ਅਗਲੇ ਵਿੱਤੀ ਸਾਲ ਵਿਚ 9.5 ਫੀਸਦੀ ਦੀ ਦਰ ਨਾਲ ਵਧੇਗੀ ਭਾਰਤੀ ਅਰਥਵਿਵਸਥਾ: Fitch Ratings
Published : Jun 10, 2020, 3:44 pm IST
Updated : Jun 10, 2020, 3:44 pm IST
SHARE ARTICLE
Indian economy
Indian economy

ਫਿਚ ਰੇਟਿੰਗ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਵਿੱਤੀ ਸਾਲ ਵਿਚ ਭਾਰਤ ਦੀ ਜੀਡੀਪੀ ਵਿਕਾਸ ਦਰ 9.5 ਫੀਸਦੀ ਰਹਿ ਸਕਦੀ ਹੈ।

ਨਵੀਂ ਦਿੱਲੀ: ਮੌਜੂਦਾ ਵਿੱਤੀ ਸਾਲ ਵਿਚ ਗਿਰਾਵਟ ਤੋਂ ਬਾਅਦ ਅਗਲੇ ਸਾਲ ਵਿਚ ਭਾਰਤੀ ਅਰਥਵਿਵਸਥਾ ਬਾਊਂਸ ਬੈਕ ਕਰੇਗੀ। ਫਿਚ ਰੇਟਿੰਗ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਵਿੱਤੀ ਸਾਲ ਵਿਚ ਭਾਰਤ ਦੀ ਜੀਡੀਪੀ ਵਿਕਾਸ ਦਰ 9.5 ਫੀਸਦੀ ਰਹਿ ਸਕਦੀ ਹੈ।

EconomyEconomy

ਫਿਚ ਰੇਟਿੰਗ ਨੇ ਕਿਹਾ ਕਿ ਭਾਰਤ ਦੇ ਵਿੱਤੀ ਸੈਕਟਰ ਦੀ ਹਾਲਤ ਅੱਗੇ ਹੋਰ ਖ਼ਰਾਬ ਨਾ ਹੋਵੇ ਤਾਂ ਵਿਕਾਸ ਦਰ ਵਿਚ ਜ਼ਬਰਦਸਤ ਤੇਜ਼ੀ ਆ ਸਕਦੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅਪ੍ਰੈਲ ਤੋਂ ਸ਼ੁਰੂ ਹੋਏ ਵਿੱਤੀ ਸਾਲ 2020-21 ਵਿਚ ਅਰਥਿਵਸਥਾ ਪਹਿਲਾਂ ਹੀ ਹੌਲੀ ਹੋ ਚੁੱਕੀ ਹੈ।

EconomyEconomy

ਇਸ ਵਿੱਤੀ ਸਾਲ ਲ਼ਈ ਫਿਚ ਦਾ ਅਨੁਮਾਨ ਹੈ ਕਿ ਆਰਥਕ ਵਿਕਾਸ ਦਰ ਵਿਚ 5 ਫੀਸਦੀ ਤੱਕ ਕਮੀ ਆ ਸਕਦੀ ਹੈ। ਫਿਚ ਰੇਟਿੰਗਜ਼ ਨੇ ਕਿਹਾ ਕਿ ਜੇ ਭਾਰਤ ਦੇ ਵਿੱਤੀ ਖੇਤਰ ਵਿਚ ਸਥਿਤੀ ਹੋਰ ਨਹੀਂ ਵਿਗੜਦੀ ਤਾਂ ਵਿਕਾਸ ਦਰ ਵਿਚ ਮਹੱਤਵਪੂਰਨ ਵਾਧਾ ਹੋ ਸਕਦਾ ਹੈ।

Indian EconomyIndian Economy

ਫਿਚ ਰੇਟਿੰਗਜ਼ ਨੇ ਬੁੱਧਵਾਰ ਨੂੰ ਅਪਣੇ APAC ਦੇ ਸਰਵਪੱਖੀ ਕ੍ਰੈਡਿਟ ਸੰਖੇਪ ਜਾਣਕਾਰੀ ਵਿਚ ਕਿਹਾ, ਮਹਾਂਮਾਰੀ ਨੇ ਭਾਰਤ ਦੇ ਵਿਕਾਸ ਦੇ ਨਜ਼ਰੀਏ ਨੂੰ ਤੇਜ਼ੀ ਨਾਲ ਕਮਜ਼ੋਰ ਕੀਤਾ ਹੈ। ਬਹੁਤ ਜ਼ਿਆਦਾ ਕਰਜ਼ੇ ਕਾਰਨ, ਚੁਣੌਤੀਆਂ ਵੀ ਜ਼ਿਆਦਾ ਹਨ।

GDPGDP

ਅਗਲੇ ਵਿੱਤੀ ਸਾਲ ਲਈ ਜੀਡੀਪੀ ਵਿਕਾਸ ਦਰ 9.5 ਫੀਸਦ ਰਹਿਣ ਦਾ ਅਨੁਮਾਨ ਜਤਾਉਂਦੇ ਹੋਏ ਫਿਚ ਰੇਟਿੰਗਜ਼ ਨੇ ਕਿਹਾ ਕਿ ਗਲੋਬਲ ਸੰਕਟ ਤੋਂ ਬਾਅਦ ਭਾਰਤ ਦੀ ਜੀਡੀਪੀ ਗ੍ਰੋਥ ਬੀਬੀਬੀ ਸ਼੍ਰੇਣੀ ਤੋਂ ਉੱਪਰ ਆ ਸਕਦੀ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement