ਏਮਜ਼ ਦੇ ਮੁੱਦੇ 'ਤੇ ਬ੍ਰਹਮ ਮਹਿੰਦਰਾ ਨੇ ਬਾਦਲਾਂ ਦੇ ਗੜ 'ਚ ਆ ਕੇ ਹਰਸਿਮਰਤ ਨੂੰ ਦਿਤੀ ਚੁਣੌਤੀ 
Published : Mar 30, 2019, 1:37 am IST
Updated : Mar 30, 2019, 1:37 am IST
SHARE ARTICLE
Brahm Mahindra in press conference
Brahm Mahindra in press conference

ਕੇਂਦਰੀ ਮੰਤਰੀ 'ਤੇ ਲਗਾਏ ਝੂਠ ਬੋਲ ਕੇ ਸਿਆਸੀ ਲਾਹਾ ਲੈਣ ਦੇ ਦੋਸ਼

ਬਠਿੰਡਾ : ਕਰੀਬ ਪਿਛਲੇ ਇੱਕ ਹਫ਼ਤੇ ਤੋਂ ਏਮਜ਼ ਦੇ ਮੁੱਦੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੂਬਾਈ ਵਜ਼ੀਰ ਬ੍ਰਹਮ ਮਹਿੰਦਰਾ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਹੁਣ ਸਿਖਰਾਂ 'ਤੇ ਪੁੱਜ ਗਈ ਹੈ। ਸੂਬੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਬਾਦਲਾਂ ਦੇ ਗੜ੍ਹ 'ਚ ਹੱਲਾ ਬੋਲਦਿਆਂ ਤੱਥਾਂ ਸਮੇਤ ਇਸ ਮੁੱਦੇ ਨੂੰ ਬਠਿੰਡਾ ਵਾਲਿਆਂ ਦੇ ਸਾਹਮਣੇ ਰਖਦਿਆਂ ਬਾਦਲਾਂ ਨੂੰ ਚੁਣੌਤੀ ਦਿਤੀ ਹੈ। ਉਨ੍ਹਾਂ ਏਮਜ਼ ਦੇ ਮਾਮਲੇ 'ਚ ਕੇਂਦਰੀ ਮੰਤਰੀ 'ਤੇ ਝੂਠ ਬੋਲ ਕੇ ਸਿਆਸੀ ਲਾਹਾ ਖੱਟਣ ਦਾ ਦੋਸ਼ ਲਗਾਉਂਦਿਆਂ ਇਹ ਵੀ ਦਾਅਵਾ ਕੀਤਾ ਕਿ ਏਮਜ਼ ਦੇ ਨਾਲ ਹੀ ਮੰਨਜ਼ੂਰ ਹੋਏ ਕੇਂਦਰੀ ਸਰਕਾਰੀ ਮੈਡੀਕਲ ਕਾਲਜ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਲਾਭ ਪਹੁੰਚਾਉਣ ਵਾਸਤੇ ਰੋਕਣ ਦਾ ਯਤਨ ਕੀਤਾ।

ਸਥਾਨਕ ਪ੍ਰੈਸ ਕਲੱਬ 'ਚ ਪੂਰੇ ਅੰਕੜੇ ਲੈ ਕੇ ਪੁੱਜੇ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਦੀ ਪਿੱਠ ਵਿਚ ਖੰਜਰ ਮਾਰਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਨੇ ਏਮਜ਼ ਦਾ ਨੀਂਹ ਪੱਥਰ ਰੱਖਣ ਵਾਸਤੇ ਢਾਈ ਸਾਲ ਲੈ ਲਏ ਅਤੇ ਉਹ ਵੀ ਵਿਧਾਨ ਸਭਾ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਹੀ ਰਖਿਆ ਗਿਆ ਪਰ ਰੋਚਕ ਗੱਲ ਇਹ ਵੀ ਰਹੀ ਕਿ ਉਦੋਂ ਤਕ ਏਮਜ਼ ਨੂੰ ਕੋਈ ਵੀ ਜ਼ਮੀਨ ਟਰਾਂਸਫਰ ਨਹੀਂ ਕੀਤੀ ਗਈ ਸੀ। ਜਿਸਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਂ ਬਣੀ ਸਰਕਾਰ ਨੇ 20-09-18 ਨੂੰ 180 ਏਕੜ ਜ਼ਮੀਨ ਤਬਦੀਲ ਕਰਨ ਲਈ ਮਨਜ਼ੂਰੀ ਦਿਤੀ।

ਮਹਿੰਦਰਾ ਨੇ ਕਿਹਾ ਕਿ ਹਰਸਿਮਰਤ ਵਲੋਂ ਲੰਘੀ 22 ਫ਼ਰਵਰੀ ਤੋਂ ਲਗਾਤਾਰ ਪੰਜਾਬ ਸਰਕਾਰ ਉਪਰ ਸਹਿਯੋਗ ਨਾ ਕਰਨ ਦੇ ਬਿਆਨ ਦੇ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਸਚਾਈ ਇਹ ਹੈ ਕਿ ਪੀਜੀਆਈ ਵਲੋਂ ਸੂਬੇ ਦੇ ਵਧੀਕ ਮੁੱਖ ਸਕੱਤਰ ਸਿਹਤ ਵਿਭਾਗ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਕਲਾਸਾਂ ਸ਼ੁਰੂ ਕਰਨ ਲਈ 25 ਮਾਰਚ ਨੂੰ ਦੇਰ ਸ਼ਾਮ ਚਿੱਠੀ ਲਿਖੀ ਸੀ, ਜਿਸ ਦੇ ਜਵਾਬ ਵਿਚ ਵਿਭਾਗ ਵਲੋਂ 27 ਮਾਰਚ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਿਖ ਦਿਤਾ ਗਿਆ ਸੀ।  ਸਿਹਤ ਮੰਤਰੀ ਨੇ ਬੀਬੀ ਬਾਦਲ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਜਨਤਾ ਨੂੰ ਗੁੰਮਰਾਹੀ ਕਰਨ ਲਈ ਮੀਡੀਆ ਵਿਚ ਬਿਆਨ ਦੇਣ ਦੀ ਬਜਾਏ ਉਹ ਅਪਣੀ ਸਰਕਾਰ ਤੋਂ ਫ਼ਾਈਨਲ ਮਨਜ਼ੂਰੀ ਦੀ ਚਿੱਠੀ ਲੈ ਕੇ ਆਉਂਦੇ। 

ਇਸ ਮੌਕੇ ਸਿਹਤ ਮੰਤਰੀ ਨੇ ਦਸਿਆ ਕਿ ਏਮਜ਼ ਲਈ ਪਾਵਰਗਰਿੱਡ ਸਬੰਧੀ 26-11-18 ਤੇ 09-01-19 ਨੂੰ ਹੋਈ ਇਕ ਸਾਂਝੀ ਮੀਟਿੰਗ ਵਿਚ ਪਹਿਲਾਂ ਹੀ ਫ਼ੈਸਲਾ ਲਿਆ ਜਾ ਚੁੱਕਾ ਹੈ ਕਿ ਪੀ ਐਸ ਪੀ ਸੀ ਐਲ 30-04-19 ਤੋਂ ਤਿੰਨ ਮੈਗਵਾਟ ਅਤੇ 31-05-19 ਤੋਂ ਬਗ਼ੈਰ ਕਿਸੇ ਲਿਮਟ ਤੋਂ ਲੋਡ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਏਮਜ਼ ਦੀ ਇਮਾਰਤ ਦੇ ਨਿਰਮਾਣ ਅਤੇ ਓਪੀਡੀ ਸ਼ੁਰੂ ਕਰਨ ਵਿਚ ਦੇਰੀ ਹੁੰਦੀ ਹੈ ਤਾਂ ਉਸ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ। ਸ਼੍ਰੀ ਮਹਿੰਦਰਾ ਨੇ ਹਰਸਿਮਰਤ ਨੂੰ ਸਮੇਂ ਸਿਰ ਪ੍ਰੋਜੈਕਟ ਪੂਰਾ ਕਰਨ ਵਿੱਚ ਅਸਫਲ ਰਹਿਣ ਲਈ ਪੰਜਾਬ ਤੇ ਬਠਿੰਡਾ ਦੇ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ ਹੈ।

ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਏਮਜ਼ ਵਿਚ ਸ਼ੁਰੂ ਹੋਣ ਵਾਲੀਆਂ ਐਮ.ਬੀ.ਬੀ.ਐਸ ਕਲਾਸਾਂ ਵਿਚ ਗ੍ਰਹਿ ਸੂਬੇ ਨੂੰ ਲੈ ਕੇ ਕੋਈ ਵੀ ਰਾਖਵਾਂਕਰਨ ਨਹੀਂ ਹੈ,  ਪਰੰਤੂ ਮੋਹਾਲੀ ਮੈਡੀਕਲ ਕਾਲਜ ਵਿਚ 100 ਸੀਟਾਂ ਹਨ ਤਾਂ 85 ਵਿਦਿਆਰਥੀ ਸੂਬੇ ਵਿਚੋਂ ਦਾਖ਼ਲਾ ਲੈਣਗੇ। ਉਨ੍ਹਾਂ ਹਰਸਿਮਰਤ ਨੂੰ ਮੈਡੀਕਲ ਕਾਲਜ ਮੁਹਾਲੀ ਉੱਪਰ ਜਵਾਬ ਦੇਣ ਦੀ ਵੀ ਮੰਗ ਕੀਤੀ, ਜਿਸ ਪਰੋਜੈਕਟ ਨੂੰ ਜਾਣ ਬੁੱਝ ਕੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੋਕ ਦਿਤਾ ਸੀ।  ਮਹਿੰਦਰਾ ਨੇ ਕਿਹਾ ਕਿ ਹੁਣ ਕੇਂਦਰੀ ਮੰਤਰੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਣੇ ਬੰਦ ਕਰਨੇ ਚਾਹੀਦੇ ਹਨ ਅਤੇ ਕੇਂਦਰ ਦੀ ਅਪਣੀ ਸਰਕਾਰ ਅਤੇ ਉਸ ਵੇਲੇ ਦੀ ਸੂਬਾ ਸਰਕਾਰ ਦੀ ਨਾਕਾਮਯਾਬੀ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement