ਬਿਕਰਮ ਮਜੀਠੀਆ ਨੇ ਸੁੱਖੀ ਰੰਧਾਵੇ ਨੂੰ ਕਹੀ ਅਜਿਹੀ ਗੱਲ, ਸੁਣ ਹੋ ਜਾਵੋਗੇ ਹੈਰਾਨ
Published : Jan 1, 2020, 6:18 pm IST
Updated : Jan 1, 2020, 6:18 pm IST
SHARE ARTICLE
Randhawa with majithia
Randhawa with majithia

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ...

ਚੰਡੀਗੜ੍ਹ: ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ  ਸੁਖਜਿੰਦਰ ਸਿੰਘ ਰੰਧਾਵੇ ਦੇ ਫੋਕੇ ਦਾਵਿਆਂ ਦਾ ਮੁੰਹ ਤੋੜ ਜਵਾਬ ਦਿੰਦੇ ਹੋਏ ਵਾਇਰਲ ਵੀਡੀਓ ਦੀ ਜਾਂਚ ਮੌਜੂਦਾ ਜੱਜ ਤੋਂ  ਕਰਵਾਉਣ ਦੀ ਚੁਣੋਤੀ ਦਿੱਤੀ ਹੈ।

MajithiaMajithia

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ  ਜੀ ਦੇ ਪ੍ਰਤੀ ਇਸਤੇਮਾਲ ਕੀਤੀ ਗਈ ਭਾਸ਼ਾ ਦੇ ਨਾਲ ਸੁੱਖੀ ਰੰਧਾਵਾ ਦੀ ਘਟੀਆ ਸੋਚ ਅਤੇ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਹੈ। ਉਸਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ। ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲਿਆਂ ਦਾ ਸਾਮਾਜਕ ਬਾਇਕਾਟ ਹੋਣਾ ਚਾਹੀਦਾ ਹੈ।

Sukhjinder RandhawaSukhjinder Randhawa

ਉਨ੍ਹਾਂ ਨੇ ਕਿਹਾ ਕਿ ਰੰਧਾਵਾ ਇਸ ਗੱਲ ਤੋਂ ਮਨਾਹੀ ਨਹੀਂ ਕਰ ਸਕਦੇ ਕਿ ਉਕਤ ਵੀਡੀਓ ਵਿੱਚ ਉਹ ਜਾਂ ਉਨ੍ਹਾਂ ਦੀ ਅਵਾਜ ਨਹੀਂ ਹੈ। ਚਾਹੇ ਰੰਧਾਵਾ ਵੀਡੀਓ ਪੁਰਾਣੀ ਹੋਣ ਦੀ ਦੁਹਾਈ ਦੇ ਰਹੇ ਹੋਣ, ਪਰ ਉਸ ਵਿੱਚ ਉਨ੍ਹਾਂ ਵੱਲੋਂ ਗੁਰੂ ਸਾਹਿਬ ਪ੍ਰਤੀ ਇਸਤੇਮਾਲ ਕੀਤੀ ਗਈ ਸ਼ਬਦਾਵਲੀ ਨਾਲ ਉਨ੍ਹਾਂ ਦੇ ਗੁਨਾਹ ਘੱਟ ਨਹੀਂ ਹੋ ਜਾਣਗੇ।  

Indian Politician Sukhjinder Singh RandhawaSukhjinder Singh Randhawa

ਕਾਂਗਰਸ ਸਰਕਾਰ ਨੂੰ ਲਿਆ ਲੰਮੇ ਹੱਥੀਂ

ਵਾਰ-ਵਾਰ ਬਿਜਲੀ ਕੀਮਤਾਂ ਵਿੱਚ ਵਾਧੇ ਕਰਨ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਇਸਦੇ ਲਈ ਅਕਾਲੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਸਵਾਲ ਉੱਤੇ ਮਜੀਠਿਆ ਨੇ ਕਿਹਾ ਕਿ ਇਸ ਗੱਲ ਨੂੰ 3 ਸਾਲ ਬੀਤ ਚੁੱਕੇ ਹਨ।

Amritsar Bikran Singh MajithiaBikran Singh Majithia

ਹੁਣ ਰਾਜ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣੀਆਂ ਨਾਕਾਮੀਆਂ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਉਣ ਦੀ ਮਾਨਸਿਕਤਾ ਅਤੇ ਆਦਤ ਤੋਂ ਬਾਹਰ ਆ ਜਾਣਾ ਚਾਹੀਦਾ ਹੈ। ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਾਰੋਬਾਰੀ ਅਤੇ ਉਦਯੋਗਪਤੀ ਪੰਜਾਬ ਤੋਂ ਹੋਰ ਰਾਜਾਂ ਵੱਲ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement