ਜੇਤਲੀ ਨੇ ਯਸ਼ਵੰਤ ਸਿਨਹਾ ਨੂੰ ਦਿਤਾ ਜਵਾਬ : ਨੋਟਬੰਦੀ ਅਤੇ ਜੀਐਸਟੀ ਨਾਲ ਸੁਧਰੇਗਾ ਅਰਥਚਾਰਾ : ਜੇਤਲੀ
Published : Sep 28, 2017, 10:59 pm IST
Updated : Sep 28, 2017, 5:29 pm IST
SHARE ARTICLE

ਨਵੀਂ ਦਿੱਲੀ, 28 ਸਤੰਬਰ : ਭਾਜਪਾ ਦੇ ਉਘੇ ਨੇਤਾ ਯਸ਼ਵੰਤ ਸਿਨਹਾ ਦੁਆਰਾ ਕੇਂਦਰ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਉਨ੍ਹਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਦਾ ਅਰਥਵਿਵਸਥਾ 'ਤੇ ਹਾਂਪੱਖੀ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਦੇਸ਼ ਵਿਚ ਵਪਾਰ ਕਰਨਾ ਆਸਾਨ ਹੋਇਆ ਹੈ। ਜੇਤਲੀ ਨੇ ਸਿਨਹਾ ਦਾ ਸਿੱਧਾ ਨਾਮ ਤਾਂ ਨਹੀਂ ਲਿਆ ਪਰ ਉਨ੍ਹਾਂ ਦੀ ਗੱਲ ਦਾ ਜਵਾਬ ਜ਼ਰੂਰ ਦਿਤਾ। ਉਨ੍ਹਾਂ ਕਿਹਾ ਕਿ ਕਥਿਤ ਮੰਦੀ ਦਾ ਅਰਥਵਿਵਸਥਾ ਵਿਚ ਕੋਈ ਅਸਰ ਨਹੀਂ ਦਿਸ ਰਿਹਾ। ਜੇਤਲੀ ਇਕ ਸਮਾਗਮ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ।
ਜੇਤਲੀ ਨੇ ਮੰਨਿਆ ਕਿ ਜਮਹੂਰੀਅਤ ਵਿਚ ਵਿਚਾਰਕ ਮਤਭੇਦ ਹਮੇਸ਼ਾ ਰਹਿੰਦੇ ਹਨ। ਨੋਟਬੰਦੀ ਜ਼ਰੀਏ ਇਹ ਯਕੀਨੀ ਕੀਤਾ ਗਿਆ ਕਿ ਬਾਜ਼ਾਰ ਵਿਚ ਜਿਹੜੇ ਬੇਨਾਮੀ ਸੰਪਤੀ ਦੇ ਮਾਲਕ ਸਨ, ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜੀਐਸਟੀ ਦੇ ਆਉਣ ਤੋਂ ਬਾਅਦ ਮੈਨੂੰ ਕਿਹਾ ਗਿਆ ਕਿ ਤੁਸੀਂ ਇਹ ਏਨੀ ਛੇਤੀ ਕਿਉਂ ਕੀਤਾ?
ਉਨ੍ਹਾਂ ਕਿਹਾ ਕਿ ਆਰਥਕ ਸਮਝਦਾਰੀ ਹੀ ਸਾਡੀ ਤਰਜੀਹ ਰਹੀ ਹੈ। ਸਰਕਾਰ ਨੇ ਦਿੱਲੀ ਦੇ ਰਾਜਨੀਤਕ ਭ੍ਰਿਸ਼ਟਾਚਾਰ 'ਤੇ ਕਾਬੂ ਪਾ ਲਿਆ ਹੈ। ਹੁਣ ਭਾਰਤ ਵਿਚ 95 ਫ਼ੀ ਸਦੀ ਨਿਵੇਸ਼ ਅਪਣੇ ਆਪ ਹੋ ਰਿਹਾ ਹੈ। ਸਰਕਾਰ ਨੇ ਅਰਥਚਾਰੇ ਦੇ ਸੁਧਾਰ ਲਈ ਕਈ ਦਲੇਰਾਨਾ ਫ਼ੈਸਲੇ ਕੀਤੇ ਹਨ।
ਜੇਤਲੀ ਨੇ ਯਸ਼ਵੰਤ ਸਿਨਹਾ ਨੂੰ 80 ਸਾਲ ਦਾ ਨੌਕਰੀ ਬਿਨੈਕਾਰ ਦਸਿਆ ਜਿਹੜਾ ਵਿੱਤ ਮੰਤਰੀ ਵਜੋਂ ਅਪਣਾ ਰੀਕਾਰਡ ਭੁੱਲ ਗਿਆ ਹੈ ਅਤੇ ਨੀਤੀਆਂ ਦੀ ਬਜਾਏ ਵਿਅਕਤੀਆਂ 'ਤੇ ਟਿਪਣੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕੁੱਝ ਕਾਂਗਰਸੀ ਲੀਡਰਾਂ ਦੀ ਸ਼ਹਿ 'ਤੇ ਬੋਲ ਰਿਹਾ ਹੈ। ਜੇਤਲੀ ਨੇ ਕਿਹਾ ਕਿ ਉਨ੍ਹਾਂ ਨੂੰ ਵਿੱਤ ਮੰਤਰੀ ਵਜੋਂ ਅਪਣਾ ਕਾਰਜਕਾਲ ਯਾਦ ਕਰਨਾ ਚਾਹੀਦਾ ਹੈ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement