ਸੰਸਦ 'ਚ ਰੌਲਾ-ਰੱਪਾ, ਕਾਂਗਰਸ ਦਾ ਵਾਕਆਊਟ
Published : Dec 23, 2017, 12:42 pm IST
Updated : Dec 23, 2017, 7:12 am IST
SHARE ARTICLE

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ ਅਤੇ 2ਜੀ ਦੇ ਮਸਲਿਆਂ 'ਤੇ ਅੱਜ ਲੋਕ ਸਭਾ ਤੇ ਰਾਜ ਸਭਾ ਵਿਚ ਕਾਫ਼ੀ ਖੱਪਖ਼ਾਨਾ ਪਿਆ। ਲੋਕ ਸਭਾ ਵਿਚੋਂ ਕਾਂਗਰਸ ਦੇ ਮੈਂਬਰਾਂ ਨੇ ਵਾਕਆਊਟ ਕਰ ਦਿਤਾ।
ਕਾਂਗਰਸ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਕੋਲ ਜਾ ਕੇ ਨਾਹਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮਾਫ਼ੀ ਮੰਗਣ ਜਾਂ ਸਪੱਸ਼ਟੀਕਰਨ ਦੇਣ। ਸਿਫ਼ਰ ਕਾਲ ਸ਼ੁਰੂ ਹੋਣ 'ਤੇ ਅਪਣੀ ਗੱਲ ਰੱਖਣ ਦਾ ਮੌਕਾ ਨਾ ਦੇਣ 'ਤੇ ਕਾਂਗਰਸ ਮੈਂਬਰਾਂ ਨੇ ਸਦਨ ਵਿਚੋਂ ਵਾਕਆਊਟ ਕਰ ਦਿਤਾ। ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਸਮੇਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਦੁਬਈ ਵਿਚ ਹੋਈਆਂ ਪੈਰਾ ਉਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਜ਼ਿਕਰ ਕੀਤਾ। 



ਜਦ ਸਪੀਕਰ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਕਿਹਾ ਤਾਂ ਕਾਂਗਰਸ ਮੈਂਬਰ ਮੰਗ ਕਰਨ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਫ਼ੀ ਮੰਗਣ। ਸਦਨ ਵਿਚ ਕਾਂਗਰਸ ਦੇ ਨੇਤਾ ਮਲਿਕਾਅਰਜੁਨ ਖੜਗੇ ਅਪਣੀ ਗੱਲ ਰਖਣਾ ਚਾਹੁੰਦੇ ਸਨ ਪਰ ਸਪੀਕਰ ਨੇ ਪ੍ਰਵਾਨਗੀ ਨਹੀਂ ਦਿਤੀ। ਕੁੱਝ ਕਾਂਗਰਸ ਮੈਂਬਰਾਂ ਨੂੰ '2ਜੀ ਦਾ ਕੀ ਹੋਇਆ, 2ਜੀ ਦੋਸ਼ ਬੰਦ' ਦੇ ਨਾਹਰੇ ਲਾਉਂਦੇ ਵੀ ਸੁਣਿਆ ਗਿਆ। ਉਧਰ, ਰਾਜ ਸਭਾ ਵਿਚ ਇਸ ਮਸਲੇ 'ਤੇ ਅੱਜ ਵੀ ਰੌਲਾ ਪਿਆ। 


ਬੈਠਕ ਸ਼ੁਰੂ ਹੋਣ ਦੇ ਮਹਿਜ਼ ਕੁੱਝ ਹੀ ਮਿੰਟਾਂ ਅੰਦਰ ਬੈਠਕ ਨੂੰ 27 ਦਸੰਬਰ ਤਕ ਲਈ ਉਠਾ ਦਿਤਾ ਗਿਆ। ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਕੁੱਝ ਸਮੇਂ ਬਾਅਦ ਹੀ ਗ਼ੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਦੀ ਟਿਪਣੀ ਦਾ ਮਾਮਲਾ ਚੁੱਕ ਲਿਆ। ਉਨ੍ਹਾਂ ਕਿਹਾ ਕਿ ਅੜਿੱਕਾ ਦੂਰ ਕਰਨ ਲਈ ਬਣਾਈ ਗਈ ਕਮੇਟੀ ਦੀ ਸਿਰਫ਼ ਇਕ ਬੈਠਕ ਹੋਈ ਹੈ। ਜਦ ਕਾਂਗਰਸ ਮੈਂਬਰ ਰੌਲਾ ਪੈਣ ਲੱਗ ਪਏ ਅਤੇ ਮਾਫ਼ੀ ਦੀ ਮੰਗ ਕਰਨ ਲੱਗ ਪਏ ਤਾਂ ਸਭਾਪਤੀ ਵੈਂਕਇਆ ਨਾਇਡੂ ਨੇ ਸਦਨ ਦੀ ਕਾਰਵਾਈ 27 ਦਸੰਬਰ ਤੱਕ ਮੁਲਤਵੀ ਕਰ ਦਿਤੀ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement