ਰੱਬ ਨੇ ਬਣਾਤੀ ਜੋੜੀ, ਬਜ਼ੁਰਗ ਜੋੜਾ ਬੱਝਿਆ ਵਿਆਹ ਦੇ ਬੰਧਨ 'ਚ 
Published : Dec 29, 2019, 4:23 pm IST
Updated : Dec 29, 2019, 4:23 pm IST
SHARE ARTICLE
File Photo
File Photo

ਦੋਵੇਂ ਇਕ-ਦੂਜੇ ਨੂੰ 30 ਸਾਲਾਂ ਤੋਂ ਜਾਣਦੇ ਸਨ। ਦੋਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ।

ਕੇਰਲ— ਕੇਰਲ 'ਚ ਹੋਏ ਇਕ ਅਨੋਖੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ 'ਤੇ ਇਸ ਨਵੀਂ ਵਿਆਹੀ ਜੋੜੀ ਨੂੰ ਲੋਕ ਵਧਾਈਆਂ ਦੇ ਰਹੇ ਹਨ। ਇਹ ਤਸਵੀਰਾਂ ਹਨ ਤ੍ਰਿਸੂਰ ਜ਼ਿਲੇ ਰਾਮਵਰਮਪੁਰਮ 'ਚ ਸਥਿਤ ਸਰਕਾਰੀ ਓਲਡ ਏਜ਼ ਹੋਮ 'ਚ ਰਹਿਣ ਵਾਲੇ 67 ਸਾਲਾ ਕੋਚਨਿਯਾਨ ਮੈਨਨ ਅਤੇ 65 ਸਾਲ ਦੀ ਲਕਸ਼ਮੀ ਅੰਮਲ ਦੀਆਂ। ਇਹ ਦੋਵੇਂ ਸ਼ਨੀਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ।

File Photo File Photo

ਦੋਵੇਂ ਇਕ-ਦੂਜੇ ਨੂੰ 30 ਸਾਲਾਂ ਤੋਂ ਜਾਣਦੇ ਸਨ। ਦੋਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਸਾਫ਼ ਝਲਕ ਰਹੀ ਹੈ।  ਇਸ ਵਿਆਹ 'ਚ ਕੇਰਲ ਦੇ ਖੇਤੀਬਾੜੀ ਮੰਤਰੀ ਵੀ. ਐੱਸ ਸੁਨੀਲ ਕੁਮਾਰ ਨੇ ਉੱਚੇਚੇ ਤੌਰ 'ਤੇ ਸ਼ਿਰਕਤ ਕੀਤੀ।

File Photo File Photo

ਉਨ੍ਹਾਂ ਨੇ ਲਕਸ਼ਮੀ ਦੇ ਕੋਚਨਿਯਾਨ ਦਾ ਜ਼ਿੰਦਗੀ ਭਰ ਹੱਥ ਫੜਨ 'ਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਸੁਨੀਲ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਹੈ। ਇਹ ਵਿਆਹ ਮੇਰੇ ਲਈ ਯਾਦਗਾਰ ਰਹੇਗਾ। ਲਕਸ਼ਮੀ ਅੰਮਲ ਲਾਲ ਰੰਗ ਦੀ ਸਿਲਕ ਦੀ ਸਾੜ੍ਹੀ ਵਿਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਇੰਨਾ ਹੀ ਨਹੀਂ ਉਸ ਨੇ ਸੋਨੇ ਦੇ ਗਹਿਣੇ ਪਹਿਨੇ ਅਤੇ ਆਪਣੇ ਵਾਲਾਂ 'ਤੇ ਚਮੇਲੀ ਦੇ ਫੁੱਲਾਂ ਨਾਲ ਬਣਿਆ ਗਜਰਾ ਲਾਇਆ ਸੀ।

File Photo File Photo

ਉਧਰ ਲਕਸ਼ਮੀ ਦੇ ਪਤੀ ਮੈਨਨ ਨੇ ਰਿਵਾਇਤੀ ਸਫੈਦ ਪੈਂਟ ਅਤੇ ਸ਼ਰਟ ਪਹਿਨੀ ਹੋਈ ਸੀ। ਇੱਥੇ ਦੱਸ ਦਈਏ ਕਿ ਲਕਸ਼ਮੀ ਅਤੇ ਮੈਨਨ ਪਿਛਲੇ 30 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦਾ ਸੰਪਰਕ ਕੱਟਿਆ ਹੋਇਆ ਸੀ। ਦਰਸਅਲ ਮੈਨਨ, ਲਕਸ਼ਮੀ ਦੇ ਪਤੀ ਦੇ ਸਹਾਇਕ ਹੋਇਆ ਕਰਦੇ ਸਨ, ਜਿਨ੍ਹਾਂ ਦੀ 21 ਸਾਲ ਪਹਿਲਾਂ ਮੌਤ ਹੋ ਗਈ ਸੀ।

File Photo File Photo

ਪਤੀ ਦੀ ਮੌਤ ਤੋਂ ਬਾਅਦ ਲਕਸ਼ਮੀ ਆਪਣੇ ਰਿਸ਼ਤੇਦਾਰਾਂ ਨਾਲ ਰਹਿੰਦੀ ਸੀ ਅਤੇ ਦੋ ਸਾਲ ਪਹਿਲਾਂ ਹੀ ਉਹ ਓਲਡ ਏਜ਼ ਹੋਮ ਵਿਚ ਰਹਿਣ ਲੱਗੀ। ਮੈਨਨ ਵੀ ਦੋ ਮਹੀਨੇ ਪਹਿਲਾਂ ਇਸ ਓਲਡ ਏਜ਼ ਹੋਮ 'ਚ ਆ ਕੇ ਰਹਿਣ ਲੱਗ ਪਏ ਸਨ। ਇਸ ਤੋਂ ਬਾਅਦ 30 ਸਾਲ ਦੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਜੋੜੀ ਨੂੰ ਟਵਿੱਟਰ 'ਤੇ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਹ ਵਿਆਹ ਉਦੈਪੁਰ ਦੇ ਜੋੜੇ ਦੀ ਯਾਦ ਕਰਵਾ ਗਿਆ, ਜਿਨ੍ਹਾਂ ਨੇ 70 ਅਤੇ 80 ਸਾਲ ਦੀ ਉਮਰ ਵਿਚ ਵਿਆਹ ਕਰਵਾਇਆ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement