ਪੀ.ਐਨ.ਬੀ. ਘਪਲਾ 'ਜੇ ਸਰਕਾਰ ਨੇ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਅਦਾਲਤ ਦਖ਼ਲ ਦੇਵੇਗੀ'
Published : Feb 21, 2018, 10:34 pm IST
Updated : Feb 21, 2018, 5:04 pm IST
SHARE ARTICLE

ਨਵੀਂ ਦਿੱਲੀ, 21 ਫ਼ਰਵਰੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਕਥਿਤ ਸ਼ਮੂਲੀਅਤ ਵਾਲੇ 11 ਹਜ਼ਾਰ ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮਾਮਲੇ ਦੀ ਜਾਂਚ 'ਚ ਸਰਕਾਰ ਨੂੰ ਪੂਰੀ ਖੁੱਲ੍ਹ ਮਿਲਣੀ ਚਾਹੀਦੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਉਹ ਉਸੇ ਹਾਲਤ 'ਚ ਇਸ ਮਾਮਲੇ 'ਚ ਦਖ਼ਲ ਦੇਵੇਗੀ ਜੇਕਰ ਏਜੰਸੀਆਂ ਜਾਂਚ ਨੂੰ ਠੀਕ ਢੰਗ ਨਾਲ ਚਲਾ ਨਾ ਸਕੀਆਂ।ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਸਰਕਾਰ ਦੀ ਪ੍ਰਤੀਨਿਧਗੀ ਕਰਦਿਆਂ ਅਦਾਲਤ ਸਾਹਮਣੇ ਦਾਖ਼ਲ ਉਸ ਜਨਹਿੱਤ ਪਟੀਸ਼ਨ ਦਾ ਵਿਰੋਧ ਕੀਤਾ ਜਿਸ 'ਚ ਨੀਰਵ ਮੋਦੀ ਦੇ ਦੇਸ਼ ਤੋਂ ਬਾਹਰ ਚਲੇ ਜਾਣ ਦੇ ਮਾਮਲੇ ਦੀ ਆਜ਼ਾਦ ਜਾਂਚ ਮੰਗੀ ਗਈ ਸੀ। 


ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਜੇਕਰ ਸਰਕਾਰ ਲੋੜੀਂਦੀ ਕਾਰਵਾਈ ਨਹੀਂ ਕਰਦੀ ਹੈ ਤਾਂ ਅਪੀਲਕਰਤਾ ਅਦਾਲਤ ਕੋਲ ਆ ਸਕਦਾ ਹੈ। ਪਰ ਅਜੇ ਅਜਿਹੀ ਗੱਲ ਨਹੀਂ ਹੈ ਕਿ ਸਰਕਾਰੀ ਏਜੰਸੀਆਂ ਕਾਰਵਾਈ ਨਹੀਂ ਕਰ ਰਹੀਆਂ। ਦੂਜੇ ਪਾਸੇ ਇਸ ਮਾਮਲੇ 'ਚ ਅੱਜ ਸੀਬੀਆਈ ਨੇ ਪੰਜਾਬ ਨੈਸ਼ਨਲ ਬੈਂਕ ਦੇ ਜੀ.ਐਮ. ਰੈਂਕ ਦੇ ਇਕ ਅਫ਼ਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਨੀਰਵ ਮੋਦੀ ਅਤੇ ਮੇਹੁਕ ਚੋਕਸੀ ਮੁੱਖ ਦੋਸ਼ੀ ਹਨ। 2009-11 ਵਿਚ ਮੁੰਬਈ ਸਥਿਤ ਬ੍ਰੈਡੀ ਹਾਊਸ ਵਿਖੇ ਪੀ.ਐਨ.ਬੀ. ਦੀ ਬ੍ਰਾਂਚ ਦੇ ਮੁਖੀ ਰਹਿ ਚੁੱਕੇ ਰਾਜੇਸ਼ ਜਿੰਦਲ ਨੂੰ ਬੀਤੀ ਰਾਤ ਸੀਬੀਆਈ ਨੇ ਰਿਹਾਸਤ ਵਿਚ ਲਿਆ। ਮੌਜੂਦਾ ਸਮੇਂ ਵਿਚ ਜਿੰਦਲ ਨਵੀਂ ਦਿੱਲੀ ਵਿਚ ਪੀਐਨਬੀ ਦੇ ਮੁੱਖ ਦਫ਼ਤਰ ਵਿਚ ਜੀਐਮ ਅਹੁਦੇ 'ਤੇ ਤੈਨਾਤ ਹਨ। (ਪੀ.ਟੀ.ਆਈ)

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement