CM ਨੇ ਨਾਂ ਲਏ ਬਿਨ੍ਹਾਂ ਲਈ ਸਿੱਧੂ 'ਤੇ ਚੁਟਕੀ, 'ਠੋਕੋ ਤਾਲੀ' ਕਹਿਣ ਵਾਲੇ ਤਾਂ ਸਦਨ ਵਿਚ ਪਹੁੰਚ ਹੀ ਨਹੀਂ ਸਕੇ
Published : Apr 1, 2022, 5:15 pm IST
Updated : Apr 1, 2022, 5:16 pm IST
SHARE ARTICLE
Bhagwant Mann, Navjot sidhu
Bhagwant Mann, Navjot sidhu

ਉਹ ਪੰਜਾਬ ਦਾ ਨਹੀਂ ਬਲਕਿ ਆਪਣੇ ਨਾਂ ਦਾ ਮਾਡਲ ਚੁੱਕੀ ਫਿਰਦੇ ਸਨ।

 

ਚੰਡੀਗੜ੍ਹ: ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਚੰਡੀਗੜ੍ਹ 'ਤੇ ਕੇਂਦਰਸ ਦੇ ਨਿਯਮਾਂ ਖਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਇਸ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨ੍ਹਾਂ ਨਾਂ ਲਏ ਨਵਜੋਤ ਸਿੱਧੂ 'ਤੇ ਚੁਟਕੀ ਲਈ। ਭਗਵੰਤ ਮਾਨ ਨੇ ਸਦਨ 'ਚ ਬੋਲਦਿਆਂ ਕਿਹਾ ਕਿ ਜਿਹੜੇ ਕਦੀ ਕਹਿੰਦੇ ਸਨ ਕਿ ਸਟੇਜ ਚਲਾਉਣਾ ਤੇ ਸਟੇਟ ਚਲਾਉਣਾ ਵੱਖਰੀ ਗੱਲ ਹੁੰਦੀ ਹੈ ਉਹ ਅੱਜ ਨਾ ਤਾਂ ਸਟੇਜ ਜੋਗੇ ਰਹੇ ਹਨ ਅਤੇ ਨਾ ਹੀ ਸਟੇਟ ਜੋਗੇ।

file photo

ਉਹ ਪੰਜਾਬ ਦਾ ਨਹੀਂ ਬਲਕਿ ਆਪਣੇ ਨਾਂ ਦਾ ਮਾਡਲ ਚੁੱਕੀ ਫਿਰਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਬੋਲ ਕੇ ਗਏ ਹਨ ਕਿ ਜਿਨ੍ਹਾਂ ਨੇ ਗ਼ਲਤ ਕੰਮ ਕੀਤਾ ਉਨ੍ਹਾਂ ਨੂੰ ਠੋਕੋ ਪਰ ਗੱਲ-ਗੱਲ 'ਤੇ 'ਠੋਕੋ ਤਾਲੀ' ਕਹਿਣ ਵਾਲੇ ਤਾਂ ਸਦਨ ਵਿਚ ਪਹੁੰਚ ਹੀ ਨਹੀਂ ਸਕੇ। ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਵਾ ਦਿੰਦਾ ਹੈ ਤੇ ਭਿਖਾਰੀਆਂ ਦੇ ਸਿਰ ਤਾਜ ਸਜਾ ਦਿੰਦਾ ਹੈ। 

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ 'ਚ ਮੁਲਾਜ਼ਮਾਂ 'ਤੇ ਕੇਂਦਰੀ ਨਿਯਮ ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪੇਸ਼ ਕੀਤੇ ਗਏ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਹ ਪ੍ਰਸਤਾਵ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement