ਕਾਨੂੰਨਾਂ ਦੀ ਖੁੱਲ੍ਹੀ ਉਲੰਘਣਾ: ਮਿਰਜ਼ਾਪੁਰ ਵਿੱਚ ਪਹਾੜ ਸਮਤਲ, ਜੰਗਲ ਕਟੇ, ਖੈਰ ਦੇ ਦਰੱਖਤਾਂ 'ਤੇ ਚੱਲੀ ਆਰੀ
Published : Mar 1, 2026, 5:13 pm IST
Updated : Mar 1, 2026, 5:13 pm IST
SHARE ARTICLE
Blatant violation of laws: Mountains flattened, forests cut down, saws used on Khair trees in Mirzapur
Blatant violation of laws: Mountains flattened, forests cut down, saws used on Khair trees in Mirzapur

ਮਿਰਜ਼ਾਪੁਰ ਵਿੱਚ ਪਹਾੜ ਅਤੇ ਜੰਗਲ ਕੱਟ ਕੇ ਗੈਰਕਾਨੂੰਨੀ ਪਲਾਟ ਅਤੇ ਫਾਰਮ ਹਾਊਸ ਵੇਚ ਰਿਹਾ ਹੈ ਭੂ-ਮਾਫੀਆ

ਚੰਡੀਗੜ੍ਹ: ਸਾਰੇ ਕਿਸਮ ਦੇ ਕਾਨੂੰਨਾਂ ਅਤੇ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਤੇ ਮਾਲ ਮਹਿਕਮਾ, ਵਣ ਵਿਭਾਗ, ਵਨ ਜੀਵ ਸੰਰੱਖਣ, ਪੰਚਾਇਤ ਅਤੇ ਗ੍ਰਾਮੀਣ ਵਿਕਾਸ, ਗਮਾਡਾ, ਮਾਈਨਿੰਗ, ਪੁਲਿਸ ਆਦਿ ਵਿਭਾਗਾਂ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਖਰੜ ਵਿਧਾਨ ਸਭਾ ਹਲਕੇ ਦੇ ਮਾਜਰੀ ਬਲਾਕ ਅਧੀਨ ਪਿੰਡ ਮਿਰਜ਼ਾਪੁਰ ਵਿੱਚ ਭੂ-ਮਾਫੀਆ ਵੱਲੋਂ ਪਹਾੜ ਸਮਤਲ ਕੀਤਾ ਜਾ ਰਿਹਾ ਹੈ। ਜੰਗਲ ਕੱਟੇ ਜਾ ਰਹੇ ਹਨ, ਪ੍ਰਤੀਬੰਧਿਤ ਖੈਰ ਦੇ ਦਰੱਖਤ ਡਾਹੇ ਜਾ ਰਹੇ ਹਨ ਅਤੇ ਕੁਦਰਤੀ ‘ਚੋ’ ਵਿੱਚ ਮਿੱਟੀ ਭਰ ਕੇ ਉਨ੍ਹਾਂ ਦੇ ਰਾਹ ਬਦਲੇ ਜਾ ਰਹੇ ਹਨ। ਵਾਹਨਾਂ ਦੀ ਆਵਾਜਾਈ ਲਈ ਗੈਰਕਾਨੂੰਨੀ ਰਾਹ ਬਣਾਏ ਗਏ ਹਨ ਅਤੇ ਲੋਹੇ ਦੀ ਜਾਲੀ ਲਗਾ ਕੇ ਜ਼ਮੀਨ, ਪਲਾਟ, ਜੰਗਲ ਅਤੇ ਫਾਰਮ ਹਾਊਸ ਗੈਰਕਾਨੂੰਨੀ ਤੌਰ ‘ਤੇ ਵੇਚੇ ਜਾ ਰਹੇ ਹਨ। ਇਹ ਸਭ ਪਿੰਡ ਮਿਰਜ਼ਾਪੁਰ ਦੀ ਪੰਚਾਇਤ ਅਤੇ ਗ੍ਰਾਮੀਣਾਂ ਨੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਮੀਡੀਆ ਪ੍ਰਮੁੱਖ ਅਤੇ ਖਰੜ ਵਿਧਾਨ ਸਭਾ ਦੇ ਮੁੱਖ ਸੇਵਾਦਾਰ ਵਿਨੀਤ ਜੋਸ਼ੀ ਨੂੰ ਪਿੰਡ ਵਿੱਚ ਬੁਲਾ ਕੇ ਦੱਸੀਆ। ਇਸ ਮੌਕੇ ਭਾਜਪਾ ਮਾਜਰੀ ਮੰਡਲ ਪ੍ਰਧਾਨ ਮੋਹਿਤ ਗੌਤਮ ਵੀ ਮੌਜੂਦ ਸਨ।

ਪਿੰਡ ਦੇ ਨੰਬਰਦਾਰ ਕ੍ਰਿਸ਼ਨ ਚੰਦ, ਪੰਚ ਸ਼ੇਰ ਸਿੰਘ, ਪੰਚ ਨਿਰਮਲ ਸਿੰਘ, ਪੰਚ ਪਤੀ ਰੱਖਾ ਰਾਮ, ਪੰਚ ਪਤੀ ਪਾਲਾ ਰਾਮ ਅਤੇ ਸਾਬਕਾ ਸਰਪੰਚ ਹੁਸਨ ਚੰਦ ਉਰਫ਼ ਮੱਖਣ ਨੇ ਦੱਸਿਆ ਕਿ ਜਿਸ ਜ਼ਮੀਨ ਦੀ ਵਿਕਰੀ ਕੀਤੀ ਜਾ ਰਹੀ ਹੈ, ਉਹ “ਮੁਸਤੜਕਾ ਮਾਲਕਾਨ” ਹੈ, ਅਰਥਾਤ ਅਜਿਹੀ ਜ਼ਮੀਨ ਜੋ ਕਈ ਮਾਲਕਾਂ/ਹਿੱਸੇਦਾਰਾਂ ਦੀ ਸਾਂਝੀ ਮਿਲਕੀਅਤ ਹੈ। ਇਸ ਦੇ ਕਰੀਬ 500 ਹਿੱਸੇਦਾਰ ਹਨ ਅਤੇ ਅਜੇ ਤੱਕ ਇਸ ਦੀ ਵਿਧਿਵਤ ਤਕਸੀਮ (ਵੰਡ) ਨਹੀਂ ਹੋਈ। ਸਰਕਾਰੀ ਰਿਕਾਰਡ ਵਿੱਚ ਸਪਸ਼ਟ ਨਹੀਂ ਕਿ ਕਿਸ ਹਿੱਸੇਦਾਰ ਦਾ ਹਿੱਸਾ ਕਿੱਥੇ ਹੈ। ਐਸੇ ਵਿੱਚ ਬਿਨਾਂ ਤਕਸੀਮ ਸਿਰਫ ਕਿਸੇ ਇੱਕ ਹਿੱਸੇਦਾਰ ਤੋਂ ਕਥਿਤ ਖਰੀਦ ਦੇ ਆਧਾਰ ‘ਤੇ ਕਬਜ਼ਾ ਕਿਵੇਂ ਕੀਤਾ ਜਾ ਸਕਦਾ ਹੈ? ਉਨ੍ਹਾਂ ਦੱਸਿਆ ਕਿ ਪਟਵਾਰੀ, ਕਾਨੂੰਨਗੋ, ਤਹਿਸੀਲਦਾਰ ਅਤੇ ਐਸਡੀਐਮ ਦੀ ਮੌਜੂਦਗੀ ਵਿੱਚ ਮਾਲ ਵਿਭਾਗ ਵੱਲੋਂ ਤਕਸੀਮ ਕਰਕੇ ਹਰੇਕ ਹਿੱਸੇਦਾਰ ਦੇ ਹਿੱਸੇ ਦੀ ਪਹਿਚਾਣ ਕੀਤੀ ਜਾਂਦੀ ਹੈ, ਜੋ ਅਜੇ ਤੱਕ ਨਹੀਂ ਹੋਈ।

5

ਉਨ੍ਹਾਂ ਦੱਸਿਆ ਕਿ ਕਲੈਕਟਰ ਵੱਲੋਂ 5 ਮਾਰਚ 2019 ਨੂੰ ਸਟੇਟਸ-ਕੋ/ਯਥਾਸਥਿਤੀ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਅਨੁਸਾਰ ਨਾ ਜ਼ਮੀਨ ਦੀ ਖਰੀਦ-ਫਰੋਖਤ ਹੋ ਸਕਦੀ ਹੈ, ਨਾ ਪਹਾੜ ‘ਚ ਦਰੱਖਤ ਜਾਂ ਜੰਗਲੀ ਬੂਟੇ ਕੱਟੇ ਜਾ ਸਕਦੇ ਹਨ ਅਤੇ ਨਾ ਹੀ ਜੇਸੀਬੀ ਨਾਲ ਮਿੱਟੀ ਖੋਦੀ ਜਾ ਸਕਦੀ ਹੈ। ਫਿਰ ਭੂ-ਮਾਫੀਆ ਇਹ ਸਭ ਕਿਵੇਂ ਕਰ ਰਿਹਾ ਹੈ?

ਪੰਚਾਇਤ ਅਤੇ ਗ੍ਰਾਮੀਣਾਂ ਨੇ ਦੱਸਿਆ ਕਿ ਉਨ੍ਹਾਂ ਨੇ ਐਸਐਚਓ, ਡੀਐਸਪੀ, ਡੀਆਈਜੀ, ਡੀਜੀਪੀ ਪੰਜਾਬ, ਬੀਡੀਪੀਓ, ਤਹਿਸੀਲਦਾਰ ਅਤੇ ਡੀਸੀ ਤੱਕ ਕਈ ਵਾਰ ਸ਼ਿਕਾਇਤਾਂ ਦਿੱਤੀਆਂ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਪਿਛਲੇ ਸਾਲਾਂ ਵਿੱਚ ਦਿੱਤੀਆਂ ਸ਼ਿਕਾਇਤਾਂ ਦੀਆਂ ਕਾਪੀਆਂ ਵੀ ਦਿਖਾਈਆਂ।

ਗ੍ਰਾਮੀਣਾਂ ਦੇ ਅਨੁਸਾਰ ਭੂ-ਮਾਫੀਆ ਖੁੱਲ੍ਹੇਆਮ ਕਹਿੰਦਾ ਹੈ ਕਿ ਉਸਦੀ ਸਾਰੇ ਅਧਿਕਾਰੀਆਂ ਨਾਲ ‘ਸੈਟਿੰਗ’ ਹੈ ਅਤੇ ਉਸਦਾ ਕੋਈ ਕੁਝ ਨਹੀਂ ਬਿਗਾੜ ਸਕਦਾ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨ ਕਾਰਨ ਗ੍ਰਾਮੀਣਾਂ ਨੂੰ ਵੀ ਇਹ ਗੱਲ ਸਹੀ ਲੱਗਦੀ ਹੈ।

ਅੰਤ ਵਿੱਚ ਵਿਨੀਤ ਜੋਸ਼ੀ ਨੇ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਉਨ੍ਹਾਂ ਨਯਾਗਾਂਵ ਨਗਰ ਪਾਲਿਕਾ ਦੇ ਹਜ਼ਾਰਾਂ ਘਰ ਟੁੱਟਣ ਤੋਂ ਬਚਾਏ ਅਤੇ ਮਾਜਰੀ ਬਲਾਕ ਵਿੱਚ ਗੈਰਕਾਨੂੰਨੀ ਮਾਈਨਿੰਗ ਬੰਦ ਕਰਵਾਈ, ਉਸੇ ਤਰ੍ਹਾਂ ਪਿੰਡ ਮਿਰਜ਼ਾਪੁਰ ਵਿੱਚ ਜ਼ਮੀਨ, ਪਲਾਟ, ਜੰਗਲ ਅਤੇ ਫਾਰਮ ਹਾਊਸ ਦੀ ਗੈਰਕਾਨੂੰਨੀ ਖਰੀਦ-ਫਰੋਖਤ ਨੂੰ ਗ੍ਰਾਮੀਣਾਂ ਨਾਲ ਮਿਲ ਕੇ ਆੰਦੋਲਨ ਰਾਹੀਂ ਬੰਦ ਕਰਵਾਇਆ ਜਾਵੇਗਾ।

ਇਸ ਮੌਕੇ ਨਰਾਤਾ ਰਾਮ, ਜਿਨ੍ਹਾਂ ਨੇ ਹਾਈ ਕੋਰਟ ਵਿੱਚ ਰਿਟ ਕਰਕੇ ਜੰਗਲ ਅਤੇ ਪਹਾੜ ਦੀ ਕਟਾਈ ਰੁਕਵਾਈ ਸੀ, ਮੁਸਤੜਕਾ ਮਾਲਕਾਨ ਦੇ ਸ਼ੇਅਰਹੋਲਡਰ ਪੂਰਨ ਚੰਦ, ਸੁਰਿੰਦਰ ਕੁਮਾਰ, ਕੁਲਦੀਪ ਸਿੰਘ ਭੱਠਲ, ਚਰਨ ਦਾਸ ਸਾਬਕਾ ਪੰਚ, ਹੇਮਰਾਜ, ਲਖਬੀਰ ਸਿੰਘ, ਲਾਲਾ ਰਾਮ, ਗੋਪੀ ਆਦਿ ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement