ਚਾਰਾ ਘਪਲੇ ਨਾਲ ਜੁੜੇ ਚੌਥੇ ਮਾਮਲੇ 'ਚ ਲਾਲੂ ਦੋਸ਼ੀ ਕਰਾਰ
Published : Mar 20, 2018, 4:15 am IST
Updated : Jun 25, 2018, 12:23 pm IST
SHARE ARTICLE
Lallu Prasad Yadav
Lallu Prasad Yadav

ਚਾਰਾ ਘਪਲੇ ਦੇ ਤਿੰਨ ਮਾਮਲਿਆਂ 'ਚ ਸਜ਼ਾ ਮਿਲਣ ਤੋਂ ਬਾਅਦ ਰਾਂਚੀ ਦੀ ਬਿਰਸਾ ਮੁੰਡਾ ਜੇਲ 'ਚ ਬੰਦ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਕਰਾਰ ਦੇ ਦਿਤਾ|

ਚਾਰਾ ਘਪਲੇ ਦੇ ਤਿੰਨ ਮਾਮਲਿਆਂ 'ਚ ਸਜ਼ਾ ਮਿਲਣ ਤੋਂ ਬਾਅਦ ਰਾਂਚੀ ਦੀ ਬਿਰਸਾ ਮੁੰਡਾ ਜੇਲ 'ਚ ਬੰਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਇਥੇ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਦੁਮਕਾ ਟਰੈਜ਼ਰੀ 'ਚੋਂ ਤਿੰਨ ਕਰੋੜ 13 ਲੱਖ ਰੁਪਏ ਦੇ ਗਬਨ ਦੇ ਮਾਮਲੇ 'ਚ ਵੀ ਦੋਸ਼ੀ ਕਰਾਰ ਦੇ ਦਿਤਾ।ਅਦਾਲਤ ਨੇ ਬਿਹਾਰ ਦੇ ਦੂਜੇ ਸਾਬਕਾ ਮੁੱਖ ਮੰਤਰੀ ਜਗਨ ਨਾਥ ਮਿਸ਼ਰਾ ਸਮੇਤ 12 ਜਣਿਆਂ ਨੂੰ ਇਸ ਮਾਮਲੇ 'ਚ ਸਬੂਤਾਂ ਦੀ ਕਮੀ ਕਰ ਕੇ ਬਰੀ ਕਰ ਦਿਤਾ। ਇਸ ਮਾਮਲੇ 'ਚ ਸਜ਼ਾ 21 ਤੋਂ 23 ਮਾਰਚ ਵਿਚਕਾਰ ਸੁਣਾਈ ਜਾਵੇਗੀ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਨੇ ਲਾਲੂ ਸਮੇਤ 19 ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਹੈ।  ਆਰ.ਜੇ.ਡੀ. ਦੇ ਸੀਨੀਅਰ ਆਗੂ ਰਘੂਵੰਸ਼ ਪ੍ਰਸਾਦ ਸਿੰਘ ਨੇ ਲਾਲੂ ਨੂੰ ਦੋਸ਼ੀ ਕਰਾਰ ਦਿਤੇ ਜਾਣ ਅਤੇ ਜਗਨ ਨਾਥ ਮਿਸ਼ਰਾ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਸੀ.ਬੀ.ਆਈ. ਦਾ ਖੇਡ ਦਸਿਆ ਹੈ ਅਤੇ ਕਿਹਾ ਕਿ ਆਰ.ਜੇ.ਡੀ. ਇਸ ਮਾਮਲੇ 'ਚ ਵੀ ਝਾਰਖੰਡ ਹਾਈ ਕੋਰਟ ਜਾਵੇਗੀ।

Lallu Prasad Yadav Lallu Prasad Yadav


ਚਾਰਾ ਘਪਲੇ ਦੇ ਤਿੰਨ ਮਾਮਲਿਆਂ 'ਚ ਪਹਿਲਾਂ ਹੀ ਸਜ਼ਾ ਪਾ ਚੁੱਕੇ ਲਾਲੂ ਪ੍ਰਸਾਦ ਯਾਦ ਨੂੰ ਦੇਵਘਰ ਟਰੈਜ਼ਰੀ ਅਤੇ ਚਾਈਬਾਸਾ ਟਰੈਜ਼ਰੀ ਦੇ ਗਬਨ ਦੇ ਦੋ ਮਾਮਲਿਆਂ 'ਚ ਲੜੀਵਾਰ 23 ਦਸੰਬਰ ਅਤੇ 24 ਜਨਵਰੀ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਦੇਵਘਰ ਮਾਮਲੇ 'ਚ ਉਨ੍ਹਾਂ ਦੀ ਜ਼ਮਾਨਤ ਅਪੀਲ ਹਾਈ ਕੋਰਟ ਨੇ ਖ਼ਾਰਜ ਕਰ ਦਿਤੀ ਹੈ ਜਦਕਿ ਚਾਈਬਾਸਾ ਟਰੈਜ਼ਰੀ ਮਾਮਲੇ 'ਚ ਉਨ੍ਹਾਂ ਦੀ ਜ਼ਮਾਨਤ ਅਪੀਲ ਵਿਚਾਰਅਧੀਨ ਹੈ, ਜਿਸ 'ਤੇ 23 ਮਾਰਚ ਨੂੰ ਸੁਣਵਾਈ ਹੋਵੇਗੀ। 
ਲਾਲੂ ਦੀ ਤਬੀਅਤ ਖ਼ਰਾਬ ਹੋਣ ਮਗਰੋਂ ਸਨਿਚਰਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਹਸਪਪਤਾਲ ਤੋਂ ਹੀ ਉਨ੍ਹਾਂ ਨੂੰ ਫ਼ੈਸਲਾ ਸੁਣਾਉਣ ਲਈ ਅਦਾਲਤ 'ਚ ਲਿਆਂਦਾ ਗਿਆ ਸੀ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement