ਯਾਤਰੀਆਂ ਨਾਲ ਭਰੇ ਇੰਡੀਗੋ ਜਹਾਜ਼ ਦੇ ਇੰਜਣ ਵਿੱਚ ਲੱਗੀ ਭਿਆਨਕ ਅੱਗ
Published : Oct 29, 2022, 1:07 pm IST
Updated : Oct 29, 2022, 1:15 pm IST
SHARE ARTICLE
A terrible fire broke out in the engine of the Indigo plane
A terrible fire broke out in the engine of the Indigo plane

ਦਿੱਲੀ ਹਵਾਈਅੱਡੇ 'ਤੇ ਕਰਵਾਈ ਗਈ ਐਮਰਜੈਂਸੀ ਲੈਂਡਿੰਗ 

ਜਹਾਜ਼ ਵਿਚ 184 ਯਾਤਰੀ ਸਨ ਸਵਾਰ 
ਨਵੀਂ ਦਿੱਲੀ :
ਦਿੱਲੀ ਹਵਾਈਅੱਡੇ 'ਤੇ ਸ਼ੁੱਕਰਵਾਰ ਰਾਤ 9:45 ਵਜੇ ਟੇਕ-ਆਫ ਦੌਰਾਨ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੇ ਇੰਜਣ 'ਚ ਅੱਗ ਲੱਗ ਗਈ। ਖਤਰੇ ਨੂੰ ਭਾਂਪਦੇ ਹੋਏ ਪਾਇਲਟ ਨੇ ਇਸ ਨੂੰ ਰਨਵੇ 'ਤੇ ਹੀ ਰੋਕ ਲਿਆ। ਇਸ ਵਿੱਚ 184 ਯਾਤਰੀ ਸਵਾਰ ਸਨ ਜੋ ਕਿ ਸਾਰੇ ਸੁਰੱਖਿਅਤ ਹਨ। ਇੰਡੀਗੋ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ।

ਇਸ ਘਟਨਾ 'ਤੇ ਡੀਜੀਸੀਏ ਨੇ ਕਿਹਾ ਕਿ ਟੇਕਆਫ ਦੌਰਾਨ ਫਲਾਈਟ ਦੇ ਇੰਜਣ-2 'ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਇਸ 'ਚ ਅੱਗ ਲੱਗ ਗਈ। ਡੀਜੀਸੀਏ ਮੁਤਾਬਕ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਫਲਾਈਟ ਨੂੰ ਲੈਂਡ ਕਰ ਦਿੱਤਾ ਗਿਆ ਹੈ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੋ ਵੀ ਦੋਸ਼ੀ ਹੋਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਜਹਾਜ਼ 'ਚ ਮੌਜੂਦ ਕਿਸੇ ਯਾਤਰੀ ਨੇ ਬਣਾਇਆ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਟੇਕ ਆਫ ਲਈ ਰਨਵੇ 'ਤੇ ਦੌੜਦਾ ਹੈ, ਜਦੋਂ ਅਚਾਨਕ ਚੰਗਿਆੜੀਆਂ ਨਿਕਲਣ ਲੱਗੀਆਂ। ਜਲਦੀ ਹੀ ਚੰਗਿਆੜੀ ਅੱਗ ਦਾ ਰੂਪ ਲੈ ਲੈਂਦੀ ਹੈ। ਪਾਇਲਟ ਤੁਰੰਤ ਰਨਵੇਅ 'ਤੇ ਹੀ ਜਹਾਜ਼ ਨੂੰ ਰੋਕ ਦਿੰਦਾ ਹੈ। ਫਿਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement