ਮੋਦੀ ਨੇ ਰਾਫ਼ੇਲ ਜਹਾਜ਼ ਖ਼ਰੀਦਣ ਦਾ ਠੇਕਾ ਅਪਣੇ ਦੋਸਤ ਨੂੰ ਦਿਤਾ : ਰਾਹੁਲ
Published : Feb 10, 2018, 10:31 pm IST
Updated : Feb 10, 2018, 5:53 pm IST
SHARE ARTICLE

ਬੇਲਾਰੀ, 10 ਫ਼ਰਵਰੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਟਾਨਕ ਵਿਚ ਚੋਣ ਪ੍ਰਚਾਰ ਮੁਹਿੰਮ ਵਿੱਢ ਦਿਤੀ ਹੈ। ਕਰਨਾਟਕ ਵਿਚ ਇਸ ਸਾਲ ਦੇ ਅੱਧ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚਾਰ ਦਿਨਾ ਦੌਰੇ 'ਤੇ ਇਥੇ ਪੁੱਜੇ ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਅਤੇ ਲੋਕਾਂ ਨੂੰ ਕਿਹਾ, 'ਜੋ ਤੁਹਾਡੇ ਨਾਲ ਝੂਠੇ ਵਾਅਦੇ ਕਰਦੇ ਹਨ, ਝੂਠੇ ਸੁਪਨੇ ਵਿਖਾਉਂਦੇ ਹਨ, ਉਨ੍ਹਾਂ 'ਤੇ ਭਰੋਸਾ ਕਰ ਕੇ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਕਾਂਗਰਸ ਪਾਰਟੀ ਜੋ ਕਹਿੰਦੀ ਹੈ, ਉਹ ਕਰ ਕੇ ਵਿਖਾਉਂਦੀ ਹੈ। ਮੋਦੀ ਜੀ ਦੇ ਸ਼ਬਦ ਖੋਖਲੇ ਹਨ। ਉਹ ਜੋ ਕਹਿੰਦੇ ਹਨ, ਕਰਦੇ ਨਹੀਂ।' ਰਾਫ਼ੇਲ ਸੌਦੇ ਬਾਰੇ ਉਨ੍ਹਾਂ ਕਿਹਾ, 'ਮੋਦੀ ਸਰਕਾਰ ਨੇ ਫ਼ਰਾਂਸ ਦੀ ਕੰਪਨੀ ਤੋਂ ਰਾਫ਼ੇਲ ਜਹਾਜ਼ ਖ਼ਰੀਦੇ ਹਨ। ਮੋਦੀ ਜੀ ਪੈਰਿਸ ਗਏ ਅਤੇ ਖ਼ੁਦ ਠੇਕੇ ਵਿਚ ਬਦਲਾਅ ਕੀਤਾ। ਇਸ ਤੋਂ ਪਹਿਲਾਂ ਰਾਫ਼ੇਲ ਦਾ ਠੇਕਾ ਭਾਰਤ ਦੀ ਸਰਕਾਰੀ ਕੰਪਨੀ ਨੂੰ ਦਿਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਠੇਕਾ ਅਪਣਾ ਦੋਸਤ ਨੂੰ ਦੇ ਦਿਤਾ।' 


ਉਨ੍ਹਾਂ ਕਿਹਾ ਕਿ ਰਾਫ਼ੇਲ ਕਰਾਰ ਅੱਜ ਭ੍ਰਿਸ਼ਟਾਚਾਰ ਦਾ ਸੱਭ ਤੋਂ ਵੱਡਾ ਮੁੱਦਾ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਹਿਜ਼ 'ਰੀਅਰ ਵਿਊ ਮਿਰਰ' (ਪਿੱਛੇ ਵੇਖਣ ਵਾਲਾ ਸ਼ੀਸ਼ਾ) ਵੇਖ ਕੇ ਦੇਸ਼ ਚਲਾ ਰਹੇ ਹਨ ਜਿਸ ਨਾ ਸਿਰਫ਼ ਹਾਦਸਾ ਵਾਪਰਦਾ ਹੈ। ਉਨ੍ਹਾਂ ਕਿਹਾ, 'ਇਸ ਦੇਸ਼ ਨੂੰ ਰੀਅਰ ਵਿਊ ਮਿਰਰ' ਵੇਖ ਕੇ ਨਹੀਂ ਚਲਾਇਆ ਜਾ ਸਕਦਾ।
ਰਾਹੁਲ ਨੇ ਕਿਹਾ ਕਿ ਮੋਦੀ ਨੇ ਸੰਸਦ ਵਿਚ ਡੇਢ ਘੰਟੇ ਦੇ ਭਾਸ਼ਨ ਵਿਚ ਨਾ ਤਾਂ ਭਵਿੱਖ ਬਾਰੇ ਕੋਈ ਗੱਲ ਕੀਤੀ, ਨਾ ਨੌਜਵਾਨਾਂ ਦੇ ਰੁਜ਼ਗਾਰ ਬਾਰੇ ਤੇ ਨਾ ਹੀ ਕਿਸਾਨਾਂ ਬਾਰੇ। ਉਨ੍ਹਾਂ ਏਨਾ ਸਮਾਂ ਕਾਂਗਰਸ ਦੀ ਆਲੋਚਨਾ ਕਰਨ ਵਿਚ ਹੀ ਖ਼ਰਾਬ ਕਰ ਦਿਤਾ। ਦੇਸ਼ ਤਾਂ ਪ੍ਰਧਾਨ ਮੰਤਰੀ ਕੋਲੋਂ ਦੇਸ਼ ਦੇ ਭਵਿੱਖ ਬਾਰੇ ਜਾਣਨਾ ਚਾਹੁੰਦਾ ਹੈ।  ਸੂਬੇ ਵਿਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement