ਜਾਖੜ ਨੇ ਕੁੱਝ ਵੱਡੇ ਕਾਂਗਰਸ ਆਗੂਆਂ ਨੂੰ  ਦਿਤੀ ਨਸੀਹਤ
Published : Mar 1, 2021, 1:21 am IST
Updated : Mar 1, 2021, 1:21 am IST
SHARE ARTICLE
image
image

ਜਾਖੜ ਨੇ ਕੁੱਝ ਵੱਡੇ ਕਾਂਗਰਸ ਆਗੂਆਂ ਨੂੰ  ਦਿਤੀ ਨਸੀਹਤ

ਕਿਹਾ, ਨੀਤੀਗਤ ਰਾਜਨੀਤੀ ਦੀ ਥਾਂ ਪਾਰਟੀ ਲਈ ਸੜਕਾਂ 'ਤੇ ਆ ਕੇ ਸੰਘਰਸ਼ ਦੀ ਰਾਜਨੀਤੀ ਕਰੋ

ਚੰਡੀਗੜ੍ਹ, 28 ਫ਼ਰਵਰੀ (ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਕੁੱਝ ਵੱਡੇ ਆਗੂਆਂ ਦੇ ਆਏ ਤਾਜ਼ੇ ਬਿਆਨਾਂ ਤੇ ਟਿਪਣੀ ਕਰਦਿਆਂ ਉਨ੍ਹਾਂ ਨੂੰ  ਨਸੀਹਤ ਦਿੰਦਿਆਂ ਕਿਹਾ ਕਿ ਨੀਤੀਗਤ ਰਾਜਨੀਤੀ ਦੀ ਬਜਾਏ ਸੰਘਰਸ਼ ਦੀ ਰਾਜਨੀਤੀ ਕੀਤੀ ਜਾਵੇ | ਇਹ ਆਗੂ ਕਾਂਗਰਸ ਜੀ-23 ਗਰੁਪ ਵਜੋਂ ਜਾਣੇ ਜਾਂਦੇ ਹਨ ਜੋ ਪਹਿਲਾਂ ਵੀ ਰਾਹੁਲ ਦੀ ਅਗਵਾਈ 'ਤੇ ਸਵਾਲ ਉਠਾ ਚੁੱਕੇ ਹਨ |
ਅੱਜ ਇਥੇ ਜਦ ਸੂਬਾ ਕਾਂਗਰਸ ਪ੍ਰਧਾਨ ਨੂੰ  ਕਪਿਲ ਸਿੱਬਲ, ਗ਼ੁਲਾਮ ਨਬੀ ਅਜ਼ਾਦ, ਰਾਜ ਬੱਬਰ ਅਤੇ ਆਨੰਦ ਸ਼ਰਮਾ ਦੇ ਤਾਜ਼ਾ ਬਿਆਨਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੇਸ਼ ਇਕ ਚੁਨੌਤੀ ਪੂਰਨ ਸਮੇਂ ਵਿਚੋਂ ਲੰਘ ਰਿਹਾ ਹੈ ਜਦ ਮੋਦੀ ਸਕਰਾਰ ਸਮਾਜ ਦੇ ਹਰ ਵਰਗ ਪ੍ਰਤੀ ਦਮਨਕਾਰੀ ਨੀਤੀ ਅਪਨਾ ਕੇ ਕਾਰਪੋਰੇਟਾਂ ਦੀ ਸਰਕਾਰ ਬਣੀ ਹੋਈ ਹੈ | ਅਜਿਹੇ ਵਿਚ ਦੇਸ਼ ਨੂੰ  ਕਾਂਗਰਸ ਤੋਂ ਸੰਘਰਸ਼ ਦੀ ਰਾਜਨੀਤੀ ਦੀ ਜ਼ਰੂਰਤ ਹੈ ਤਾਂ ਜੋ ਲੋਕਾਂ ਦੀ ਅਵਾਜ਼ ਬੁਲੰਦ ਕੀਤੀ ਜਾ ਸਕੇ ਅਤੇ ਇਸ ਲਈ ਕਾਂਗਰਸ ਦੇ ਇਨ੍ਹਾਂ ਸੀਨੀਅਰ ਆਗੂਆਂ ਨੂੰ ਆਮ ਲੋਕਾਂ ਵਿਚ ਸੜਕ ਤੇ ਆ ਕੇ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਹਨ |
ਜਾਖੜ ਨੇ ਰਾਜ ਬੱਬਰ ਦੇ 'ਹਮ ਹੀ ਕਾਂਗਰਸ ਹੈ' ਵਾਲੇ ਬਿਆਨ ਤੇ ਟਿਪਣੀ ਕਰਦਿਆਂ ਕਿਹਾ ਕਿ ਬੇਸ਼ਕ ਤੁਸੀਂ ਹੀ ਕਾਂਗਰਸ ਹੋ ਪਰ ਇਹ ਗੱਲ ਕਰਨੀ ਸੋਭਾ ਨਹੀਂ ਦਿੰਦੀ ਕਿਉਂਕਿ ਕਾਂਗਰਸ ਦਾ ਸਾਡੇ ਤੁਹਾਡੇ ਜਨਮ ਤੋਂ ਪਹਿਲਾਂ ਦੀ ਹੈ ਅਤੇ ਇਹ ਲੋਕਾਂ ਦੀ ਪਾਰਟੀ ਹੈ | ਉਨ੍ਹਾਂ ਕਿਹਾ ਕਾਂਗਰਸ ਪਾਰਟੀ ਦਾ ਸਿਧਾਂਤ ਲੋਕਾਂ ਦੀ ਸੇਵਾ ਰਿਹਾ ਹੈ |     
ਗ਼ੁਲਾਮ ਨਬੀ ਅਜ਼ਾਦ ਦੇ ਬਿਆਨ ਕਿ ਉਹ ਸਿਰਫ਼ ਰਾਜ ਸਭਾ ਤੋਂ ਰਿਟਾਇਰ ਹੋਏ ਹਨ ਰਾਜਨੀਤੀ ਤੋਂ ਨਹੀਂ ਤੇ ਟਿਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਰਾਜ ਸਭਾ ਤੋਂ ਰਿਟਾਇਰ ਹੋਣਾ ਰਾਜਨੀਤੀ ਤੋਂ ਰਿਟਾਇਰ ਹੋਣਾ ਹੁੰਦਾ ਵੀ ਨਹੀਂ ਬਲਕਿ ਰਾਜਨੀਤੀ ਤਾਂ ਹੁਣ ਸ਼ੁਰੂ ਹੋਈ ਹੈ | ਉਨ੍ਹਾਂ ਨੇ ਸਿੱਬਲ ਦੇ ਕਾਂਗਰਸ ਦੀ ਮਜ਼ਬੂਤੀ ਸਬੰਧੀ ਬਿਆਨ ਤੇ ਕਿਹਾ ਕਿ ਆਉ ਫਿਰ ਆਮ ਲੋਕਾਂ ਵਿਚ ਜਾ ਕੇ ਮਿੱਟੀ ਨਾਲ ਮਿੱਟੀ ਹੋ ਕੇ ਪਾਰਟੀ ਅਤੇ ਦੇਸ਼ ਨੂੰ  ਮਜ਼ਬੂਤ ਕਰੀਏ ਕਿਉਂਕਿ ਮਜ਼ਬੂਤ ਕਾਂਗਰਸ ਇਸ ਦੇਸ਼ ਦੀ ਜ਼ਰੂਰਤ ਹੈ | ਜਾਖੜ ਨੇ ਕਿimageimageਹਾ ਕਿ ਪੰਜਾਬ ਕਾਂਗਰਸ ਵਲੋਂ ਤਾਂ 1 ਮਾਰਚ ਨੂੰ  ਲੋਕਾਂ ਦੇ ਸਰੋਕਾਰਾਂ ਦੀ ਰਾਖੀ ਲਈ ਪੰਜਾਬ ਦੇ ਰਾਜਪਾਲ ਦਾ ਘਿਰਾਉ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement