ਤੇਜਸਵੀ ਪ੍ਰਕਾਸ਼ ਬਣੀ ‘ਬਿਗ ਬੌਸ 15’ ਦੀ ਜੇਤੂ, ਜਿੱਤੀ 40 ਲੱਖ ਰੁਪਏ ਦੀ ਇਨਾਮੀ ਰਾਸ਼ੀ
Published : Feb 1, 2022, 12:12 am IST
Updated : Feb 1, 2022, 12:12 am IST
SHARE ARTICLE
image
image

ਤੇਜਸਵੀ ਪ੍ਰਕਾਸ਼ ਬਣੀ ‘ਬਿਗ ਬੌਸ 15’ ਦੀ ਜੇਤੂ, ਜਿੱਤੀ 40 ਲੱਖ ਰੁਪਏ ਦੀ ਇਨਾਮੀ ਰਾਸ਼ੀ

ਮੁੰਬਈ, 31 ਜਨਵਰੀ : ਰਿਐਲਿਟੀ ਟੀ. ਵੀ. ਸ਼ੋਅ ‘ਬਿਗ ਬੌਸ 15’ ਦਾ ਬੀਤੀ ਰਾਤ ਗ੍ਰੈਂਡ ਫ਼ਿਨਾਲੇ ਹੋ ਗਿਆ ਹੈ। ਤੇਜਸਵੀ ਪ੍ਰਕਾਸ਼ ਇਸ ਸੀਜ਼ਨ ਦੀ ਜੇਤੂ ਬਣੀ। ਪਿਛਲੇ 121 ਦਿਨਾਂ ਤੋਂ ਕਲਰਜ਼ ਚੈਨਲ ’ਤੇ ਚਲ ਰਹੇ ‘ਬਿਗ ਬੌਸ 15’ ਵਿਚ ਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਸਹਿਜਪਾਲ ਦੂਜੇ ਸਥਾਨ ’ਤੇ ਰਹੇ। ਕਰਨ ਕੁੰਦਰਾ ਨੂੰ ਤੀਜਾ ਸਥਾਨ ਮਿਲਿਆ। ਬਿਗ ਬੌਸ 15 ਵਿਚ ਤੇਜਸਵੀ ਪ੍ਰਕਾਸ਼ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ। ਸ਼ੋਅ ਦੇ ਸ਼ੁਰੂ ਵਿਚ ਹੀ ਸਿਮਤਾ ਸ਼ੈੱਟੀ ਬਾਹਰ ਹੋ ਗਈ ਅਤੇ ਘਰ ਦੇ ਤਿੰਨ ਮੈਂਬਰ ਤੇਜਸਵੀ ਪ੍ਰਕਾਸ਼, ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ ਹੀ ਇਸ ਦੌੜ ਵਿਚ ਬਣੇ ਸਨ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement