ਮੋਦੀ ਸਰਕਾਰ ਦਾ ਚੌਥਾ ਬਜਟ 'ਜੁਮਲਿਆਂ ਦੀ ਸੁਨਾਮੀ' : ਚਿਦੰਬਰਮ
Published : Feb 9, 2018, 3:56 am IST
Updated : Feb 8, 2018, 10:26 pm IST
SHARE ARTICLE

ਨਵੀਂ ਦਿੱਲੀ, 8 ਫ਼ਰਵਰੀ : ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਚੌਥੇ ਬਜਟ ਨੂੰ 'ਜੁਮਲਿਆਂ ਦੀ ਸੁਨਾਮੀ' ਕਰਾਰ ਦਿੰਦਿਆਂ ਇਸ ਵਿਚ ਕੀਤੇ ਗਏ ਰੁਜ਼ਗਾਰ ਦੇ ਦਾਅਵੇ, ਕਿਸਾਨਾਂ ਦੀ ਉਪਜ ਲਈ ਐਮਐਸਪੀ ਡੇਢ ਗੁਣਾਂ ਕਰਨ ਅਤੇ ਸਿਹਤ ਬੀਮਾ ਯੋਜਨਾ ਨੂੰ ਦੁਨੀਆਂ ਦੇ ਤਿੰਨ ਸੱਭ ਤੋਂ ਵੱਡੇ ਜੁਮਲੇ ਦਸਿਆ। ਰਾਜ ਸਭਾ ਵਿਚ ਬਜਟ 'ਤੇ ਚਰਚਾ ਦੌਰਾਨ ਸੱਤਾਧਿਰ ਦੇ ਮੈਂਬਰਾਂ ਦੇ ਭਾਰੀ ਰੌਲੇ ਵਿਚਾਲੇ ਚਿਦੰਬਰਮ ਨੇ ਸਰਕਾਰ ਵਿਰੁਧ ਬੀਤੇ ਚਾਰ ਸਾਲਾਂ ਵਿਚ ਸਿਰਫ਼ ਜੁਮਲਿਆਂ ਦਾ ਮੀਂਹ ਵਰ੍ਹਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜ਼ਮੀਨ ਉਤੇ ਕੋਈ ਠੋਸ ਕੰਮ ਨਹੀਂ ਹੋਇਆ ਅਤੇ ਅਰਥਚਾਰੇ ਦੀ ਹਾਲਤ ਗੰਭੀਰ ਮਰੀਜ਼ ਜਿਹੀ ਹੋ ਗਈ ਹੈ ਜਿਸ ਦਾ ਡਾਕਟਰ (ਆਰਥਕ ਸਲਾਹਕਾਰ)ਤਾਂ ਚੰਗਾ ਹੈ ਪਰ ਮਰੀਜ਼ ਦੀ ਦੇਖਭਾਲ ਕਰ ਰਹੀ ਸਰਕਾਰ ਡਾਕਟਰ ਦੀ ਸਲਾਹ ਨਹੀਂ ਮੰਨ ਰਹੀ। 


ਚਿਦੰਬਰਮ ਨੇ ਕਿਹਾ ਕਿ ਬਜਟ ਦੇ ਐਲਾਨ ਅਤੇ ਅਰਥਚਾਰੇ ਬਾਰੇ ਕੀਤੇ ਗਏ ਦਾਅਵੇ ਹਕੀਕਤ ਤੋਂ ਦੂਰ ਹਨ ਅਤੇ ਖ਼ਜ਼ਾਨੇ ਦਾ ਘਾਟਾ ਹੁਣ ਸਿਖਰਲੇ ਪੱਧਰ 'ਤੇ ਪਹੁੰਚ ਗਿਆ ਹੈ। ਵਿਕਾਸ ਦਰ ਸੱਭ ਤੋਂ ਹੇਠਲੇ ਪੱਧਰ ਉਤੇ ਆ ਗਈ ਹੈ। ਉਨ੍ਹਾਂ ਅਰਥਚਾਰੇ ਬਾਰੇ ਵਿੱਤ ਮੰਤਰੀ ਕੋਲੋਂ ਕਈ ਸਵਾਲ ਪੁੱਛੇ। ਚਿਦੰਬਰਮ ਨੇ ਕਿਹਾ ਕਿ ਬਜਟ ਵਿਚ ਵਿੱਤੀ ਘਾਟੇ ਅਤੇ ਮਹਿੰਗਾਈ ਨੂੰ ਕਾਬੂ ਵਿਚ ਕਰਨ ਦਾ ਕੋਈ ਜ਼ਿਕਰ ਨਹੀਂ। ਰਾਸ਼ਟਰਪਤੀ ਦੇ ਭਾਸ਼ਨ 'ਤੇ ਧਨਵਾਦ ਮਤੇ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਦੇ ਭਾਸ਼ਨ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਦਾ ਵਿਰੋਧ ਕਰ ਰਹੇ ਸੱਤਾਧਿਰ ਦੇ ਮੈਂਬਰਾਂ ਨੇ ਅੱਜ ਦੁਪਹਿਰ ਦੇ ਖਾਣੇ ਮਗਰੋਂ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਭਾਜਪਾ ਮੈਂਬਰ ਇਸ ਨੂੰ ਪ੍ਰਧਾਨ ਮੰਤਰੀ ਦਾ ਅਪਮਾਨ ਦੱਸ ਰਹੇ ਸਨ। ਚਿਦੰਬਰਮ ਨੇ 40 ਮਿੰਟ ਤਕ ਭਾਸ਼ਨ ਦਿਤਾ।             (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement