ਹਿਮੰਤ ਮੁਸਲਮਾਨਾਂ ਵਿਰੁਧ ‘ਕਤਲੇਆਮ' ਭੜਕਾ ਰਹੇ ਨੇ : ਗੌਰਵ ਗੋਗੋਈ
Published : Feb 9, 2026, 4:54 pm IST
Updated : Feb 9, 2026, 4:54 pm IST
SHARE ARTICLE
Himanta Biswa Sarkar is inciting 'massacre' against Muslims: Gaurav Gogoi
Himanta Biswa Sarkar is inciting 'massacre' against Muslims: Gaurav Gogoi

ਪੁਲਿਸ ਨੂੰ ਇਸ ਮਾਮਲੇ 'ਚ ਖ਼ੁਦ ਨੋਟਿਸ ਲੈਣ ਦੀ ਅਪੀਲ ਕੀਤੀ।

ਗੁਵਾਹਾਟੀ : ਕਾਂਗਰਸ ਦੀ ਅਸਮ ਇਕਾਈ ਦੇ ਪ੍ਰਧਾਨ ਗੌਰਵ ਗੋਗੋਈ ਨੇ ਸੋਮਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਉਤੇ ਅਪਣੇ ਵੀਡੀਉ ਜ਼ਰੀਏ ਮੁਸਲਮਾਨਾਂ ਵਿਰੁਧ ‘ਕਤਲੇਆਮ ਭੜਕਾਉਣ’ ਦਾ ਦੋਸ਼ ਲਗਾਇਆ ਅਤੇ ਪੁਲਿਸ ਨੂੰ ਇਸ ਮਾਮਲੇ ’ਚ ਖ਼ੁਦ ਨੋਟਿਸ ਲੈਣ ਦੀ ਅਪੀਲ ਕੀਤੀ।

ਗੋਗੋਈ ਦਾ ਅਸਿੱਧੇ ਤੌਰ ’ਤੇ ਇਸ਼ਾਰਾ ਉਸ ਵੀਡੀਉ ਵਲ ਸੀ, ਜਿਸ ਨੂੰ ਹੁਣ ਡਿਲੀਟ ਕਰ ਦਿਤਾ ਗਿਆ ਹੈ। ਵੀਡੀਉ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਸਮ ਇਕਾਈ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝਾ ਕੀਤਾ ਸੀ। ਇਸ ’ਚ ਸ਼ਰਮਾ ਕਥਿਤ ਤੌਰ ’ਤੇ ਰਾਇਫ਼ਲ ਨਾਲ ਨਿਸ਼ਾਨਾ ਲਾਉਂਦਿਆਂ ਅਤੇ ਦੋ ਵਿਅਕਤੀਆਂ ਦੀ ਤਸਵੀਰ ਉਤੇ ਗੋਲੀ ਚਲਾਉਂਦੇ ਦਿਸ ਰਹੇ ਸਨ, ਜਿਨ੍ਹਾਂ ’ਚੋਂ ਇਕ ਨੇ ਟੋਪੀ ਪਾਈ ਹੋਈ ਸੀ ਅਤੇ ਦੂਜੇ ਨੇ ਦਾੜ੍ਹੀ ਰੱਖੀ ਹੋਈ ਸੀ। ਕੈਪਸ਼ਨ ’ਚ ‘ਪੁਆਇੰਟ-ਬਲੈਂਕ ਸ਼ਾਟ’ ਲਿਖਿਆ ਸੀ।’’

ਗੋਗੋਈ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ, ‘‘ਅਸਮ ਦੇ ਮੁੱਖ ਮੰਤਰੀ ਅਪਣੇ ਵੀਡੀਉ ਜ਼ਰੀਏ ਮੁਸਲਮਾਨਾਂ ਵਿਰੁਧ ਕਤਲੇਆਮ ਭੜਕਾ ਰਹੇ ਹਨ... ਸ਼ਰਮਾ ਵਲੋਂ ਇਕ ਵਿਸ਼ੇਸ਼ ਭਾਈਚਾਰੇ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਇਸ ਤਰ੍ਹਾਂ ਦੇ ਨਫ਼ਰਤੀ ਸੋਸ਼ਲ ਮੀਡੀਆ ਵੀਡੀਉ ਸਾਂਝੇ ਕੀਤੇ ਜਾਣ ਦੇ ਮਾਮਲੇ ’ਚ ਪੁਲਿਸ ਨੂੰ ਖ਼ੁਦ ਨੋਟਿਸ ਲੈਣਾ ਚਾਹੀਦਾ ਹੈ।’’

Location: India, Assam

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement