ਰੰਧਾਵਾ ਦੀ ਤੀਜੀ ਕੋਰੋਨਾ ਰੀਪੋਰਟ ਆਈ ਨੈਗੇਟਿਵ.
Published : Mar 1, 2021, 1:20 am IST
Updated : Mar 1, 2021, 1:20 am IST
SHARE ARTICLE
image
image

ਰੰਧਾਵਾ ਦੀ ਤੀਜੀ ਕੋਰੋਨਾ ਰੀਪੋਰਟ ਆਈ ਨੈਗੇਟਿਵ.

ਚੰਡੀਗੜ੍ਹ,a 28 ਫ਼ਰਵਰੀ (ਗੁਰਉਪਦੇਸ਼ ਭੁੱਲਰ) ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਰੋਨਾ ਰੀਪੋਰਟ ਨੂੰ  ਲੈ ਕੇ ਬੜੀ ਅਜੀਬ ਸਥਿਤੀ ਦਾ ਸਾਹਮਣਾ ਕਰ ਰਹੇ ਹਨ¢ ਉਨ੍ਹਾਂ ਦੀ ਤੀਜੀ ਰੀਪੋਰਟ ਨੈਗੇਟਿਵ ਆਈ ਹੈ | ਰਾਜ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਕੋਰੋਨਾ ਟੈਸਟ ਲਾਜ਼ਮੀ ਕਰਨ ਬਾਅਦ ਰਾਜ ਦੇ ਸਿਹਤ ਵਿਭਾਗ ਵਲੋਂ 25 ਫ਼ਰਵਰੀ ਨੂੰ  ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ¢ ਰੀਪੋਰਟ ਆਉਣ ਤੋਂ ਪਹਿਲਾਂ ਹੀ ਮੰਤਰੀ ਨੇ 27 ਫ਼ਰਵਰੀ ਨੂੰ  ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾ ਲਿਆ¢ ਸਨਿਚਰਵਾਰ ਨੂੰ  ਆਈ ਰੀਪੋਰਟ ਵਿਚ ਸਿਹਤ ਵਿਭਾਗ ਨੇ ਉਨ੍ਹਾਂ ਨੂੰ  ਪਾਜ਼ੇਟਿਵ, ਜਦ ਕਿ ਪ੍ਰਾਈਵੇਟ ਲੈਬ ਦੀ ਰੀਪੋਰਟ ਵਿਚ ਨੈਗੇਟਿਵ ਨਤੀਜਾ ਕਢਿਆ ਗਿਆ¢ ਇਸ ਤੋਂ ਬਾਅਦ ਮੰਤਰੀ ਨੇ ਤੀਜੀ ਵਾਰ ਸਨਿਚਰਵਾਰ ਸ਼ਾਮ ਪੀਜੀਆਈ ਚੰਡੀਗੜ੍ਹ ਗਏ ਤੇ ਉਥੇ ਟੈਸਟ ਕਰਵਾਇਆ ਜਿਸ ਦਾ ਨਤੀਜਾ ਨੈਗੇਟਿਵ ਆਇਆ¢ ਰੰਧਾਵਾ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਵਲੋਂ ਕਰਵਾਏ ਗਏ ਟੈਸਟ ਦੀ ਰੀਪੋਰਟ ਤੋਂ ਉਹ ਹੈਰਾਨ ਹਨ, ਜਦਕਿ ਦੋ ਹੋਰ ਟੈਸਟ ਨੈਗੇਟਿਵ ਆਏ ਹਨ¢ ਉਨ੍ਹਾਂ ਨੇ ਅਪਣੀਆਂ ਰੀਪੋਰਟਾਂ ਰਾਜ ਦੇ ਸਿਹਤ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਹਨ¢ ਅੱਜ ਸਵੇਰ ਤਕ ਕੋਈ ਵੀ ਉਨ੍ਹਾਂ ਕੋਲ ਮੁੜ ਟੈਸਟ ਲਈ ਨਹੀਂ ਆਇਆ¢ ਇਥੋਂ ਤਕ ਕਿ ਸਿਵਲ ਸਰਜਨ ਵੀ ਨਹੀਂ ਆਇਆ¢ ਇਹ ਪੁੱਛੇ ਜਾਣ 'ਤੇ ਕੀ ਉਹ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਲ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ  ਇਜਾਜ਼ਤ ਦਿਤੀ ਤਾਂ ਜਾਣਗੇ¢ ਉਨ੍ਹਾਂ ਦਾ ਕਹਿਣਾ ਹੈ ਕਿ ਕਿਹੜੀ ਰੀਪੋਰਟ ਸਹੀ ਮੰਨਣੀ ਹੈ ਇਸ ਦਾ ਫ਼ੈਸਲਾ ਸਪੀਕਰ ਸਾਹਿਬ 'ਤੇ ਛੱਡ ਦਿਤਾ ਹੈ | imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement