IDBI ਬੈਂਕ ਦੇ ਕਰਮਚਾਰੀ ੨ ਦਿਨ ਦੀ ਹੜਤਾਲ 'ਤੇ
Published : Oct 14, 2017, 11:48 am IST
Updated : Oct 14, 2017, 6:18 am IST
SHARE ARTICLE

ਨਵੀਂ ਦਿੱਲੀ: ਆਈ. ਡੀ. ਬੀ. ਆਈ. ਬੈਂਕ ਦੇ ਕਰਮਚਾਰੀ ਆਪਣੀ ਤਨਖਾਹ 'ਚ ਸੋਧ ਦੀ ਮੰਗ ਨੂੰ ਲੈ ਕੇ 2 ਦਿਨ ਦੀ ਹੜਤਾਲ 'ਤੇ ਜਾਣਗੇ। ਇਹ ਕਰਮਚਾਰੀ ਵੱਖ-ਵੱਖ ਬੈਂਕ ਸੰਗਠਨਾਂ ਦੇ ਮੈਂਬਰ ਹਨ। ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (ਏ. ਆਈ. ਬੀ. ਈ. ਏ.) ਦਾ ਕਹਿਣਾ ਹੈ ਕਿ ਆਈ. ਡੀ. ਬੀ. ਆਈ. ਬੈਂਕ ਦੇ ਕਰਮਚਾਰੀ 24 ਅਤੇ 25 ਅਕਤੂਬਰ ਨੂੰ ਹੜਤਾਲ ਕਰਨਗੇ। 


ਸੰਗਠਨ ਦੇ ਜਨਰਲ ਸਕੱਤਰ ਨੇ ਇਕ ਬਿਆਨ 'ਚ ਕਿਹਾ ਕਿ ਬਾਕੀ ਬੈਂਕਾਂ ਦੇ ਨਿਪਟਾਰੇ ਮੁਤਾਬਕ, ਆਈ. ਡੀ. ਬੀ. ਆਈ. ਬੈਂਕ ਦੇ ਕਰਮਚਾਰੀਆਂ ਅਤੇ ਅਫਸਰਾਂ ਦੀ ਤਨਖਾਹ ਸੋਧ ਦਾ ਕੰਮ 1 ਨਵੰਬਰ 2012 ਤੋਂ 31 ਅਕਤੂਬਰ 2017 ਤੱਕ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੜਤਾਲ ਕਰਕੇ ਤਨਖਾਹ ਸੋਧ ਦੇ ਰੁਕੇ ਕੰਮ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾਵੇਗੀ।


ਏ. ਆਈ. ਬੀ. ਈ. ਏ. ਨੇ ਕਿਹਾ ਕਿ ਹੋਰ ਬੈਂਕਾਂ ਦੇ ਮਾਮਲੇ 'ਚ ਮਈ 2015 'ਚ ਨਾ ਸਿਰਫ ਤਨਖਾਹ ਸੋਧ ਹੋਇਆ ਸਗੋਂ 1 ਨਵੰਬਰ 2017 'ਚ ਹੋਣ ਵਾਲੇ ਅਗਲੇ ਸੋਧ 'ਤੇ ਵੀ ਚਰਚਾ ਜਾਰੀ ਹੈ ਪਰ ਇਹ ਨਿੰਦਣਯੋਗ ਅਤੇ ਅਫੋਸਸ ਵਾਲੀ ਗੱਲ ਹੈ ਕਿ ਆਈ. ਡੀ. ਬੀ. ਆਈ. ਦਾ ਪ੍ਰਬੰਧਨ ਇਸ ਮੁੱਦੇ 'ਤੇ ਦੇਰੀ ਕਰ ਰਿਹਾ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement