ਇਕ ਪਰਵਾਰ ਲਈ ਅੰਬੇਦਕਰ ਦੇ ਯੋਗਦਾਨ ਨੂੰ ਖ਼ਤਮ ਕਰਨ ਦੇ ਯਤਨ ਹੋਏ : ਮੋਦੀ
Published : Dec 7, 2017, 11:53 pm IST
Updated : Dec 7, 2017, 6:26 pm IST
SHARE ARTICLE

ਨਵੀਂ ਦਿੱਲੀ, 7 ਦਸੰਬਰ : ਗਾਂਧੀ ਪਰਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਦੇ ਚਲਾਣੇ ਦੇ ਵਰ੍ਹਿਆਂ ਬਾਅਦ ਤਕ ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾਂਦੇ ਰਹੇ ਪਰ ਜਿਸ 'ਪਰਵਾਰ' ਲਈ ਇਹ ਸੱਭ ਕੀਤਾ ਗਿਆ, ਉਸ ਪਰਵਾਰ ਤੋਂ ਕਿਤੇ ਜ਼ਿਆਦਾ ਲੋਕ ਅੱਜ ਬਾਬਾ ਸਾਹਿਬ ਤੋਂ ਪ੍ਰਭਾਵਤ ਹਨ। ਰਾਹੁਲ ਗਾਂਧੀ 'ਤੇ ਵਿਅੰਗ ਕਸਦਿਆਂ ਮੋਦੀ ਨੇ ਕਿਹਾ ਕਿ ਅਜਕਲ ਕੁੱਝ ਲੋਕਾਂ ਨੂੰ 'ਬਾਬਾ ਸਾਹਿਬ' ਨਹੀਂ ਸਗੋਂ 'ਬਾਬਾ ਭੋਲੇ' ਯਾਦ ਆ ਰਹੇ ਹਨ। ਡਾ. ਬੀ ਆਰ ਅੰਬੇਦਕਰ ਅੰਤਰਰਾਸ਼ਟਰੀ ਕੇਂਦਰ ਦੇ ਉਦਘਾਟਨ ਦੇ ਸਮਾਗਮ ਨੂੰ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, 'ਬਾਬਾ ਸਾਹਿਬ ਦਾ ਰਾਸ਼ਟਰ ਨਿਰਮਾਣ ਵਿਚ ਜੋ ਯੋਗਦਾਨ ਹੈ, ਉਸ ਕਾਰਨ ਅਸੀਂ ਸਾਰੇ ਉਨ੍ਹਾਂ ਦੇ ਅਹਿਸਾਨਮੰਦ ਹਾਂ। ਸਾਡੀ ਸਰਕਾਰ ਦਾ ਇਹ ਯਤਨ ਹੈ ਕਿ ਵੱਧ ਤੋਂ ਵੱਧ ਲੋਕਾਂ ਤਕ ਉਨ੍ਹਾਂ ਦੇ ਵਿਚਾਰ ਪਹੁੰਚਣ।' ਉਨ੍ਹਾਂ ਨੌਜਵਾਨਾਂ ਨੂੰ ਡਾ. ਅੰਬੇਦਕਰ ਦੇ ਜੀਵਨ ਬਾਰੇ ਪੜ੍ਹਨ ਅਤੇ ਅਧਿਐਨ ਕਰਨ ਲਈ ਕਿਹਾ।  ਮੋਦੀ ਨੇ ਕਿਹਾ ਕਿ ਸਾਡੇ ਦੇਸ਼ 'ਚ ਸਮੇਂ-ਸਮੇਂ 'ਤੇ ਅਜਿਹੀਆਂ ਮਹਾਨ ਆਤਮਾਵਾਂ ਜਨਮ ਲੈਂਦੀਆਂ ਹਨ ਜਿਹੜੀਆਂ ਨਾ ਸਿਰਫ਼ ਸਮਾਜਕ ਸੁਧਾਰ ਦਾ ਚਿਹਰਾ 


ਬਣਦੀਆਂ ਹਨ ਸਗੋਂ ਉਨ੍ਹਾਂ ਦੇ ਵਿਚਾਰ ਦੇਸ਼ ਦੀ ਅਗਵਾਈ ਕਰਦੇ ਹਨ। ਇਹ ਡਾ. ਅੰਬੇਦਕਰ ਦੀ ਸ਼ਕਤੀ ਹੀ ਸੀ ਕਿ ਉਨ੍ਹਾਂ ਦੇ ਜਾਣ ਮਗਰੋਂ, ਕਈ ਸਾਲਾਂ ਤਕ ਉਨ੍ਹਾਂ ਦੇ ਵਿਚਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਹੋਈ, ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਮਿਟਾਉਣ ਦਾ ਯਤਨ ਹੋਇਆ ਪਰ ਉਨ੍ਹਾਂ ਦੇ ਵਿਚਾਰ ਲੋਕ ਚੇਤਿਆਂ ਵਿਚੋਂ ਨਹੀਂ ਨਿਕਲ ਸਕੇ। ਉਨ੍ਹਾਂ ਕਿਹਾ ਕਿ ਇਹ ਮੰਨਣਾ ਪਵੇਗਾ ਕਿ ਏਨੇ ਸਾਲਾਂ ਮਗਰੋਂ ਵੀ ਡਾ. ਅੰਬੇਦਕਰ ਦੀਆਂ ਉਮੀਦਾਂ ਨੂੰ ਅਸੀਂ ਪੂਰਾ ਨਹੀਂ ਕਰ ਸਕੇ।       (ਏਜੰਸੀ)

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement