ਤਾਮਿਲਨਾਡੂ: ਸ਼ੂਟਿੰਗ ਰੇਂਜ ਨੇੜੇ ਇੱਕ ਬੱਚੇ ਨੂੰ ਸਿਰ 'ਤੇ ਲੱਗੀ ਗੋਲੀ, ਹਾਲਤ ਨਾਜ਼ੁਕ
Published : Dec 30, 2021, 3:23 pm IST
Updated : Dec 30, 2021, 3:23 pm IST
SHARE ARTICLE
Stray bullet hits boy’s head in Pudukottai
Stray bullet hits boy’s head in Pudukottai

ਪੁਲਿਸ ਸੀਆਈਐਸਐਫ ਮੁਲਾਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਚੰਨਈ - ਤਾਮਿਲਨਾਡੂ ਦੇ ਪੁਡੂਕੋਟਈ ਜ਼ਿਲ੍ਹੇ ਵਿਚ ਵੀਰਵਾਰ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਜ਼ਿਲ੍ਹੇ ਦੇ ਨਰਥਮਲਈ ਇਲਾਕੇ 'ਚ 11 ਸਾਲਾ ਲੜਕੇ ਨੂੰ ਅਚਾਨਕ ਗੋਲੀ ਲੱਗ ਗਈ। ਉਹ ਮੌਕੇ 'ਤੇ ਹੀ ਡਿੱਗ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਫਾਇਰਿੰਗ ਰੇਂਜ ਨੇੜੇ ਵਾਪਰੀ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦਾ ਸਿਖਲਾਈ ਸੈਸ਼ਨ ਚੱਲ ਰਿਹਾ ਸੀ।

ਇਸੇ ਦੌਰਾਨ ਉਥੋਂ ਇੱਕ ਲੜਕਾ ਕਿਸੇ ਕੰਮ ਲਈ ਜਾ ਰਿਹਾ ਸੀ। ਉਸੇ ਸਮੇਂ ਗੋਲੀ ਰਾਈਫਲ 'ਚੋਂ ਨਿਕਲ ਕੇ 11 ਸਾਲ ਦੇ ਬੱਚੇ ਪੁਗਾਜ਼ੇਂਦੀ ਨੂੰ ਲੱਗ ਗਈ। ਬੱਚੇ ਨੂੰ ਪੁਡੂਕੋਟਈ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੱਸ ਦਈਏ ਕਿ ਪੁਗਾਜ਼ੇਂਦੀ ਆਪਣੇ ਦਾਦਾ ਜੀ ਦੇ ਘਰ ਰਹਿੰਦਾ ਹੈ। ਉਹ ਸਵੇਰੇ ਟਰੇਨਿੰਗ ਗਰਾਊਂਡ ਨੇੜਿਓਂ ਲੰਘ ਰਿਹਾ ਸੀ।

ਇਸ ਦੌਰਾਨ ਉਸ ਨੂੰ ਗੋਲੀ ਲੱਗ ਗਈ। ਜਾਣਕਾਰੀ ਮੁਤਾਬਕ ਪੁਗਾਜ਼ੇਂਦੀ ਦੇ ਸਿਰ 'ਤੇ ਗੋਲੀ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਇਸ ਦੇ ਨਾਲ ਹੀ ਪੁਡੂਕੋਟਈ ਪੁਲਿਸ ਨੇ ਕਿਹਾ ਕਿ ਬੱਚੇ ਨੂੰ ਗੋਲੀ ਲੱਗੀ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੀਆਈਐਸਐਫ ਮੁਲਾਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement