ਧੋਖੇ ਦਾ ਮਾਡਲ ਹੈ ਭਾਜਪਾ ਦਾ ਗੁਜਰਾਤ ਮਾਡਲ : ਅਖਿਲੇਸ਼
Published : Dec 8, 2017, 10:31 pm IST
Updated : Jul 21, 2018, 12:43 pm IST
SHARE ARTICLE
Akhilesh Yadav
Akhilesh Yadav

8 ਦਸੰਬਰ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਗੁਜਰਾਤ ਜਾ ਕੇ ਉਨ੍ਹਾਂ ਮਹਿਸੂਸ ਕੀਤਾ ਕਿ

ਅਹਿਮਦਾਬਾਦ, 8 ਦਸੰਬਰ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਗੁਜਰਾਤ ਜਾ ਕੇ ਉਨ੍ਹਾਂ ਮਹਿਸੂਸ ਕੀਤਾ ਕਿ ਭਾਜਪਾ ਦਾ ਗੁਜਰਾਤ ਮਾਡਲ ਕੁੱਝ ਨਾ ਹੋ ਕੇ ਸਿਰਫ਼ ਲੋਕਾਂ ਨੂੰ ਮੂਰਖ ਬਣਾਉਣ ਦਾ ਮਾਡਲ ਹੈ ਅਤੇ ਇਹ ਸਿਰਫ਼ ਧੋਖੇ ਦਾ ਮਾਡਲ ਹੈ।  ਗੁਜਰਾਤ ਵਿਚ ਅਪਣੀ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਕਰਨ ਆਏ ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ ਗੁਜਰਾਤ ਵਿਚ ਭਾਜਪਾ ਵਲੋਂ ਕੀਤਾ ਗਿਆ ਵਿਕਾਸ ਵੇਖਣ ਲਈ ਹੀ ਗੁਜਰਾਤ ਆਉਣ ਦਾ ਫ਼ੈਸਲਾ ਕੀਤਾ ਸੀ। ਭਾਜਪਾ ਲਗਾਤਾਰ ਕਹਿ ਕਹਿੰਦੀ ਆ ਰਹੀ ਹੈ ਕਿ ਉਹ ਗੁਜਰਾਤ ਚੋਣਾਂ ਸਿਰਫ਼ ਵਿਕਾਸ ਦੇ ਆਧਾਰ 'ਤੇ ਲੜੇਗੀ ਪਰ ਉਨ੍ਹਾਂ ਇਥੇ ਆ ਕੇ ਵੇਖਿਆ ਕਿ ਗੁਜਰਾਤ ਮਾਡਲ ਸਿਰਫ਼ ਲੋਕਾਂ ਨੂੰ ਮੂਰਖ ਬਣਾਉਣ ਦਾ ਮਾਡਲ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਗਰਾ-ਲਖਨਊ ਐਕਸਪ੍ਰੈੱਸ ਵੇਅ ਉਨ੍ਹਾਂ ਦੀ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਪ੍ਰਾਜੈਕਟ ਸੀ ਜਿਥੇ ਹਾਲ ਹੀ ਵਿਚ ਭਾਰਤੀ ਹਵਾਹੀ ਫ਼ੌਜ ਦੇ 15 ਲੜਾਕੂ ਜਹਾਜ਼ ਉਤਰੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੀਆਂ ਸੱਭ ਤੋਂ ਵਧੀਆ ਸੜਕਾਂ ਬਣਾਈਆਂ ਜਿਥੇ ਲੜਾਕੂ ਜਹਾਜ਼ ਵੀ ਉਤਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸੋਚਿਆ ਸੀ ਕਿ ਉਹ ਗੁਜਰਾਤ ਵਿਚ ਕਾਫ਼ੀ ਜ਼ਿਆਦਾ ਵਿਕਾਸ ਵੇਖਣਗੇ ਪਰ ਗੁਜਰਾਤ ਵਿਚ ਕੋਈ ਵੀ ਅਜਿਹਾ ਸੜਕ ਉਨ੍ਹਾਂ ਵਿਖਾਈ ਜਾਵੇ ਜਿਥੇ ਲੜਾਕੂ ਜਹਾਜ਼ ਉਤਰ ਸਕਦੇ ਹੋਣ। 


ਯਾਦਵ ਨੇ ਕਿਹਾ ਕਿ ਗੁਜਰਾਤ ਵਰਗੇ ਸੂਬੇ ਵਿਚ ਅਜਿਹੀਆਂ ਸੜਕਾਂ ਦੀ ਕਾਫ਼ੀ ਲੋੜ ਹੈ ਜੋ ਪਾਕਿਸਤਾਨ ਦੇ ਕਾਫ਼ੀ ਨੇੜੇ ਹੋਣ। ਅਹਿਮਦਬਾਦ ਵਿਚ ਮੈਟਰੋ ਰੇਲ ਪ੍ਰਾਜੈਕਟ ਵਿਚ ਹੋ ਰਹੀ ਦੇਰੀ ਕਾਰਨ ਅਖਿਲੇਸ਼ ਯਾਦਵ ਨੇ ਭਾਜਪਾ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸੋਚਿਆ ਸੀ ਕਿ ਜਦ ਉਹ ਅਹਿਮਦਬਾਦ ਜਾਣਗੇ ਤਾਂ ਉਹ ਮੈਟਰੋ ਦੀ ਸਵਾਰੀ ਕਰਨਗੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਵਿਚ ਢਾਈ ਸਾਲ ਵਿਚ ਹੀ ਲਖਨਊ ਮੈਟਰੋ ਰੇਲ ਸ਼ੁਰੂ ਕਰ ਦਿਤੀ ਸੀ ਅਤੇ ਨੋਇਡਾ ਤੋਂ ਗ੍ਰੇਟਰ ਨੋਇਡਾ ਲਈ ਮੈਟਰੋ ਲਾਈਨ 'ਤੇ ਕੰਮ ਸ਼ੁਰੂ ਕਰ ਦਿਤਾ ਸੀ।      (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement