ਕਿਸਾਨ ਮੋਰਚਿਆਂ ’ਚ ਮਨਾਇਆ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ
Published : May 1, 2021, 12:27 am IST
Updated : May 1, 2021, 12:27 am IST
SHARE ARTICLE
image
image

ਕਿਸਾਨ ਮੋਰਚਿਆਂ ’ਚ ਮਨਾਇਆ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ

ਚੰਡੀਗੜ੍ਹ, 30 ਅਪ੍ਰੈਲ (ਸੱਤੀ): ਦਿੱਲੀ ਦੇ ਕਿਸਾਨ-ਮੋਰਚਿਆਂ ਵਿਚ ਸਿੱਖ ਧਰਮ ਦੇ 9ਵੇਂ ਗੁਰੂ ਸ੍ਰੀ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼-ਦਿਹਾੜਾ ਮਨਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਗੁਰੂਆਂ ਅਤੇ ਸ਼ਹੀਦਾਂ ਦੀਆਂ ਕੁਰਬਾਨੀ ਤੋਂ ਪ੍ਰੇਰਿਤ ਕਿਸਾਨ ਇੰਨਾਂ ਜ਼ੋਰਦਾਰ ਸੰਘਰਸ਼ ਲੜ ਰਹੇ ਹਨ।  ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖਤਾ ਲਈ ਅਪਣੀ ਕੁਰਬਾਨੀ ਦਿਤੀ। ਗੁਰੂ ਜੀ ਨੇ ਨਿਡਰਤਾ ਨਾਲ ਹੁਕੁਮਤ ਦੁਆਰਾ ਕੀਤੇ ਜਾ ਰਹੇ ਸ਼ੋਸ਼ਣ ਵਿਰੁਧ ਲੜਾਈ ਛੇੜੀ, ਜੋ ਕਿ ਅੱਜ ਵੀ ਲੋਕ ਲੜ ਰਹੇ ਹਨ ਅਤੇ ਨਿਰੰਤਰ ਜਿੱਤਦੇ ਆ ਰਹੇ ਹਨ।  ਦਿੱਲੀ ਮੋਰਚੇ ਨੂੰ 5 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕੇਂਦਰ ਸਰਕਾਰ ਜ਼ਬਰਦਸਤੀ ਕਿਸਾਨਾਂ ਉਤੇ ਕਾਨੂੰਨ ਥੋਪ ਰਹੀ ਹੈ। ਸਮੂਹ ਕਿਰਤੀ ਲੋਕ ਇਸ ਸ਼ੋਸ਼ਣ ਵਿਰੁਧ ਲੜ ਰਹੇ ਹਨ।  ਕਿਸਾਨਾਂ ਤੋਂ ਇਲਾਵਾ ਕਿਸਾਨਾਂ ਦੀ ਇਸ ਲੜਾਈ ਵਿਚ ਹਰ ਵਰਗ ਦੀ ਸ਼ਮੂਲੀਅਤ ਦਾ ਕਾਰਨ ਗੁਰੂ ਤੇਗ਼ ਬਹਾਦਰ ਜੀ ਅਤੇ ਹੋਰ ਸ਼ਹੀਦਾਂ ਦੀ ਪ੍ਰੇਰਣਾ ਵੀ ਹੈ।  ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਚਲੇ ਸਮਾਗਮ ਵਿਚ ਕਿਸਾਨ ਆਗੂਆਂ ਸਮੇਤ ਧਾਰਮਕ ਸੰਗਠਨਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਮੋਰਚਿਆਂ ਨੂੰ ਮਜਬੂਤ ਕਰਨ ਦਾ ਸੱਦਾ ਦਿਤਾ। ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਜ਼ੁਲਮ ਹੋਏਗਾ, ਉਹ ਜ਼ੁਲਮਾਂ ਵਿਰੁਧ ਲੜਦੇ ਰਹਿਣਗੇ। ਜਿਵੇਂ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਮਜ਼ਦੂਰ ਯੂਨੀਅਨਾਂ ਦੀ ਸਾਂਝੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਸੀ ਕਿ 1 ਮਈ ਨੂੰ ਮਜ਼ਦੂਰ ਕਿਸਾਨ ਏਕਤਾ ਦਿਵਸ ਵਜੋਂ ਮਈ ਦਿਵਸ ਨੂੰ ਮਨਾਇਆ ਜਾਵੇਗਾ।
ਤਿੰਨ ਖੇਤੀਬਾੜੀ ਕਾਨੂੰਨ ਮਜ਼ਦੂਰਾਂ ਨੂੰ ਵੀ ਪ੍ਰਭਾਵਤ ਕਰਨਗੇ, ਇਸ ਲਈ ਮਜ਼ਦੂਰ ਵੀ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜਕੇ ਸੰਘਰਸ਼ ਲੜ ਰਹੇ ਹਨ।  ਇਸ ਦੇ ਨਾਲ ਹੀ ਕਿਸਾਨ ਕੇਂਦਰ ਸਰਕਾਰ ਵਲੋਂ ਲਿਆਂਦੇ ਲੇਬਰ ਕੋਡ ਵਿਰੁਧ ਵੀ ਲਾਮਬੰਦ ਹੋ ਰਹੇ ਹਨ। ਕਲ ਸਾਰੇ ਮੋਰਚਿਆਂ ਉਤੇ ਮਜ਼ਦੂਰ ਸਰਕਾਰ ਨੂੰ ਸਖ਼ਤ ਚੁਣੌਤੀ ਦੇਣਗੇ।
    
Ldh_Parmod_30_2 : ਸਿੰਘੂ ਬਾਰਡਰ ਵਿਖ ਹਾਜ਼ਰ ਕਿਸਾਨ ਆਗੂ
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement