ਅੰਮ੍ਰਿਤਸਰ 'ਚ ASI ਨੇ ਆਈਸਕ੍ਰੀਮ ਵੇਚਣ ਵਾਲੇ ਨਾਬਾਲਿਗ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਵਾਇਰਲ ਹੋਇਆ ਵੀਡੀਓ
Published : May 1, 2022, 3:23 pm IST
Updated : May 1, 2022, 4:52 pm IST
SHARE ARTICLE
photo
photo

ਬੱਚੇ ਦੇ ਸਰੀਰ 'ਤੇ ਕੁੱਟਮਾਰ ਦੇ ਪਏ ਨਿਸ਼ਾਨ

 

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਆਪਣੀ ਵਰਦੀ ਦਾ ਰੋਹਬ ਦਿਖਾਉਂਦੇ ਹੋਏ ਗੁੰਡਾਗਰਦੀ ਦਿਖਾਈ ਅਤੇ ਆਈਸਕ੍ਰੀਮ ਵੇਚਣ ਵਾਲੇ ਇੱਕ ਨਾਬਾਲਗ ਦੀ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀਸੀਆਰ ਦੇ ਏਐਸਆਈ ਨੇ ਆਈਸਕ੍ਰੀਮ ਦੀ ਰੇਹੜੀ ਹਟਾਉਣ ਲਈ ਨਾਬਾਲਗ ਦੀ ਇਸ ਤਰ੍ਹਾਂ ਕੁੱਟਮਾਰ ਕੀਤੀ ਕਿ ਉਸ ਦੇ ਸਰੀਰ 'ਤੇ ਨਿਸ਼ਾਨ ਪੈ ਗਏ।  ਆਸ ਪਾਸ ਦੇ ਲੋਕਾਂ ਨੇ ਪੁਲਿਸ ਮੁਲਾਜ਼ਮ ਕੋਲੋਂ ਬੱਚੇ ਨੂੰ ਛੁਡਵਾਇਆ। ਜਦੋਂ ਲੋਕਾਂ ਨੇ ਪੁਲਿਸ ਮੁਲਾਜ਼ਮ ਕੋਲੋਂ ਮਾਸੂਮ ਦੇ ਗੁਨਾਹ ਬਾਰੇ ਪੁੱਛਿਆ ਤਾਂ ਜਵਾਬ ਦੇਣ ਦੀ ਬਜਾਏ ਮੁਲਜ਼ਮ ਏਐਸਆਈ ਆਪਣਾ ਮੋਟਰ ਸਾਈਕਲ ਲੈ ਕੇ ਭੱਜਣ ਲੱਗਾ।

 

PHOTOPHOTO

 

ਘਟਨਾ ਅੰਮ੍ਰਿਤਸਰ ਦੇ ਬਸੰਤ ਐਵੇਨਿਊ ਇਲਾਕੇ ਦੀ ਹੈ।  ਗਰਮੀ ਵਿੱਚ ਜ਼ਿਆਦਾਤਰ ਲੋਕ ਰਾਤ ਨੂੰ ਆਈਸਕ੍ਰੀਮ ਲਈ ਬਾਹਰ ਜਾਂਦੇ ਹਨ। ਰਾਤ ਕਰੀਬ 11 ਵਜੇ ਨਾਬਾਲਗ ਪ੍ਰਵਾਸੀ ਵੀ ਆਪਣਾ ਅਤੇ ਪਰਿਵਾਰ ਦਾ ਪੇਟ ਭਰਨ ਲਈ ਆਈਸਕ੍ਰੀਮ ਵੇਚ ਰਿਹਾ ਸੀ ਪਰ ਪੀਸੀਆਰ ਕਰਮਚਾਰੀ ਉੱਥੇ ਪਹੁੰਚ ਗਏ। ਉਸਨੇ ਵਰਦੀ ਦਾ ਰੋਹਬ ਵਿਖਾਉਂਦੇ ਹੋਏ ਲੜਕੇ ਨੂੰ ਆਈਸਕ੍ਰੀਮ ਦੀ ਰੇਹੜੀ  ਨੂੰ ਹਟਾਉਣ ਲਈ ਕਿਹਾ। ਜਦੋਂ ਲੜਕਾ ਰੇਹੜੀ ਹਟਾਉਣ ਲੱਗਾ ਤਾਂ ਪੁਲਿਸ ਕਰਮਚਾਰੀ ਨੇ  ਡੰਡਾ ਕੱਢ ਕੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਲੋਕ ਇਕੱਠੇ ਹੋ ਗਏ ਅਤੇ ਬੱਚੇ ਨੂੰ ਬਚਾਇਆ।

ਲੋਕਾਂ ਨੇ ਉਸੇ ਸਮੇਂ ਬੱਚੇ ਦੀ ਕੁੱਟਮਾਰ ਦੀ ਵੀਡੀਓ ਵੀ ਬਣਾਈ ਅਤੇ ਪੁਲਿਸ ਵਾਲੇ ਦੀ ਭੱਜਣ ਦੀ ਵੀਡੀਓ ਵੀ ਬਣਾ ਕੇ ਵਾਇਰਲ ਕਰ ਦਿੱਤੀ। ਬੱਚੇ ਨੇ ਦੱਸਿਆ ਕਿ ਉਸ ਨੇ ਪੁਲਿਸ ਮੁਲਾਜ਼ਮ ਨੂੰ ਕਹਿ ਦਿੱਤਾ ਸੀ ਕਿ ਉਹ ਗਲੀ 'ਚ ਰੇਹੜੀ ਨੂੰ ਹਟਾ ਰਿਹਾ ਹੈ ਪਰ ਪੁਲਿਸ ਕਰਮਚਾਰੀ ਨੇ ਮੈਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਵੀਡੀਓ 'ਚ ਲੜਕੇ ਦੇ ਸਰੀਰ 'ਤੇ ਡੰਡੇ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।

ਬੱਚੇ ਨੂੰ ਡੰਡੇ ਨਾਲ ਮਾਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਲੋਕਾਂ ਨੇ ਘੇਰ ਲਿਆ। ਖੁਦ ਨੂੰ ਫਸਿਆ ਦੇਖ ਕੇ ਪੁਲਿਸ ਮੁਲਾਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਲੋਕਾਂ ਨੇ ਉਸ ਕੋਲੋਂ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਲੈ ਕੇ ਭੱਜ ਗਿਆ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement