ਆਪ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ ਮੁਹਿੰਮ ਉਲੀਕਣ ਦਾ ਕੀਤਾ ਐਲਾਨ 
Published : Jun 30, 2018, 1:58 pm IST
Updated : Jun 30, 2018, 1:58 pm IST
SHARE ARTICLE
AAP
AAP

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ 3 ਜੁਲਾਈ ਤੋਂ 25 ਜੁਲਾਈ ਤੱਕ 'ਦਿੱਲੀ ਮੰਗੇ ਅਪਣਾ ਹੱਕ' ਨਾਂਅ ਤੋਂ...

ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ 3 ਜੁਲਾਈ ਤੋਂ 25 ਜੁਲਾਈ ਤੱਕ 'ਦਿੱਲੀ ਮੰਗੇ ਅਪਣਾ ਹੱਕ' ਨਾਂਅ ਤੋਂ ਦਸਤਖ਼ਤੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਮੁਹਿੰਮ ਤਹਿਤ ਪਾਰਟੀ ਦੇ ਕਾਰਕੁਨ ਦਿੱਲੀ ਦੇ ਘਰਾਂ ਤੱਕ ਪਹੁੰਚ ਕਰ ਕੇ, ਲੋਕਾਂ ਦੇ ਹਸਤਾਖਰ ਕਰਵਾਉਣਗੇ ਤੇ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ ਕਿ ਦਿੱਲੀ ਦੇ ਦਹਾਕਿਆਂ ਬੱਧੀ ਲਟਕ ਰਹੀ ਮੰਗ ਨੂੰ ਪੂਰਾ ਕੀਤਾ ਜਾਵੇ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦਿੱਲੀ ਦੇ ਕਨਵੀਨਰ ਤੇ ਦਿੱਲੀ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਕਿਹਾ ਦੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਜਦੋਂ  ਲੋਕ ਵੋਟ ਪਾ ਕੇ, ਸਰਕਾਰ ਚੁਣਦੇ ਹਨ, ਤਾਂ ਉਸ ਸਰਕਾਰ ਨੂੰ ਅਪਣੇ ਸੂਬੇ ਦਾ ਵਿਕਾਸ ਕਰਨ ਦੇ ਪੂਰੇ ਹੱਕ ਪ੍ਰਾਪਤ ਹੁੰਦੇ ਹਨ, ਪਰ ਦਿੱਲੀ ਵਿਚ ਅਜਿਹਾ ਨਹੀਂ ਹੈ ਤੇ ਸਰਕਾਰ ਦੀਆਂ ਕੰਮਾਂ 'ਚ ਰੋੜੇ ਅਟਕਾਏ ਜਾਂਦੇ ਹਨ, ਕਿਉਂਕਿ ਦਿੱਲੀ ਵਿਚ ਕੇਂਦਰ ਸਰਕਾਰ ਦਾ ਬੇਲੋੜਾ ਦਖਲ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਮੁਲਕ ਆਜ਼ਾਦ ਨਹੀਂ ਸੀ ਹੋਇਆ, ਉਦੋਂ ਵੱਖ-ਵੱਖ ਮੁੱਦਿਆਂ ਬਾਰੇ ਅੰਗ੍ਰੇਜ਼ ਅਫ਼ਸਰ ਕ੍ਰਾਂਤੀਕਾਰੀਆਂ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਦੇ ਸਨ, ਪਰ ਦਿੱਲੀ ਦੇ ਇਤਿਹਾਸ ਵਿਚ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ 9 ਦਿਨ ਤੱਕ ਉਪ ਰਾਜਪਾਲ ਅਨਿਲ ਬੈਜਲ ਦੇ ਘਰ ਧਰਨੇ 'ਤੇ ਬੈਠੇ ਰਹੇ, ਪਰ ਉਪ ਰਾਜਪਾਲ ਨੇ 2 ਮਿੰਟ ਲਈ ਵੀ ਮੁਲਾਕਾਤ ਨਹੀਂ ਕੀਤੀ, ਇਸ ਰਵਈਆ ਕਰ ਕੇ, ਵਾਏਸਰਾਏ ਨੂੰ ਵੀ ਸ਼ਰਮ ਆ ਗਈ ਹੋਣੀ ਹੈ। ਉਨ੍ਹਾਂ ਕਿਹਾ ਪਿਛਲੇ ਸਾਲਾਂ ਦੌਰਾਨ ਕਾਂਗਰਸ ਤੇ ਭਾਜਪਾ ਨੇ ਦਿੱਲੀ ਨੂੰ ਚੋਣਾਂ ਵੇਲੇ ਪੂਰਨ ਰਾਜ ਦਾ ਦਰਜਾ ਦੇਣ ਦੇ ਵਾਅਦੇ ਕੀਤੇ, ਪਰ ਇਸ ਮੰਗ ਤੋਂ ਕਿਨਾਰਾ ਕਰ ਲਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement