾਸ ਸਿਰਜਿਆ ਹੈ।

Punjabi UniversityPunjabi University

'ਐਜ਼ੂਕੇਸ਼ਨ ਵਲਡ' ਨਾਮੀ ਅਦਾਰੇ ਦੇ ਮਈ ਅੰਕ ਦੀ ਕਵਰ-ਸਟੋਰੀ 'ਈ-ਡਬਲਿਊ ਇੰਡੀਆ ਗਵਰਨਮੈਂਟ ਯੂਨੀਵਰਸਿਟੀ ਰੈਂਕਿੰਗਜ਼ 2020-21' ਵਿਚ ਦੇਸ ਦੀਆਂ ਸਰਵੋਤਮ 150 ਯੂਨੀਵਰਸਿਟੀਆਂ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨੂੰ ਮੁੱਖ ਰਖਦਿਆਂ ਇਸ ਨੂੰ ਦੇਸ ਭਰ ਵਿਚੋਂ 18ਵੇਂ ਸਥਾਨ ਤੇ ਰੱਖਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਦੱਸਿਆ ਕਿ ਇਸ ਸਰਵੇਖਣ ਵਿਚ ਕੁੱਲ 1300 ਅੰਕ ਮਿੱਥੇ ਗਏ ਸਨ

Punjabi University PatialaPunjabi University 

ਜਿਸ ਵਿਚੋਂ 993 ਅੰਕ ਹਾਸਿਲ ਕਰਕੇ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਸ਼ਾਨਦਾਰ ਸਥਾਨ ਹਾਸਿਲ ਕੀਤਾ ਗਿਆ ਹੈ। ਇਸ ਸਰਵੇਖਣ ਵਿਚ ਗੁਣਵੱਤਾ ਜਾਚਣ ਹਿਤ ਵਖ-ਵਖ ਦਸ ਸ਼੍ਰੇਣੀਆਂ ਨੂੰ ਇਨ੍ਹਾਂ ਅੰਕਾਂ ਲਈ ਅਧਾਰ ਬਣਾਇਆ ਗਿਆ ਹੈ ਜਿਨ੍ਹਾਂ ਵਿਚ ਕੰਪੀਟੰਸੀ ਆਫ਼ ਫੈਕਲਟੀ ਭਾਵ ਅਧਿਆਪਨ ਕੁਸ਼ਲਤਾ, ਫੈਕਲਟੀ ਵੈਲਫੇਅਰ ਐਂਡ ਡਿਵੈਲਪਮੈਂਟ, ਖੋਜ ਅਤੇ ਪਹਿਲਕਮਦੀਆਂ, ਪਾਠਕ੍ਰਮ ਅਤੇ ਅਧਿਆਪਨ ਵਿਧੀਆਂ, ਇੰਡਸਟਰੀ ਇੰਟਰਫੇਸ, ਪਲੇਸਮੈਂਟ, ਇਨਫਰਾਸਟ੍ਰਕਚਰ ਐਂਡ ਫੈਸਿਲਿਟੀਜ਼, ਇੰਟਰਨੈਸ਼ਨਲਿਜ਼ਮ, ਲੀਡਰਸ਼ਿਪ/ ਗਵਰਨੈਂਸ ਕੁਆਲਿਟੀ ਅਤੇ ਰੇਂਜ ਆਫ਼ ਪ੍ਰੋਗਰਾਮਜ਼ ਸ਼ਾਮਿਲ ਹਨ।

Punjabi University PatialaPunjabi University

ਪੰਜਾਬੀ ਯੂਨੀਵਰਸਿਟੀ ਵੱਲੋਂ ਸਭ ਤੋਂ ਵੱਧ ਨੰਬਰ ਖੋਜ ਅਤੇ ਪਹਿਲਕਮਦੀਆਂ (300 ਵਿਚੋਂ 224 ਅੰਕ), ਅਧਿਆਪਨ ਕੁਸ਼ਲਤਾ (150 ਵਿਚੋਂ 136 ਅੰਕ) ਅਤੇ ਇਨਫਰਾਸਟ੍ਰਕਚਰ ਅਤੇ ਸਹੂਲਤਾਂ (150 ਵਿਚੋਂ 120 ਅੰਕ) ਸ਼ਰੇਣੀਆਂ ਵਿਚ ਪ੍ਰਾਪਤ ਕੀਤੇ ਹਨ। ਜੇਕਰ 'ਪਾਠਕ੍ਰਮ ਅਤੇ ਅਧਿਆਪਨ ਵਿਧੀਆਂ' ਜਿਹੀਆਂ ਕੁੱਝ ਸਰਵੇਖਣ ਸ਼ਰੇਣੀਆਂ ਵਿਚ ਅਲਹਿਦਾ ਤੌਰ ਤੇ ਵੇਖਿਆ ਜਾਵੇ ਤਾਂ ਪੰਜਾਬੀ ਯੂਨੀਵਰਸਿਟੀ ਦਾ ਰੈਂਕਿੰਗ ਸਥਾਨ (72/100) ਆਪਣੇ ਮੁਕਾਬਲੇ ਵਿਚਲੀਆਂ ਕਈ ਹੋਰਨਾਂ ਯੂਨੀਵਰਸਿਟੀਆਂ (ਜੋ ਕਿ ਸਮੁੱਚਤਾ ਵਿਚ ਭਾਵੇਂ ਇਸ ਤੋਂ ਉੱਪਰ ਹਨ) ਤੋਂ ਵੀ ਬਿਹਤਰ ਬਣਦਾ ਹੈ।

Punjabi University, PatialaPunjabi University

ਇਸ ਮਾਣਮੱਤੇ ਮੌਕੇ ਉਨ੍ਹਾਂ ਸਮੂਹ ਅਧਿਆਪਨ, ਗੈਰ ਅਧਿਆਪਨ ਅਮਲਾ, ਵਿਦਿਆਰਥੀਆਂ, ਗਵਨਿਰੰਗ ਬੌਡੀਜ਼, ਆਦਿ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਭ ਦੇ ਸਿਰ ਹੈ ਕਿਉਂਕਿ ਸਾਰੀਆਂ ਧਿਰਾਂ ਦੇ ਸਾਂਝੇ ਯਤਨਾਂ ਸਦਕਾ ਹੀ ਅਜਿਹਾ ਸੰਭਵ ਹੋ ਸਕਿਆ ਹੈ। ਉਨ੍ਹਾਂ ਇਸ ਸੰਬੰਧੀ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਵਖ-ਵਖ ਸਰਕਾਰੀ ਅਦਾਰਿਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਖੋਜ ਅਤੇ ਅਧਿਆਪਨ ਦੇ ਵਿਕਾਸ ਲਈ ਸਮੇਂ ਸਮੇਂ ਵਿੱਤੀ ਮਦਦ ਮੁਹਈਆ ਕਰਵਾਈ ਜਾਂਦੀ ਹੈ। ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਨੇ ਕਿਹਾ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ।

Punjabi UniversityPunjabi University

ਰਾਸ਼ਟਰ ਪੱਧਰ ਦੀ ਅਜਿਹੀ ਰੈਂਕਿੰਗ ਨਾਲ ਪੰਜਾਬੀ ਯੂਨੀਵਰਸਿਟੀ ਦਾ ਨਾਮ ਖੋਜ ਅਤੇ ਅਕਾਦਮਿਕ ਖੇਤਰ ਵਿਚ ਦੇਸ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ ਵਿਚ ਪਿਛਲੇ ਕੁੱਝ ਸਮੇਂ ਤੋਂ ਜਿਸ ਤਰ੍ਹਾਂ ਦਾ ਇਕ ਵਿਸ਼ੇਸ਼ ਅਕਾਦਮਿਕ ਮਾਹੌਲ ਪੈਦਾ ਹੋਇਆ ਹੈ, ਉਸ ਦਾ ਇਸ ਪ੍ਰਾਪਤੀ ਵਿਚ ਸਿੱਧਾ ਯੋਗਦਾਨ ਹੈ। ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਵੀ ਇਸ ਪ੍ਰਾਪਤੀ ਸੰਬੰਧੀ ਵਧਾਈ ਦਿੰਦਿਆਂ ਕਿਹਾ ਗਿਆ ਕਿ ਪਿਛਲੇ ਸਮੇਂ ਦੌਰਾਨ  ਉਠਾਏ ਗਏ ਢੁਕਵੇਂ ਕਦਮਾਂ ਨੇ ਯੂਨੀਵਰਸਿਟੀ ਦੀ ਪਛਾਣ ਦੇ ਦਾਇਰੇ ਨੂੰ ਹੋਰ ਵਿਸ਼ਾਲ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement