ਨੌਜਵਾਨ ਦੇ ਇਸ ਕਾਰਨਾਮੇ ਨੂੰ ਦੇਖ ਲੋਕਾਂ ਦੇ ਉੱਡੇ ਹੋਸ਼
Published : Sep 29, 2019, 5:11 pm IST
Updated : Sep 29, 2019, 5:11 pm IST
SHARE ARTICLE
Traffic Rules
Traffic Rules

ਕਾਗਜ਼ ਪੂਰੇ ਨਾ ਹੋਣ 'ਤੇ ਟਰੈਫਿਕ ਪੁਲਿਸ ਨੇ ਕੱਟਿਆ ਚਲਾਨ

ਨਵੀਂ ਦਿੱਲੀ: ਦੇਸ਼ 'ਚ ਜਿੱਥੇ ਨਵਾਂ ਮੋਟਰ ਵਹੀਕਲ ਐਕਟ 2019 ਲਾਗੂ ਕਰ ਕੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ 'ਤੇ ਭਾਰੀ ਜ਼ੁਰਮਾਨਾ ਲਗਾਇਆ ਜਾ ਰਿਹਾ ਹੈ।ਉੱਥੇ ਹੀ ਕਈ ਗੱਡੀਆਂ ਦੇ ਚਲਾਨ ਉਨ੍ਹਾਂ ਦੀ ਕੀਮਤ ਤੋਂ ਵੱਧ ਕੱਟੇ ਜਾ ਰਹੇ ਹਨ। ਇਸ ਸਭ ਦੇ ਵਿਚਕਾਰ ਹੈਰਾਨ ਕਰਨ ਵਾਲਾ ਮਾਮਲਾ ਦਿੱਲੀ ‘ਚ ਮੰਗੋਲਪੁਰੀ ਬੀ ਬਲੋਕ ਤੋਂ ਸਾਹਮਣੇ ਆਇਆ ਹੈ।

Traffic police Traffic police

ਦਰਅਸਲ, ਜਿੱਥੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦਾ ਚੈਕਿੰਗ ਲਈ ਰੋਕ ਕੇ ਕਾਗਜ਼ ਦਿਖਾਉਣ ਲਈ ਕਿਹਾ ਗਿਆ ਪਰ ਮੌਕੇ 'ਤੇ ਮੋਟਰਸਾਈਕਲ ਦੇ ਕਾਗਜ਼ ਪੂਰੇ ਨਾ ਹੋਣ 'ਤੇ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਮੋਟਰਸਾਈਕਲ ਦਾ ਚਲਾਨ 20 ਹਜ਼ਾਰ ਰੁਪਏ ਦਾ ਕੱਟ ਦਿੱਤਾ ਗਿਆ। ਜਿਸ ‘ਤੇ ਨੌਜਵਾਨ ਨੂੰ ਇੰਨਾਂ ਗੱਸਾ ਆਇਆ ਕਿ ਉਸ ਨੇ ਆਪਣੇ ਹੀ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ। ਉੱਥੇ ਹੀ ਨੌਜਵਾਨ ਦੀ ਇਸ ਕਾਰਵਾਈ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

Traffic police Traffic police

ਦੱਸਣਯੋਗ ਹੈ ਕਿ ਪੁਲਿਸ ਵੱਲੋਂ ਨੌਜਵਾਨ ਤੇ ਮਾਮਲਾ ਦਰਜ ਕਰ ਕੇ ਨੌਜਵਾਨ ਖ਼ਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਾਬਲੇਗੋਰ ਹੈ ਕਿ ਕੁੱਝ ਦਿਨ ਪਹਿਲਾ ਵੀ ਅਜਿਹੀ ਘਟਨਾ ਦਿੱਲੀ 'ਚ ਵਾਪਰੀ ਸੀ, ਜਿੱਥੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਸ਼ਰਾਬੀ ਡਰਾਈਵਰ ਦਾ ਚਲਾਨ 25 ਹਜ਼ਾਰ ਰੁਪਏ ਦਾ ਕੱਟ ਦਿੱਤਾ।ਚਲਾਨ ਕੱਟਣ ਕਾਰਨ ਮੋਟਰਸਾਈਕਲ ਸਵਾਰ ਰਾਕੇਸ਼ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਮੋਟਰਸਾਈਕਲ ਦੀ ਟੈਂਕੀ ਵਿਚੋਂ ਤੇਲ ਕੱਢ ਕੇ ਮੋਟਸਾਈਕਲ 'ਤੇ ਛਿੜਕ ਕੇ ਅੱਗ ਲਾ ਦਿੱਤੀ।

ਇਸ ਮੌਕੇ 'ਤੇ ਪੁਲਿਸ ਵੱਲੋਂ ਰਾਕੇਸ਼ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸ ਦੇਈਏ ਕਿ ਜਿਸ ਸਮੇਂ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਜੁਰਮਾਨਿਆਂ ਵਿਚ ਭਾਰੀ ਵਾਧਾ ਹੋਇਆ ਹੈ। ਉੱਥੇ ਹੀ ਕੁੱਝ ਲੋਕਾਂ ਨੂੰ ਇਸ ਦੌਰਾਨ ਭਾਰੀ ਜੁਰਮਾਨੇ ਭਰਨੇ ਪੈ ਰਹੇ ਹਨ। ਹੋਰ ਤਾਂ ਹੋਰ ਦਿੱਲੀ ‘ਚ ਹੀ ਇਕ ਟਰੱਕ ਦਾ ਚਲਾਨ ਓਵਰਲੋਡਿੰਗ ਕਾਰਨ 2 ਲੱਖ 500 ਰੁਪਏ ਦਾ ਕੱਟਿਆ ਗਿਆ ਸੀ। ਜਿਸ ਨੂੰ ਦੇਖ ਕੇ ਕਈ ਲੋਕਾਂ ਦੇ ਹੋਸ਼ ਉੱਡ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement