ਦੇਰ ਰਾਤ NCP ਮੁਖੀ ਸ਼ਰਦ ਪਵਾਰ ਦੀ ਹੋਈ ਐਂਡੋਸਕੋਪੀ ਸਰਜਰੀ, ਹੁਣ ਹਾਲਤ ਸਥਿਰ
Published : Mar 31, 2021, 9:26 am IST
Updated : Mar 31, 2021, 9:26 am IST
SHARE ARTICLE
sharad pawar
sharad pawar

ਸ਼ਰਦ ਪਵਾਰ ਦੇ ਪੇਟ ਦਰਦ ਹੋਣ ਕਾਰਨ ਮੁੰਬਈ ਦੇ ਬਰੇਚ ਕੈਂਡੀ ਹਸਪਤਾਲ ਲਿਆਂਦਾ ਗਿਆ

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ ਪ੍ਰਮੁੱਖ ਸ਼ਰਦ ਪਵਾਰ ਦੀ ਬੀਤੀ ਰਾਤ ਐਂਡੋਸਕੋਪੀ ਕੀਤੀ ਗਈ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਹਸਪਤਾਲ 'ਚ ਉਨ੍ਹਾਂ ਦੀ ਐਂਡੋਸਕੋਪੀ ਕੀਤੀ ਗਈ। ਉਨ੍ਹਾਂ ਦੇ ਆਪਰੇਸ਼ਨ ਨੂੰ ਲੈ ਕੇ ਜਲਦ ਹੀ ਫੈਸਲਾ ਕੀਤਾ ਜਾਵੇਗਾ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਦੱਸਣਯੋਗ ਹੈ ਕਿ NCP ਦੇ ਮੁਖੀ ਸ਼ਰਦ ਪਵਾਰ ਦੀ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ।

Sharad PawarSharad Pawar

ਐਨਸੀਪੀ ਨੇਤਾ ਨਵਾਬ ਮਲਿਕ ਦੇ ਅਨੁਸਾਰ,ਸ਼ਰਦ ਪਵਾਰ ਦੇ ਪੇਟ ਦਰਦ ਹੋਣ ਕਾਰਨ ਮੁੰਬਈ ਦੇ ਬਰੇਚ ਕੈਂਡੀ ਹਸਪਤਾਲ ਲਿਆਂਦਾ ਗਿਆ ਜਿਥੇ ਉਨ੍ਹਾਂ ਨੂੰ ਚੈੱਕਅਪ ਤੋਂ ਬਾਅਦ ਪਰੇਸ਼ਾਨੀ ਹੋਈ।ਗੌਰਤਲਬ ਹੈ ਕਿ ਬੀਤੇ ਦਿਨੀ ਐਨਸੀਪੀ ਨੇਤਾ ਨਵਾਬ ਮਲਿਕ ਨੇ ਕਿਹਾ ਕਿ ਉਹ 31 ਮਾਰਚ 2021 ਨੂੰ ਐਂਡੋਸਕੋਪੀ ਅਤੇ ਸਰਜਰੀ ਕਰਾਉਣਗੇ। ਇਸ ਦੇ ਮੱਦੇਨਜ਼ਰ, ਐਨਸੀਪੀ ਮੁਖੀ ਦੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਐਨਸੀਪੀ ਨੇਤਾ ਮਲਿਕ ਨੇ ਕਿਹਾ ਕਿ ਡਾਕਟਰਾਂ ਨੇ ਸ਼ਰਦ ਪਵਾਰ ਨੂੰ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement