ਵੋਡਾਫ਼ੋਨ-ਆਈਡੀਆ ਨੂੰ 733 ਕਰੋੜ ਰੁਪਏ ਵਾਪਸ ਕਰੇ ਟੈਕਸ ਵਿਭਾਗ : ਅਦਾਲਤ
Published : Apr 30, 2020, 8:17 am IST
Updated : Apr 30, 2020, 8:17 am IST
SHARE ARTICLE
File Photo
File Photo

ਸੁਪਰੀਮ ਕੋਰਟ ਨੇ ਬੁਧਵਾਰ ਨੂੰ ਵੋਡਾਫ਼ੋਨ-ਆਈਡੀਆ ਨੂੰ ਅੰਸ਼ਕ ਰਾਹਤ ਦਿੰਦਿਆਂ ਆਮਦਨ ਟੈਕਸ ਵਿਭਾਗ ਨੂੰ ਹਦਾਇਤ ਦਿਤੀ ਹੈ ਕਿ ਉਹ ਟੈਕਸ ਵਰ੍ਹੇ 2014-15 ਲਈ

ਨਵੀਂ ਦਿੱਲੀ, 29 ਅਪ੍ਰੈਲ: ਸੁਪਰੀਮ ਕੋਰਟ ਨੇ ਬੁਧਵਾਰ ਨੂੰ ਵੋਡਾਫ਼ੋਨ-ਆਈਡੀਆ ਨੂੰ ਅੰਸ਼ਕ ਰਾਹਤ ਦਿੰਦਿਆਂ ਆਮਦਨ ਟੈਕਸ ਵਿਭਾਗ ਨੂੰ ਹਦਾਇਤ ਦਿਤੀ ਹੈ ਕਿ ਉਹ ਟੈਕਸ ਵਰ੍ਹੇ 2014-15 ਲਈ ਉਸ ਨੂੰ 733 ਕਰੋੜ ਰੁਪਏ ਵਾਪਸ ਕਰੇ। ਆਮਦਨ ਟੈਕਸ ਵਿਭਾਗ ਨੇ ਚਾਰ ਹਫ਼ਤਿਆਂ ਅੰਦਰ ਇਹ ਰਕਮ ਵਾਪਸ ਕਰਨੀ ਹੈ।
ਹਾਲਾਂਕਿ ਵੋਡਾਫ਼ੋਨ-ਆਈਡੀਆ, ਜੋ ਪਹਿਲਾਂ ਵੋਡਾਫ਼ੋਨ ਮੋਬਾਈਲ ਸਰਵੀਸੇਜ਼ ਲਿਮ. ਸੀ, ਨੇ ਟੈਕਸ ਵਰ੍ਹੇ 2014-15, 2015-16, 2016-17 ਅਤੇ 2017-18 ਲਈ 4,759.07 ਕਰੋੜ ਰੁਪਏ ਦਾ ਰੀਫ਼ੰਡ ਮੰਗਿਆ ਸੀ।

ਸਿਖਰਲੀ ਅਦਾਲਤ ਨੇ ਸਾਲ 2014-15 ਤੋਂ ਇਲਾਵਾ ਕਿਸੇ ਹੋਰ ਟੈਕਸ ਵਰ੍ਹੇ ਬਾਰੇ ਆਮਦਨ ਟੈਕਸ ਰੀਫ਼ੰਡ ਦਾ ਕੋਈ ਹੁਕਮ ਨਹੀਂ ਦਿਤਾ ਹੈ। ਅਦਾਲਤ ਨੇ ਕਿਹਾ ਆਮਦਨ ਟੈਕਸ ਵਿਭਾਗ ਨੂੰ ਕਿਹਾ ਕਿ ਟੈਕਸ ਨਿਰਧਾਰਣ ਵਰ੍ਹੇ 2016-17 ਅਤੇ 2017-18 ਲਈ ਦੂਰਸੰਚਾਰ ਫ਼ਰਮ ਦੀ ਰੀਫ਼ੰਡ ਦੀ ਮੰਗ ਨਾਲ ਸਬੰਧਤ ਕਾਰਵਾਈ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਵੇ। ਬੈਂਚ ਨੇ ਅਪਣੇ ਫ਼ੈਸਲੇ 'ਚ ਕਿਹਾ ਕਿ ਇਨ੍ਹਾਂ ਹਦਾਇਤਾਂ ਤੋਂ ਇਲਾਵਾ ਉਸ ਨੂੰ ਅਪੀਲਕਰਤਾ ਦੀਆਂ ਦਲੀਲਾਂ 'ਚ ਕੋਈ ਦਮ ਨਜ਼ਰ ਨਹੀਂ ਆਉਂਦਾ। ਇਸ ਲਈ ਅਪੀਲ ਖ਼ਾਰਜ ਕੀਤੀ ਜਾਂਦੀ ਹੈ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement