ਰਵਨੀਤ ਬਿੱਟੂ ਦੇ ਬਿਆਨ 'ਤੇ ਰਾਜਾ ਵੜਿੰਗ ਦਾ ਪਲਟਵਾਰ, 'ਰਵਨੀਤ ਬਿੱਟੂ ਦੀ CM ਭਗਵੰਤ ਮਾਨ ਨਾਲ ਇੱਕੋ ਗੱਲ'
Published : Nov 24, 2024, 1:07 pm IST
Updated : Nov 24, 2024, 3:02 pm IST
SHARE ARTICLE
Raja Waring's statement on Ravneet Bittu's statement
Raja Waring's statement on Ravneet Bittu's statement

ਮੈਂ ਤਾਂ ਰਾਜੇ ਦੀ ਰਾਣੀ ਨੂੰ ਹਰਾਉਣ ਲਈ ਗਿੱਦੜਬਾਹਾ ਗਿਆ ਸੀ-ਬਿੱਟੂ

ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹਾਰ ਗਈ ਹੈ। ਜਿਸ ਤੋਂ ਬਾਅਦ ਸੰਸਦ ਮੈਂਬਰ ਰਾਜਾ ਵੜਿੰਗ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ 'ਤੇ ਨਿਸ਼ਾਨਾ ਸਾਧਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਿਮਾਗੀ ਤੌਰ 'ਤੇ ਕਮਜ਼ੋਰ ਬੱਚਾ ਹੈ।

ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਜਾਂ ਸਿਰਫ 12 ਹਜ਼ਾਰ ਵੋਟਾਂ ਪਵਾ ਕੇ ਭਾਜਪਾ ਨੂੰ ਹਰਾ ਕੇ ਬਦਲਾ ਲਿਆ। ਵੜਿੰਗ ਨੇ ਕਿਹਾ ਕਿ ਬਿੱਟੂ ਨੇ ਜੋ ਵੀ ਬਿਆਨ ਦਿੱਤੇ ਹਨ ਉਹ ਕਿਸਾਨਾਂ ਦੇ ਖਿਲਾਫ ਹਨ। ਬਿੱਟੂ ਨੇ ਗਿੱਦੜਬਾਹਾ ਵਿਚ 12 ਦਿਨ ਚੋਣ ਪ੍ਰਚਾਰ ਕੀਤਾ ਫਿਰ ਵੀ ਮਨਪ੍ਰੀਤ ਬਾਦਲ ਨੂੰ ਸਿਰਫ਼ 12 ਹਜ਼ਾਰ ਵੋਟਾਂ ਹੀ ਮਿਲੀਆਂ?

ਬੇਚਾਰਾ ਬਿੱਟੂ ਜੋ ਵੀ ਕਹੇ, ਉਸ ਨੂੰ ਹਰ ਗੱਲ ਦੀ ਮੁਆਫ਼ੀ ਹੈ। ਬਿੱਟੂ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦਾ ਹੈ। ਬਿੱਟੂ ਨੇ 'ਆਪ' ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ। ਇਹ ਠੀਕ ਹੈ ਕਿ ਬਿੱਟੂ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਸਾਂਝੀ ਹੈ। ਬਿੱਟੂ ਨੂੰ ਮਨਪ੍ਰੀਤ ਬਾਦਲ ਕੋਲ ਆ ਕੇ ਹਾਰ ਦਾ ਮੰਥਨ ਕਰਨਾ ਚਾਹੀਦਾ ਸੀ ਕਿ ਮੈਂ ਇੱਥੇ ਕਈ ਕਿੰਨੇ ਦਿਨ ਚੋਣ ਪ੍ਰਚਾਰ ਕੀਤਾ, ਫਿਰ ਵੀ ਸਿਰਫ਼ 12 ਹਜ਼ਾਰ ਵੋਟਾਂ ਪਈਆਂ।

ਵੜਿੰਗ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬਿੱਟੂ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਹੀ ਆਇਆ ਹੈ। ਵੜਿੰਗ ਨੇ ਕਿਹਾ ਕਿ ਬਿੱਟੂ ਪਹਿਲਾਂ ਵੀ ਮਨਪ੍ਰੀਤ ਬਾਦਲ ਨੂੰ ਗਾਲ੍ਹਾਂ ਕੱਢਦਾ ਸੀ। ਹੁਣ ਉਲਟਾ ਸਿੱਧਾ ਬਿਆਨ ਦੇ ਕੇ ਮਨਪ੍ਰੀਤ ਬਾਦਲ ਦਾ ਗ੍ਰਾਫ ਪਹਿਲਾਂ ਨਾਲੋਂ ਵੀ ਨੀਵਾਂ ਕਰ ਦਿੱਤਾ। ਵੜਿੰਗ ਨੇ ਕਿਹਾ ਕਿ ਮੇਰੇ ਤੋਂ ਬਾਬਾ ਜੀ ਅਤੇ ਗਿੱਦੜਬਾਹਾ ਦੇ ਲੋਕ ਹੀ ਬਦਲਾ ਲੈ ਸਕਦੇ ਹਨ। ਬਿੱਟੂ ਕਦੇ ਕੋਈ ਬਦਲਾ ਨਹੀਂ ਲੈ ਸਕਦਾ। ਬਿੱਟੂ ਮੰਦਬੁੱਧੀ ਬੱਚਾ ਹੈ। ਉਹ ਕਿਸੇ ਵੀ ਸਮੇਂ ਬਿਆਨ ਦੇ ਸਕਦਾ ਹੈ। ਉਸ ਦੀਆਂ ਗੱਲਾਂ 'ਤੇ ਕੋਈ ਗੁੱਸਾ ਨਹੀਂ।

ਬਿੱਟੂ ਨੇ ਇਕ ਦਿਨ ਪਹਿਲਾਂ ਹੀ ਅੰਮ੍ਰਿਤਾ ਦੀ ਹਾਰ 'ਤੇ ਕੱਸਿਆ ਸੀ ਤੰਜ਼
ਦੱਸ ਦੇਈਏ ਕਿ ਬੀਤੇ ਦਿਨੀਂ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਵਿੱਚ ਕਿਹਾ ਸੀ ਕਿ ਕਾਂਗਰਸ ਦੀ ਹਾਰ ਤੋਂ ਬਾਅਦ ਹੁਣ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਰੰਧਾਵਾ ਅਤੇ ਵੜਿੰਗ ਆਪਣਾ ਗੜ੍ਹ ਬਚਾਉਣ ਵਿੱਚ ਨਾਕਾਮ ਸਾਬਤ ਹੋਏ ਹਨ। ਮੈਂ ਜਿਸ ਕੰਮ ਲਈ ਆਇਆ ਸੀ, ਉਹ ਪੂਰਾ ਹੋ ਗਿਆ। ਮੈਂ ਰਾਜੇ ਦੀ ਰਾਣੀ ਨੂੰ ਹਰਾਉਣ ਲਈ ਗਿੱਦੜਬਾਹਾ ਗਿਆ ਸੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement