ਕੀ ਮੁਸਲਿਮ ਲੜਕੀਆਂ ਲਈ ਆਜ਼ਾਦੀ ਦੀ ਪਰਿਭਾਸ਼ਾ ਕੋਈ ਹੋਰ ਹੈ ? ਪੜ੍ਹੋ ਇਹ ਲੇਖ
Published : Dec 5, 2017, 3:01 pm IST
Updated : Dec 5, 2017, 9:35 am IST
SHARE ARTICLE

ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵੀਡੀਓ ਨੇ ਦੇਸ਼ ਦੇ ਧਾਰਮਿਕ ਹਾਲਾਤਾਂ ਅਤੇ ਆਜ਼ਾਦੀ 'ਤੇ ਮੁੜ ਸਵਾਲ ਚੁੱਕ ਦਿੱਤੇ ਹਨ। ਕੇਰਲਾ ਦੇ ਮੱਲਾਪੁਰਮ ਤੋਂ ਤਿੰਨ ਮੁਸਲਿਮ ਲੜਕੀਆਂ ਦੇ ਵੀਡੀਓ ਬਾਰੇ ਲੋਕਾਂ ਦੇ ਜੋ ਵਿਚਾਰ ਸਾਹਮਣੇ ਆਏ ਉਹ ਬੇਹੱਦ ਹੈਰਾਨ ਕਰ ਦੇਣ ਵਾਲੇ ਅਤੇ ਸ਼ਰਮਨਾਕ ਹਨ। ਕੀ ਕਿਸੇ ਵਰਗ ਵਿਸ਼ੇਸ਼ ਨਾਲ ਸੰਬੰਧਿਤ ਲੜਕੀਆਂ ਦੇ ਨੱਚਣ ਨਾਲ ਸੁਨਾਮੀ ਆ ਸਕਦੀ ਹੈ ? ਕੀ ਕਿਸੇ ਵਰਗ ਵਿਸ਼ੇਸ਼ ਨਾਲ ਸੰਬੰਧਿਤ ਲੜਕੀਆਂ ਦੇ ਨਿਜੀ ਹੱਕ 'ਤੇ ਵੀ ਇਸ ਤਰਾਂ ਨਾਲ ਕਿੰਤੂ-ਪ੍ਰੰਤੂ ਕੀਤੇ ਜਾਣਗੇ?


ਵੀਡੀਓ ਵਿੱਚ ਤਿੰਨੋ ਮੁਸਲਿਮ ਲੜਕੀਆਂ ਨੇ ਸਿਰ ਢਕੇ ਹੋਏ ਹਨ ਤੇ ਉਹ ਕਿਸੇ ਪਬਲਿਕ ਪਲੇਸ ਵਿੱਚ 'ਜਿਮਿੱਕੀ ਕੰਮਾਲ' ਨਾਂਅ ਦੇ ਕਿਸੇ ਗੀਤ ਤੇ ਨੱਚ ਰਹੀਆਂ ਹਨ। ਹੈਰਾਨੀਜਨਕ ਗੱਲ ਹੈ ਕਿ ਜ਼ਿਆਦਾਤਰ ਲੋਕ ਨੇ ਇਸ ਵੀਡੀਓ ਬਾਰੇ ਨਾਕਾਰਾਤਮਕ ਵਿਚਾਰ ਹੀ ਪੇਸ਼ ਕੀਤੇ ਹਨ। ਸੋਸ਼ਲ ਮੀਡੀਆ 'ਤੇ ਭਾਰੀ ਵਿਵਾਦ ਦਾ ਕਾਰਨ ਬਣਨ ਤੋਂ ਬਾਅਦ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਪਰ ਉਦੋਂ ਤੱਕ ਇਹ ਹਜ਼ਾਰਾਂ ਵਾਰ ਸ਼ੇਅਰ ਹੋ ਚੁੱਕੀ ਸੀ ਅਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਸੀ। 

 
ਇੱਕ ਵਿਅਕਤੀ ਦਾ ਕਹਿਣਾ ਹੈ ਕਿ "ਸ਼ੁਕਰ ਹੈ ਕਿ ਮੱਲਾਪੁਰਮ 'ਚ ਸੁਨਾਮੀ ਨਹੀਂ ਆਈ।"

ਬਹੁਤ ਸਾਰੇ ਲੋਕਾਂ ਨੇ ਲੜਕੀਆਂ ਦੀ ਨਿੰਦਿਆ ਕੀਤੀ ਅਤੇ "ਧਰਮ ਦੇ ਨਾਂਅ 'ਤੇ ਕਲੰਕ" ਦੱਸਿਆ।

ਬਹੁਤ ਨੇ ਕਿਹਾ ਕਿ "ਲੜਕੀਆਂ ਦੇ ਘਰ 'ਚ ਬੰਨ੍ਹਣ ਦੀ ਥਾਂ ਨਹੀਂ ਹੋਣੀ ਇਸ ਲਈ ਉਹਨਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ "

ਕਈਆਂ ਨੇ ਇਹ ਵੀ ਕਿਹਾ ਕਿ ਮੁਸਲਿਮ ਲੜਕੀਆਂ "ਸ਼ਰੇਆਮ" ਨੱਚ ਰਹੀਆਂ ਹਨ ਅਤੇ ਦੁਨੀਆ ਦਾ ਅੰਤ ਹੋਣ ਵਾਲਾ ਹੀ ਹੈ। 

ਕੈਸੀ ਸ਼ਰਮਨਾਕ ਗੱਲ ਹੈ ਕਿ ਜਿੱਥੇ 21 ਵੀਂ ਸਦੀ ਦੇ ਡਿਜੀਟਲ ਭਾਰਤ ਦੇ ਸੁਪਨੇ ਦਿਖਾਏ ਜਾ ਰਹੇ ਹਨ ਉੱਥੇ ਦੇ ਲੋਕੀ ਲੜਕੀਆਂ ਦੀ ਆਜ਼ਾਦੀ ਲਈ ਹਾਲੇ 100 ਸਾਲ ਪਹਿਲਾਂ ਦੀ ਸੋਚ ਰੱਖਦੇ ਹਨ। ਨੌਜਵਾਨ ਲੜਕੀਆਂ ਨੂੰ ਕਿਤੇ ਆਪਣੀ ਜ਼ਿੰਦਗੀ ਦੇ ਕੁਝ ਪਲ ਆਪਣੀ ਮਰਜ਼ੀ ਮੁਤਾਬਿਕ ਜੀਣ ਦੀ ਇਜਾਜ਼ਤ ਨਹੀਂ ਹੈ। ਜਦੋਂ ਸੁੰਦਰਤਾ ਮੁਕਾਬਲਿਆਂ ਵਿੱਚ ਸਾਡੀਆਂ ਲੜਕੀਆਂ ਜਿੱਤਦੀਆਂ ਹਨ ਜਾਂ ਫ਼ਿਲਮਾਂ ਵਿੱਚ ਨਾਮਣਾ ਖੱਟਦੀਆਂ ਹਨ ਤਾਂ ਇਹੀ ਲੋਕ ਇੱਕ ਝਲਕ ਲਈ ਪਾਗਲ ਹੋ ਜਾਂਦੇ ਹਨ।

ਕੀ ਕਿਸੇ ਪ੍ਰਤੀ ਸਾਡਾ ਵਰਤਾਓ ਉਸਦੇ ਸੁਭਾਅ ਅਤੇ ਸ਼ਖ਼ਸੀਅਤ ਦੇ ਮੁਤਾਬਿਕ ਹੋਵੇਗਾ ਜਾਂ ਉਸਦੇ ਜਨਮ ਲੈਣ ਵਾਲੇ ਧਰਮ ਦੇ ਮੁਤਾਬਿਕ ? 


ਕੀ ਸੰਵਿਧਾਨ ਵਿੱਚ ਦੇਸ਼ ਵਿੱਚ ਆਜ਼ਾਦੀ ਧਰਮ ਦੇ ਆਧਾਰ 'ਤੇ ਮਿਲੀ ਹੈ ? ਜੇਕਰ ਨਹੀਂ ਤਾਂ ਮੁਸਲਿਮ ਲੜਕੀਆਂ ਨਾਲ ਅਜਿਹਾ ਸਲੂਕ ਕਿਉਂ ? 

ਇਸ ਮਾਮਲੇ 'ਤੇ ਔਰਤਾਂ ਦੇ ਹੱਕ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਅਤੇ ਬਿਆਨਬਾਜ਼ੀਆਂ ਕਰਨ ਵਾਲੇ ਲੀਡਰਾਂ ਦੇ ਵਿਚਾਰਾਂ ਅਤੇ ਚੁੱਕੇ ਕਦਮਾਂ ਦੀ ਉਡੀਕ ਰਹੇਗੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement