ਮੋਟਰਸਾਈਕਲ ਨੂੰ ਬਚਾਉਂਦੀ ਬੱਸ ਖੇਤਾਂ ’ਚ ਉਤਰੀ
Published : Mar 1, 2021, 1:38 am IST
Updated : Mar 1, 2021, 1:38 am IST
SHARE ARTICLE
image
image

ਮੋਟਰਸਾਈਕਲ ਨੂੰ ਬਚਾਉਂਦੀ ਬੱਸ ਖੇਤਾਂ ’ਚ ਉਤਰੀ

ਮੋਟਰ ਸਾਈਕਲ ਸਵਾਰ ਸਮੇਤ ਕਈ ਸਵਾਰੀਆਂ ਜ਼ਖ਼ਮੀ

ਬਰਨਾਲਾ, 28 ਫ਼ਰਵਰੀ (ਅਮਨਦੀਪ ਬਾਂਸਲ): ਬਰਨਾਲਾ ਤੋਂ ਹੰਡਿਆਇਆ ਸੜਕ ’ਤੇ ਮੋਗਾ ਬਾਈਪਾਸ ਦੇ ਨਜ਼ਦੀਕ ਉਵਰਬ੍ਰਿਜ਼ ਦੇ ਥੱਲੇ ਇਕ ਮੋਟਰ ਸਾਈਕਲ ਸਵਾਰ ਦੋਧੀ ਨੂੰ ਬਚਾਉਂਦਿਆਂ ਬੜੀ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਨਿਜੀ ਬੱਸ ਸਵਾਰੀਆਂ ਸਮੇਤ ਖੇਤਾਂ ’ਚ ਜਾ ਵੜੀ ਜਦਕਿ ਮੋਟਰ ਸਾਈਕਲ ਸਵਾਰ ਦੋਧੀ ਡਿੱਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਜਦੋਂ ਬੱਸ ਡਿੱਕ ਡੋਲੇ ਖ਼ਾਂਦੀ ਖੇਤਾਂ ’ਚ ਜਾ ਉਤਰੀ ਤਾਂ ਬੱਸ ਦੀਆਂ ਸਵਾਰੀਆਂ ਚੀਕਾਂ ਮਾਰ ਕੇ, ਨੇੜੇ ਰਾਹਗੀਰਾਂ ਅਤੇ ਖੇਤਾਂ ’ਚ ਕੰਮ ਲੋਕ ਫ਼ਟਾਫ਼ਟ ਭੱਜ ਕੇ ਬੱਸ ਦੇ ਕੋਲ ਹਾਦਸੇ ਵਾਲੀ ਜਗ੍ਹਾਂ ’ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। 
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਰਾਜਧਾਨੀ ਬੱਸ ਬੜੀ ਤੇਜ਼ ਰਫ਼ਤਾਰ ਨਾਲ ਜਦੋਂ ਬਰਨਾਲਾ ਤੋਂ ਬਠਿੰਡਾ ਨੂੰ ਜਾ ਰਹੀ ਸੀ ਤਾਂ ਮੋਗਾ ਬਾਈਪਾਸ ਵਾਲੇ ਪੁੱਲ ਥੱਲੇ ਹੰਡਿਆਇਆ ਰੋਡ ’ਤੇ ਦੋਧੀ ਨੂੰ ਬਚਾਉਂਦਿਆਂ ਬੱਸ ਖੇਤਾਂ ’ਚ ਉਤਰ ਗਈ। ਇਸ ਮੌਕੇ ਬੱਸ ਡਰਾਇਵਰ ਨੇ ਦਸਿਆ ਕਿ ਬੱਸ ਬਰਨਾਲਾ ਤੋਂ ਬਠਿੰਡਾ ਵਲ ਜਾ ਰਹੀ ਸੀ, ਬੱਸ ਜਦੋਂ ਸਟੈਂਡਰਡ ਚੌਂਕ ਤੋਂ ਪਹਿਲਾਂ ਪੈਂਦੇ ਮੋਗਾ ਬਾਈਪਾਸ ਦੇ ਪੁਲ ਹੇਠਾਂ ਪਹੁੰਚੀ ਤਾਂ ਹੰਡਿਆਇਆ ਵਲ ਮੋਟਰ ਸਾਈਕਲ ’ਤੇ ਜਾ ਰਹੇ ਦੋਧੀ ਨੂੰ ਬਚਾਉਂਦਿਆਂ ਬੱਸ ਖੇਤਾਂ ਵਲ ਮੋੜ ਦਿਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਬੱਸ ਨੂੰ ਕੰਟਰੋਲ ਕਰ ਕੇ ਖੇਤਾਂ ਵਲ ਨਾ ਮੋੜਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਜਿਸ ਨਾਲ ਕਾਫ਼ੀ ਸਵਾਰੀਆਂ ਦੀ ਜਾਨ ਖ਼ਤਰਾ ਹੋ ਸਕਦਾ ਸੀ। 
ਇਸ ਸਬੰਧੀ ਮੌਕੇ ’ਤੇ ਜਾ ਰਹੇ ਰਾਹਗੀਰਾਂ ਨੇ ਦਸਿਆ ਕਿ ਬੱਸ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਦੋਂ ਬੱਸ ਚਾਲਕ ਨੇ ਹਾਰਨ ਵਜਾਇਆ ਤਾਂ ਬੱਸ ਤੋਂ ਅੱਗੇ ਜਾ ਰਿਹਾ ਦੋਧੀ ਡਰ ਗਿਆ ਤੇ ਅਪਣੇ ਬਚਾਅ ਦਾ ਯਤਨ ਕਰਦਾ ਹੋਇਆ ਮੋਟਰ ਸਾਈਕਲ ਉਥੇ ਹੀ ਡਿੱਗ ਪਿਆ। ਜਦੋਂ ਕਿ ਬੱਸ ਤੇਜ਼ ਹੋਣ ਕਾਰਨ ਖੇਤਾਂ ਵਲ ਉਤਰ ਗਈ। ਘਟਨਾ ਦਾ ਪਤਾ ਲਗਦਿਆਂ ਹੀ ਐਂਬੂਲੈਂਸਾਂ ਅਤੇ ਹੋਰ ਪ੍ਰਾਈਵੇਟ ਗੱਡੀਆਂ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ।
28---3ਏ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement