ਆਸਟ੍ਰੇਲੀਆਈ ਪੀ.ਐਮ ਨੇ ਅੰਬ ਦੀ ਚਟਣੀ ਨਾਲ ਬਣਾਏ ਸਮੋਸੇ
Published : Jun 1, 2020, 7:33 am IST
Updated : Jun 1, 2020, 7:33 am IST
SHARE ARTICLE
Australia PM Scott Morrison makes samosas
Australia PM Scott Morrison makes samosas

ਕਿਹਾ- ਮੋਦੀ ਵੈਜੀਟੇਰੀਅਨ ਹਨ, ਉਨ੍ਹਾਂ ਨਾਲ ਕਰਾਂਗਾ ਸਾਂਝੇ

ਕੈਨਬਰਾ, 31 ਮਈ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਅੰਬ ਦੀ ਚਟਣੀ ਸਮੋਸੇ ਦਾ ਸਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਕੀਤਾ। ਮੌਰੀਸਨ ਨੇ ਟਵੀਟ ਕਰ ਕੇ ਕਿਹਾ, ''ਇਹ ਐਤਵਾਰ ਦਾ 'ਸਕਾ-ਮੋਸਾ' ਹੈ। ਮੈਂ ਇਨ੍ਹਾਂ ਨੂੰ ਅੰਬ ਦੀ ਚਟਣੀ ਨਾਲ ਤਿਆਰ ਕੀਤਾ ਹੈ। ਇਸ ਹਫ਼ਤੇ ਮੈਂ ਪੀ.ਐਮ ਮੋਦੀ ਨਾਲ ਵੀਡੀਉ ਲਿੰਕ ਰਾਹੀਂ ਬੈਠਕ ਕਰਾਂਗਾ। ਅਸਲ ਵਿਚ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਅੰਬ ਦੀ ਚਟਣੀ ਨਾਲ 'ਸਕਾ-ਮੋਸਾ' ਦੀ ਇਕ ਤਸਵੀਰ ਸਾਂਝੀ ਕੀਤੀ ਅਤੇ ਉਸ ਵਿਚ ਪੀ. ਐੱਮ. ਮੋਦੀ ਨੂੰ ਟੈਗ ਕੀਤਾ।

File photoFile photo

ਸਕੌਟ ਮੌਰੀਸਨ ਨੇ ਸਮੋਸੇ ਨੂੰ ਅਪਣੇ ਮੁਤਾਬਕ 'ਸਕਾਮੋਸਾ' ਨਾਂ ਦਿਤਾ। ਪੀ. ਐੱਮ. ਮੋਦੀ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਬੈਠਕ ਵੀਡੀਉ ਲਿੰਕ ਰਾਹੀਂ ਹੋਵੇਗੀ। ਮੌਰੀਸਨ ਨੇ ਕਿਹਾ ਕਿ 'ਸਕਾ-ਮੋਸਾ' ਸ਼ਾਕਾਹਾਰੀ ਹੈ ਅਤੇ ਉਹ ਪੀ. ਐੱਮ. ਮੋਦੀ ਨਾਲ ਇਸ ਨੂੰ ਸਾਂਝਾ ਕਰਨਾ ਪਸੰਦ ਕਰਨਗੇ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਤੇ ਮੋਦੀ ਦੀ ਮੀਟਿੰਗ 4 ਜੂਨ ਨੂੰ ਵੀਡੀਉ ਲਿੰਕ ਰਾਹੀਂ ਹੋਵੇਗੀ। ਇਸ ਵਿਚ ਦੋਹਾਂ ਦੇ ਹਿਤਾਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਹੋਵੇਗੀ। ਮੀਟਿੰਗ 'ਚ ਭਾਰਤ ਅਤੇ ਆਸਟ੍ਰੇਲੀਆ ਵਿਗਿਆਨ ਅਤੇ ਟੈਕਨੋਲਾਜੀ, ਫ਼ੌਜ ਰਸਦ ਸਮੇਤ ਕੁੱਝ ਹੋਰ ਅਹਿਮ ਦੁਵੱਲੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣਗੇ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement