ਲੁਧਿਆਣਾ ਦੇ ਕੋਰੀਅਰ ਦਫ਼ਤਰ 'ਚੋ ਬਰਾਮਦ ਹੋਈ 12 ਕਿਲੋਗ੍ਰਾਮ ਤੋਂ ਵੱਧ ਅਫ਼ੀਮ

By : JAGDISH

Published : Feb 1, 2026, 8:30 pm IST
Updated : Feb 1, 2026, 8:30 pm IST
SHARE ARTICLE
Over 12 kg of opium seized from Ludhiana courier office
Over 12 kg of opium seized from Ludhiana courier office

ਡਾਇਰੈਕਟਰ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਕੋਰੀਅਰ ਦਫ਼ਤਰ 'ਤੇ ਮਾਰਿਆ ਸੀ ਛਾਪਾ

ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ’ਚ ਡਾਇਰੈਕਟਰੇਟ ਆਫ਼ ਰੈਵੈਨਿਊ ਇੰਟੈਲੀਜੈਂਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਕੋਰੀਅਰ ਦਫ਼ਤਰ ’ਤੇ ਛਾਪਾ ਮਾਰ ਕੇ ਨਸ਼ੇ ਦੀ ਵੱਡੀ ਖੇਪ ਫੜੀ ਹੈ। ਜਾਂਚ ਦੌਰਾਨ ਅਮਰੀਕਾ ਅਤੇ ਕੈਨੇਡਾ ਭੇਜੇ ਜਾ ਰਹੇ 7 ਪਾਰਲਸਾਂ ਵਿਚੋਂ 12.118 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ। ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 60 ਲੱਖ ਰੁਪਏ ਤੋਂ ਉਪਰ ਦੱਸੀ ਜਾ ਰਹੀ ਹੈ।

ਡੀ.ਆਰ.ਆਈ. ਲੁਧਿਆਣਾ ਜੋਨਲ ਯੂਨਿਟ ਦੇ ਅਧਿਕਾਰੀਆਂ ਨੇ ਪਾਰਸਲਾਂ ਨੂੰ ਸਕੈਨ ਕੀਤਾ ਤਾਂ ਉਸ ਵਿਚ ਸ਼ੱਕੀ ਸਮੱਗਰੀ ਪਾਈ ਗਈ। ਜਦੋਂ ਇਨ੍ਹਾਂ ਪਾਰਸਲਾਂ ਨੂੰ ਖੋਲ੍ਹਿਆ ਗਿਆ ਤਾਂ ਅਫ਼ੀਮ ਨੂੰ ਬਰਤਨਾਂ ਅਤੇ ਬੱਚਿਆਂ ਦੇ ਡਾਇਪਰਾਂ ’ਚ ਛੁਪਾਇਆ ਗਿਆ ਸੀ ਤਾਂ ਜੋ ਘਰੇਲੂ ਸਮਾਨ ਦੀ ਆੜ ’ਚ ਅਫ਼ੀਮ ਦੀ ਤਸਕਰੀ ਕੀਤੀ ਜਾ ਸਕੀ।

31 ਜਨਵਰੀ 2026 ਨੂੰ ਐਨ.ਡੀ.ਪੀ.ਐਸ. ਐਕਟ 1985 ਤਹਿਤ ਜ਼ਬਤ ਕਰ ਲਿਆ ਗਿਆ ਹੈ ਜਦਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਸਕਰੀ ਨੈਟਵਰਕ ਨਾਲ ਜੁੜੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਡੀ.ਆਰ.ਆਈ. ਟੀਮ ਦੇ ਹੱਥ ਕੁੱਝ ਸਬੂਤ ਵੀ ਲੱਗੇ ਹਨ ਅਤੇ ਕੋਰੀਅਰ ਦਫ਼ਤਰ ਦਾ ਰਿਕਾਰਡ ਵੀ ਚੈਕ ਕੀਤਾ ਜਾ ਰਿਹਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement