ਚੋਣ ਨਤੀਜਿਆਂ ਤੋਂ ਬਾਅਦ ਵਧ ਸਕਦੈ ਬਸਾਂ ਦਾ ਕਿਰਾਇਆ
Published : Mar 1, 2022, 7:23 am IST
Updated : Mar 1, 2022, 7:23 am IST
SHARE ARTICLE
image
image

ਚੋਣ ਨਤੀਜਿਆਂ ਤੋਂ ਬਾਅਦ ਵਧ ਸਕਦੈ ਬਸਾਂ ਦਾ ਕਿਰਾਇਆ

ਪੰਜਾਬ ਰੋਡਵੇਜ਼ ਸਾਲ ਤੋਂ ਕਰ ਰਿਹੈ ਮੰਗ


ਜਲੰਧਰ, 28 ਫ਼ਰਵਰੀ (ਸਮਰਦੀਪ ਸਿੰਘ) : ਨਵੀਂ ਸਰਕਾਰ ਸੂਬੇ 'ਚ ਚੋਣ ਨਤੀਜੇ ਤਾਂ ਦੇਵੇਗੀ ਹੀ ਪਰ ਇਸ ਦੇ ਨਾਲ ਹੀ ਆਮ ਲੋਕਾਂ ਨੂੰ  ਵੀ ਵਧਦੀਆਂ ਸਰਕਾਰੀ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਇਲਾਵਾ ਯਾਤਰੀ ਬੱਸਾਂ ਦੇ ਕਿਰਾਏ ਵੀ ਵਧ ਸਕਦੇ ਹਨ | ਚੋਣਾਂ ਦਾ ਵਰ੍ਹਾ ਹੋਣ ਕਾਰਨ ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਤੇਲ ਦੀਆਂ ਕੀਮਤਾਂ ਨੂੰ  ਕਾਬੂ ਹੇਠ ਰੱਖਿਆ ਗਿਆ ਸੀ | ਉਥੇ ਹੀ ਸਰਕਾਰੀ ਟਰਾਂਸਪੋਰਟ ਸੇਵਾਵਾਂ 'ਚ ਯਾਤਰੀ ਬਸਾਂ ਦੇ ਕਿਰਾਏ 'ਚ ਵੀ ਵਾਧਾ ਨਹੀਂ ਕੀਤਾ ਗਿਆ | ਹਾਲਾਂਕਿ, ਪੰਜਾਬ ਰੋਡਵੇਜ਼ ਪਿਛਲੇ ਇਕ ਸਾਲ ਤੋਂ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੀ ਦਲੀਲ ਦਿੰਦੇ ਹੋਏ ਯਾਤਰੀ ਕਿਰਾਏ 'ਚ ਵਾਧੇ ਦੀ ਮੰਗ ਕਰ ਰਿਹਾ ਹੈ | ਪੰਜਾਬ ਰੋਡਵੇਜ਼ ਜੋ ਸੰਚਾਲਨ ਲਾਗਤ 'ਚ ਲਗਪਗ 22 ਫ਼ੀ ਸਦੀ ਦੇ ਘਾਟੇ ਦਾ ਸਾਹਮਣਾ ਕਰ ਰਹੀ ਹੈ, ਨੇ ਵੀ ਫ਼ਰਵਰੀ 2021 'ਚ ਸਰਕਾਰ ਨੂੰ  ਯਾਤਰੀ ਕਿਰਾਏ 'ਚ ਵਾਧਾ ਕਰਨ ਦਾ ਪ੍ਰਸਤਾਵ ਦਿਤਾ ਸੀ | ਪੰਜਾਬ 'ਚ ਯਾਤਰੀ ਕਿਰਾਏ 'ਚ ਆਖਰੀ ਵਾਰ 1 ਜੁਲਾਈ 2020 ਨੂੰ  6 ਪੈਸੇ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਵਾਧਾ ਕੀਤਾ ਗਿਆ ਸੀ | ਪੰਜਾਬ ਰੋਡਵੇਜ਼ ਹੈੱਡਕੁਆਰਟਰ ਨੇ ਦਲੀਲ ਦਿਤੀ ਸੀ ਕਿ ਜੁਲਾਈ 2020 ਤੋਂ ਫ਼ਰਵਰੀ 2021 ਤਕ ਡੀਜ਼ਲ ਦੀਆਂ ਕੀਮਤਾਂ 'ਚ ਕਰੀਬ 27 ਫ਼ੀ ਸਦੀ ਦਾ ਵਾਧਾ ਹੋਇਆ ਸੀ | ਜਿਸ ਕਾਰਨ ਯਾਤਰੀ ਕਿਰਾਏ 'ਚ ਵਾਧਾ ਕਰਨਾ ਜ਼ਰੂਰੀ ਸੀ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement