ਬਾੜਮੇਰ 'ਚ ਲੜਾਕੂ ਜੈੱਟ ਮਿਗ-21 ਬਾਇਸਨ ਕ੍ਰੈਸ਼, ਜਹਾਜ਼ 'ਚ ਸਵਾਰ ਦੋਵੇਂ ਪਾਇਲਟ ਹੋਏ ਸ਼ਹੀਦ
Published : Jul 29, 2022, 9:16 am IST
Updated : Jul 29, 2022, 10:30 am IST
SHARE ARTICLE
 MiG-21 'Bison' crashes in Rajasthan's Barmer, both pilots killed
MiG-21 'Bison' crashes in Rajasthan's Barmer, both pilots killed

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ 8-10 ਕਿਲੋਮੀਟਰ ਤੱਕ ਸੁਣਾਈ ਦਿੱਤੀ

 

ਬਾੜਮੇਰ - ਰਾਜਸਥਾਨ ਦੇ ਬਾੜਮੇਰ ਦੇ ਭੀਮਦਾ ਪਿੰਡ ਵਿਚ ਵੀਰਵਾਰ ਰਾਤ 9:10 ਵਜੇ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ-21 ਬਾਇਸਨ (ਟ੍ਰੇਨਰ ਏਅਰਕ੍ਰਾਫਟ) ਹਾਦਸਾਗ੍ਰਸਤ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ 8-10 ਕਿਲੋਮੀਟਰ ਤੱਕ ਸੁਣਾਈ ਦਿੱਤੀ। ਅੱਧਾ ਕਿਲੋਮੀਟਰ ਤੱਕ ਫੈਲੇ ਮਲਬੇ ਵਿਚ ਚਾਰੇ ਪਾਸੇ ਅੱਗ ਫੈਲੀ ਹੋਈ ਸੀ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ।

 MiG-21 'Bison' crashes in Rajasthan's Barmer, both pilots killedMiG-21 'Bison' crashes in Rajasthan's Barmer, both pilots killed

ਦੇਰ ਰਾਤ ਹਵਾਈ ਫੌਜ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਅੱਧਾ ਕਿਲੋਮੀਟਰ ਦੇ ਕਰੀਬ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹਵਾਈ ਸੈਨਾ ਖਿੱਲਰੇ ਹੋਏ ਮਲਬੇ ਨੂੰ ਇਕੱਠਾ ਕਰਨ ਅਤੇ ਘਟਨਾ ਦੀ ਜਾਂਚ ਵਿਚ ਲੱਗੀ ਹੋਈ ਹੈ। ਮੌਕੇ 'ਤੇ 100 ਤੋਂ ਵੱਧ ਜਵਾਨ ਅਤੇ ਹਵਾਈ ਸੈਨਾ ਦੇ ਅਧਿਕਾਰੀ ਮੌਜੂਦ ਹਨ। ਘਟਨਾ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਹਾਦਸੇ ਤੋਂ ਬਾਅਦ ਜਹਾਜ਼ ਦੇ ਮਲਬੇ ਨੂੰ ਅੱਗ ਲੱਗ ਰਹੀ ਹੈ। ਸਰੀਰ ਦੇ ਅੰਗ ਖਿੱਲਰੇ ਹੋਏ ਹਨ। ਨੇੜੇ ਹੀ ਇੱਕ ਮੋਬਾਈਲ ਫ਼ੋਨ ਵੀ ਟੁੱਟਿਆ ਹੋਇਆ ਹੈ। ਜਿੱਥੇ ਜਹਾਜ਼ ਡਿੱਗਿਆ, ਉੱਥੇ 15 ਫੁੱਟ ਦੇ ਘੇਰੇ ਵਿੱਚ ਇੱਕ ਵੱਡਾ ਟੋਆ ਪੈ ਗਿਆ ਹੈ। 9 ਸਾਲਾਂ ਵਿਚ ਬਾੜਮੇਰ ਵਿੱਚ ਫੌਜੀ ਜਹਾਜ਼ ਹਾਦਸੇ ਦਾ ਇਹ ਅੱਠਵਾਂ ਮਾਮਲਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement