ਕੋਵਿਡ ਮਰੀਜ਼ਾਂ ਲਈ ਖੋਲ੍ਹ ਦੇਣੇ ਚਾਹੀਦੇ ਹਨ ਮੰਦਰ, ਚਰਚ ਤੇ ਹੋਰ ਸਥਾਨ
Published : May 1, 2021, 1:22 am IST
Updated : May 1, 2021, 1:22 am IST
SHARE ARTICLE
image
image

ਕੋਵਿਡ ਮਰੀਜ਼ਾਂ ਲਈ ਖੋਲ੍ਹ ਦੇਣੇ ਚਾਹੀਦੇ ਹਨ ਮੰਦਰ, ਚਰਚ ਤੇ ਹੋਰ ਸਥਾਨ


ਮਹਾਂਮਾਰੀ ਦੀ ਦੂਸਰੀ ਲਹਿਰ ਨੂੰ  ਦਸਿਆ ਰਾਸ਼ਟਰੀ ਸੰਕਟ 

ਨਵੀਂ ਦਿੱਲੀ, 30 ਅਪ੍ਰੈਲ : ਸੁਪਰੀਮ ਕੋਰਟ ਨੇ ਕੋਵਿਡ 19 ਦੀ ਦੂਸਰੀ ਲਹਿਰ ਨੂੰ  ''ਰਾਸ਼ਟਰੀ ਸੰਕਟ'' ਕਰਾਰ ਦਿੰਦੇ ਹੋਏ ਸ਼ੁਕਰਵਾਰ ਨੂੰ  ਅਧਿਕਾਰੀਆਂ ਨੂੰ  ਫਟਕਾਰ ਲਗਾਈ ਅਤੇ ਕਿਹਾ ਕਿ ਇੰਟਰਨੈਟ 'ਤੇ ਮਦਦ ਦੀ ਗੁਹਾਰ ਲਗਾ ਰਹੇ ਨਾਗਰਿਕਾਂ ਨੂੰ  ਇਹ ਸੋਚ ਕੇ ਚੁੱਪ ਨਹੀਂ ਕਰਾਇਆ ਜਾ ਸਕਦਾ ਕਿ ਉਹ ਗ਼ਲਤ ਸ਼ਿਕਾਇਤ ਕਰ ਰਹੇ ਹਨ | ਕੋਰਟ ਨੇ ਟਿੱਪਣੀ ਕੀਤੀ ਕਿ ਮੋਹਰੀ ਮੋਰਚੇ 'ਤੇ ਕੰਮ ਕਰ ਰਹੇ ਡਾਕਟਰਾਂ ਅਤੇ ਸਿਹਤ ਕਰਮੀਆਂ ਨੂੰ  ਵੀ ਇਲਾਜ ਲਈ ਹਸਪਤਾਲ 'ਚ ਬੈੱਡ ਨਹੀਂ ਮਿਲ ਰਹੇ | ਬੈਂਚ ਨੇ ਕਿਹਾ, ''ਸਾਨੂੰ 70 ਸਾਲ 'ਚ ਬੁਨੀਆਦੀ ਸਿਹਤ ਢਾਂਚੇ ਦੀ ਜੋ ਵਿਰਾਸਤ ਮਿਲੀ ਹੈ, ਉਹ ਕਾਫ਼ੀ ਨਹੀਂ ਅਤੇ ਸਥਿਤੀ ਖ਼ਰਾਬ ਹੈ |'' ਕੋਰਟ ਨੇ ਕਿਹਾ ਕਿ ਹੋਸਟਲ, ਮੰਦਰ, ਚਰਚ ਅਤੇ ਹੋਰ ਸਥਾਨਾਂ ਨੂੰ  ਕੋਵਿਡ 19 ਮਰੀਜ਼ਾਂ ਲਈ ਦੇਖਭਾਲ ਕੇਂਦਰ ਬਣਾਉਣ ਲਈ ਖੋਲ੍ਹ ਦੇਣਾ ਚਾਹੀਦਾ ਹੈ | ਚੋਟੀ ਦੀ ਅਦਾਲਤ ਨੇ ਸਾਫ਼ ਕੀਤਾ ਕਿ ਸ਼ੋਸ਼ਲ ਮੀਡੀਆ 'ਤੇ ਲੋਕਾਂ ਤੋਂ ਮਦਦ ਦੀ ਮੰਗ ਸਮੇਤ ਸੂਚਨਾ ਦੇ ਸੁਤੰਤਰ ਪ੍ਰਵਾਹ ਨੂੰ  ਰੋਕਣ ਦੀ ਕਿਸੇ ਵੀ ਕੋਸ਼ਿਸ਼ ਨੂੰ  ਕੋਰਟ ਦਾ ਅਪਮਾਨ ਮੰਨਿਆ ਜਾਵੇਗਾ | 
ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਐਲ ਨਾਗੇਸ਼ਵਰ ਰਾਉ ਅਤੇ ਜਸਟਿਸ ਐਸ ਰਵਿੰਦਰ ਭੱਟ ਦੇ ਤਿੰਨ ਮੈਂਬਰੀ ਬੈਂਚ ਨੇ ਕਿਹਾ, ''ਸੂਚਲਾ ਦਾ ਬਿਨਾਂ ਕਿਸੇ ਰੁਕਾਵਟ ਦੇ ਪ੍ਰਵਾਹ ਹੋਣ ਦੇਣਾ ਚਾਹੀਦਾ ਹੈ, ਸਾਨੂੰ ਨਾਗਰਿਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ |'' 

ਚੋਣੀ ਦੀ ਅਦਾਲਤ ਨੇ ਕੇਂਦਰ, ਰਾਜਾਂ ਅਤੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ  ਨਿਰਦੇਸ਼ ਦਿਤਾ ਕਿ ਉਹ ਅਜਿਹੇ ਕਿਸੇ ਵੀ ਵਿਅਕਤੀ 'ਤੇ ਅਫ਼ਵਾਹ ਫੈਲਾਉਣ ਦੇ ਦੋਸ਼ 'ਤੇ ਕੋਈ ਕਾਰਵਾਈ ਨਹੀਂ ਕਰਨ ਜੋ ਇੰਟਰਨੈਟ 'ਤੇ ਆਕਸੀਜਨ, ਬੈੱਡ ਅਤੇ ਡਾਕਟਰਾਂ ਦੀ ਕਮੀ ਨਾਲ ਸਬੰਧਤ ਪੋਸਟ ਕਰ ਰਹੇ ਹਨ |'' ਬੈਂਚ ਨੇ ਕਿਹਾ, ''ਅਜਿਹੇ ਕਿਸੇ ਪੋਸਟ ਨੂੰ  ਲੈ ਕੇ ਜੇਕਰ ਪ੍ਰੇਸ਼ਾਨ ਨਾਗਰਿਕਾਂ 'ਤੇ ਕੋਈ ਕਾਰਵਾਈ ਕੀਤੀ ਗਈ ਤਾਂ ਅਸੀਂ ਉਸ ਨੂੰ  ਕੋਰਟ ਦਾ ਅਪਮਾਨ ਮੰਨਾਂਗੇ |'' 
ਕੋਰਟ ਨੇ ਕਿਹਾ ਕਿ ਨਿਜੀ ਟੀਕਾ ਉਤਪਾਦਕਾਂ ਨੂੰ  ਇਹ ਫ਼ੈਸਲਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ ਕਿ ਕਿਸ ਰਾਜ ਨੂੰ  ਕਿੰਨੀ ਖ਼ੁਰਾਕ ਮਿਲੇਗੀ | ਕੇਂਦਰ ਖ਼ੁਦ ਕਿਉਂ ਨਹੀਂ ਸਾਰੀ ਵੈਕਸੀਨ ਖ਼ਰੀਦ ਲੈਂਦਾ | ਤਾਕਿ ਰਾਜਾਂ ਨੂੰ  ਇਕ ਬਰਾਬਰ ਮਾਤਰਾ 'ਚ ਟੀਕਾ ਮਿਲ ਸਕੇ |     
ਕੋਰਟ ਦੀ ਟਿੱਪਣੀ ਉਤਰ ਪ੍ਰਦੇਸ਼ ਪ੍ਰਸ਼ਾਸਨ ਦੇ ਉਸ ਫ਼ੈਸਲੇ ਦੇ ਮਾਮਲੇ 'ਚ ਕਾਫ਼ੀ ਅਹਿਮੀਅਤ ਰਖਦੀ ਹੈ ਜਿਸ ਵਿਚ ਕਿਹਾ ਗਿਆ ਹੇ ਕਿ ਸ਼ੋਸ਼ਲ ਮੀਡੀਆ 'ਤੇ ਮਹਾਂਮਾਰੀ ਦੇ ਸਬੰਧ 'ਚ ਕੋਈ ਝੂਠੀ ਖ਼ਬਰ ਫ਼ੈਲਾਉਣ ਦੇ ਦੋਸ਼ 'ਚ ਰਾਸ਼ਟਰੀ ਸੁਰੱਖਿਆ ਐਕਟ ਦੇੇ ਤਹਿਤ ਮੁਕਦਮਾ ਚਲਾਇਆ ਜਾਵੇਗਾ | 
(ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement