ਕੇਜਰੀਵਾਲ ਇਕ ਦੇਸ਼ ਭਗਤ ਨੇਤਾ ਤੇ ਦੇਸ਼ ਦੀ ਜਨਤਾ ਦਾ ਬੇਟਾ ਹੈ- ਸੰਜੇ ਸਿੰਘ
Published : Feb 11, 2020, 4:44 pm IST
Updated : Feb 11, 2020, 4:44 pm IST
SHARE ARTICLE
Photo
Photo

ਦਿੱਲੀ ਦੀ ਜਨਤਾ ਬਹੁਤ ਸਮਝਦਾਰ ਹੈ ਉਸ ਨੇ ਦਿੱਲੀ ਵਿਚ ਹੋਏ ਵਿਕਾਸ ਨੂੰ ਮੱਦੇ ਨਜ਼ਰ ਰੱਖ ਕੇ ਤੇ ਸਹੀ ਗਲਤ ਜਾਣ ਕੇ ਹੀ ਵੋਟ ਦਿੱਤੇ .....

ਨਵੀਂ ਦਿੱਲੀ- ਰਾਜ ਸਭਾ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ( ਆਪ) ਦੇ ਮੁੱਖ ਨੇਤਾ ਸੰਜੇ ਸਿੰਘ ਨੇ ਕਿਹਾ ਕੇਜਰੀਵਾਲ ਦੇਸ਼ ਭਗਤ ਹੈ, ਤੇ ਦੇਸ਼ ਦੀ ਜਨਤਾ ਦਾ ਬੇਟਾ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਵੋਟ ਦੇ ਕੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ ।

PhotoPhoto

ਦੇਸ਼ ਦੀ ਜਨਤਾ ਨੇ ਵਿਕਾਸ ਅਤੇ ਵਿਕਾਸਵਾਦੀ ਰਾਸ਼ਟਰਵਾਦ ਨੂੰ ਚੁਣਿਆ ਹੈ।ਸੰਜੇ ਸਿੰਘ ਨੇ ਪਾਰਟੀ ਨਤੀਜਿਆਂ 'ਤੇ ਬੋਲਦੇ ਹੋਏ ਕਿਹਾ ਕਿ ਭਾਜਪਾ ਨੇ ਇਨ੍ਹਾਂ ਚੋਣਾਂ 'ਚ ਆਪਣੀ ਸਾਰੀ ਸਰਕਾਰੀ ਰਾਜਨੀਤੀ  ਲਗਾ ਦਿੱਤੀ ਸੀ ।ਭਾਜਪਾ ਨੇ 5 ਸੂਬਿਆਂ ਦੇ ਮੁੱਖ ਮੰਤਰੀਆਂ, ਕਈ ਸਾਬਕਾ ਮੁੱਖ ਮੰਤਰੀਆਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਮੰਤਰੀਆਂ ਨੂੰ ਚੋਣ ਪ੍ਰਚਾਰ ਵਿਚ ਬੁਲਾਇਆ ਸੀ ।

PhotoPhoto

ਪਰ ਦਿੱਲੀ ਦੀ ਜਨਤਾ ਬਹੁਤ ਸਮਝਦਾਰ ਹੈ ਉਸ ਨੇ ਦਿੱਲੀ ਵਿਚ ਹੋਏ ਵਿਕਾਸ ਨੂੰ ਮੱਦੇ ਨਜ਼ਰ ਰੱਖ ਕੇ ਤੇ ਸਹੀ ਗਲਤ ਜਾਣ ਕੇ ਹੀ ਵੋਟ ਦਿੱਤੇ ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਭਾਜਪਾ ਨੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਨਾਂ ਦਿੱਤਾ ਸੀ । ਅਤੇ ਇਸੇ ਪਾਰਟੀ ਨੇ ਕੇਜਰੀਵਾਲ ਨੂੰ ਅੱਤਵਾਦੀ ਕਰਾਰ ਦਿੱਤਾ ਸੀ

photophoto

  ਕੇਜਰੀਵਾਲ ਨੇ ਇਸ ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਪਰ ਜਨਤਾ ਨੂੰ ਇਹ ਹੀ ਕਿਹਾ ਸੀ ਕਿ " ਤੁਹਾਡਾ ਬੇਟਾ ਹਾਂ ਅਤੇ ਤੁਹਾਡੀ ਸੇਵਾ ਕੀਤੀ ਹੈ । ਇਹ ਸਾਬਤ ਕਰਦਾ ਹੈ ਕਿ ਜਨਤਾ ਭਾਜਪਾ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੀ ਡੇਢ ਕਰੋੜ ਤੋਂ ਵੱਧ ਜਨਤਾ ਨੇ ਸਹੀ ਪਾਰਟੀ ਨੂੰ ਵੋਟ ਦਿੱਤਾ ਹੈ । ਜੋ ਹਮੇਸ਼ਾ ਉਨ੍ਹਾਂ ਦੇ ਹੱਕਾ ਲਈ ਅੱਗੇ ਵੀ ਲੜਦੇ ਰਹਿਣਗੇ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement