ਰੇਲਵੇ ਹਸਪਤਾਲ ਦੇ ਟਾਇਲਟ 'ਚ ਲਗਾਈਆਂ ਸਪਾ ਦੇ ਝੰਡੇ ਦੇ ਰੰਗ ਦੀਆਂ ਟਾਈਲਾਂ, ਰਾਜਨੀਤਿਕ ਹਲਚਲ ਸ਼ੁਰੂ
Published : Oct 29, 2020, 11:09 am IST
Updated : Oct 29, 2020, 11:09 am IST
SHARE ARTICLE
Gorakhpur Railway Hospital Public Toilet Painted in Samajwadi Party Colour
Gorakhpur Railway Hospital Public Toilet Painted in Samajwadi Party Colour

ਸਮਾਜਵਾਦੀ ਪਾਰਟੀ ਨੇ ਇਸ ਬਾਰੇ ਟਵਿੱਟਰ 'ਤੇ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਰੇਲਵੇ ਮੰਤਰਾਲੇ ਨੂੰ ਵੀ ਸ਼ਿਕਾਇਤ ਕੀਤੀ ਹੈ

ਗੋਰਖਪੁਰ - ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਰੇਲਵੇ ਹਸਪਤਾਲ ਦੇ ਟਾਇਲਟ ਵਿਚ ਟਾਈਲਾਂ ਦੇ ਰੰਗ ਨੂੰ ਸਮਾਜਵਾਦੀ ਪਾਰਟੀ ਦੇ ਝੰਡੇ ਦਾ ਰੰਗ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਇੱਕ ਰਾਜਨੀਤਿਕ ਹਲਚਲ ਪੈਦਾ ਹੋ ਗਈ ਹੈ। ਸਮਾਜਵਾਦੀ ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਦੀ ਤਸਵੀਰ ਟਵੀਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਇਸ ਨੂੰ ਤੁਰੰਤ ਬਦਲਿਆ ਜਾਵੇ। ਸਮਾਜਵਾਦੀ ਪਾਰਟੀ ਨੇ ਇਸ ਨੂੰ ਭ੍ਰਿਸ਼ਟ ਸੋਚ ਅਤੇ ਗਲਤ ਮਾਨਸਿਕਤਾ ਨਾਲ ਰਾਜਨੀਤੀ ਕਿਹਾ ਹੈ। 

Gorakhpur Railway Hospital Public Toilet Painted in Samajwadi Party Colour Gorakhpur Railway Hospital Public Toilet Painted in Samajwadi Party Colour

ਸਮਾਜਵਾਦੀ ਪਾਰਟੀ ਨੇ ਇੱਕ ਟਵੀਟ ਕਰ ਕੇ ਲਿਖਿਆ ਹੈ ਕਿ, ‘ਭ੍ਰਿਸ਼ਟਾਚਾਰੀ ਸੋਚ ਵਾਲੇ ਸਿਆਸਤਦਾਨਾਂ ਵੱਲੋਂ ਸਿਆਸੀ ਨਫ਼ਰਤ ਕਾਰਨ ਗੋਰਖਪੁਰ ਰੇਲਵੇ ਹਸਪਤਾਲ ਵਿਚ ਸਪਾ ਦੇ ਝੰਡੇ ਦੇ ਰੰਗ ਵਰਗਾ ਪੇਂਟ ਪਖਾਨੇ ਦੀਆਂ ਕੰਧਾਂ ਨੂੰ ਕੀਤਾ ਗਿਆ ਹੈ ਜੋ ਕਿ ਸ਼ਰਮਨਾਕ ਹੈ। ਕਿਸੇ ਵੱਡੀ ਰਾਜਨੀਤਿਕ ਪਾਰਟੀ ਦੇ ਝੰਡੇ ਦੇ ਰੰਗਾਂ ਦਾ ਅਪਮਾਨ ਬਿਲਕੁਲ ਨਿੰਦਣਯੋਗ ਹੈ। ਇਸ ਗੱਲ ਦਾ ਨੋਟਿਸ ਲੈਣ ਤੋਂ ਬਾਅਦ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।

File Photo File Photo

ਸਮਾਜਵਾਦੀ ਪਾਰਟੀ ਨੇ ਇਸ ਬਾਰੇ ਟਵਿੱਟਰ 'ਤੇ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਰੇਲਵੇ ਮੰਤਰਾਲੇ ਨੂੰ ਵੀ ਸ਼ਿਕਾਇਤ ਕੀਤੀ ਹੈ। ਦਰਅਸਲ ਹਸਪਤਾਲ ਦੇ ਬਾਹਰ ਬਣੇ ਪਬਲਿਕ ਟਾਇਲਟ ਦੀਆਂ ਕੰਧਾਂ 'ਤੇ ਲਾਲ ਅਤੇ ਹਰਾ ਰੰਗ ਕੀਤਾ ਗਿਆ ਹੈ ਜੋ ਕਿ ਸਮਾਜਵਾਦੀ ਪਾਰਟੀ ਦੇ ਝੰਡੇ ਦਾ ਵੀ ਰੰਗ ਹੈ। ਫਿਲਹਾਲ ਇਸ ਦੋਸ਼ 'ਤੇ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਟਵਿੱਟਰ 'ਤੇ ਇਸ ਦੀ ਕਾਫ਼ੀ ਚਰਚਾ ਹੋ ਰਹ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement