ਵਿਆਹ ਵਿਚ 250 ਲੋਕਾਂ ਨੂੰ ਸੱਦਾ ਦੇਣਾ ਪਿਆ ਮਹਿੰਗਾ,ਸਰਕਾਰ ਨੇ ਠੋਕਿਆ 6,26,600 ਰੁਪਏ ਦਾ ਜੁਰਮਾਨਾ
Published : Jun 29, 2020, 10:50 am IST
Updated : Jun 29, 2020, 10:50 am IST
SHARE ARTICLE
wedding
wedding

ਰਾਜਸਥਾਨ ਸਰਕਾਰ ਵੱਲੋਂ ਭਿਲਵਾੜਾ ਵਿੱਚ ਵਿਆਹ ਕਰਵਾਉਣ ਵਾਲੇ ਲਾੜੇ ਦੇ ਪਿਤਾ ਨੂੰ 6,26,600...........

 ਰਾਜਸਥਾਨ: ਰਾਜਸਥਾਨ ਸਰਕਾਰ ਵੱਲੋਂ ਭਿਲਵਾੜਾ ਵਿੱਚ ਵਿਆਹ ਕਰਵਾਉਣ ਵਾਲੇ ਲਾੜੇ ਦੇ ਪਿਤਾ ਨੂੰ 6,26,600 ਰੁਪਏ ਦਾ ਜ਼ੁਰਮਾਨਾ ਲਾਇਆ ਹੈ ਕਿਉਂਕਿ ਉਸਨੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ। 

MoneyMoney

ਦਰਅਸਲ ਕੋਰੋਨਾ ਕਹਿਰ ਦੌਰਾਨ ਇਕ ਪਰਿਵਾਰ ਨੂੰ ਵਿਆਹ ਸਮਾਰੋਹ ਵਿਚ 250 ਲੋਕਾਂ ਨੂੰ ਬੁਲਾਉਣਾ ਭਾਰੀ ਪੈ ਗਿਆ ਹੈ। ਬਰਾਤ ਵਿਚ ਕੋਰੋਨਾ ਵਾਇਰਸ ਅਜਿਹਾ ਫੈਲਿਆ ਕਿ ਵਿਆਹ ਵਿਚ ਸ਼ਾਮਲ ਹੋਣ ਵਾਲੇ ਹੁਣ ਤੱਕ 15 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਦੇ ਨਾਲ ਹੀ ਕੋਰੋਨਾ ਕਾਰਨ ਲਾੜੇ ਦੇ ਦਾਦੇ ਦੀ ਮੌਤ ਵੀ ਹੋ ਗਈ।

MarriageMarriage

ਰਾਜਸਥਾਨ ਦੇ ਭੀਲਵਾੜਾ ਵਿਚ ਇਕ ਵਿਆਹ ਸਮਾਰੋਹ ਵਿਚ 250 ਲੋਕ ਸ਼ਾਮਲ ਹੋਏ ਸਨ। ਇਸ ਦੌਰਾਨ 15 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਲਾੜੇ ਅਤੇ ਉਸ ਦੇ ਪਿਤਾ ਸਮੇਤ 15 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਵਿਆਹ ਵਿਚ ਸ਼ਾਮਲ ਹੋਣ ਵਾਲੇ 127 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਅਤੇ ਇਹਨਾਂ ਦੇ ਇਲਾਜ ‘ਤੇ ਹੋਣ ਵਾਲਾ ਖਰਚਾ ਲਾੜੇ ਦੇ ਪਿਤਾ ਵੱਲੋਂ ਜ਼ੁਰਮਾਨੇ ਵਜੋਂ ਭਰਨ ਲਈ ਕਿਹਾ।

Corona virusCorona virus

ਭੀਲਵਾੜਾ ਦੇ ਜ਼ਿਲ੍ਹਾ ਮੈਜੀਸਟ੍ਰੇਟ ਰਾਜਿੰਦਰ ਭੱਟ ਨੇ ਨੋਟਿਸ ਜਾਰੀ ਕਰ ਕੇ ਤਹਿਸੀਲਦਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਰਕਮ ਲਾੜੇ ਦੇ ਪਿਤਾ ਵੱਲੋਂ 3 ਦਿਨਾਂ ਦੇ ਅੰਦਰ ਵਸੂਲ ਕੇ ਮੁੱਖ ਮੰਤਰੀ ਰਾਹਤ ਫੰਡ ਵਿਚ ਜਮਾਂ ਕਰਵਾਈ ਜਾਵੇ। ਇਸ ਤੋਂ ਇਲਾਵਾ ਅੱਗੇ ਜੋ ਵੀ ਇਲਾਜ ਵਿਚ ਖਰਚਾ ਆਵੇਗਾ, ਉਸ ਨੂੰ ਜ਼ੁਰਮਾਨੇ ਦੇ ਰੂਪ ਵਿਚ ਲਾੜੇ ਦੇ ਪਰਿਵਾਰ ਕੋਲੋਂ ਵਸੂਲਿਆ ਜਾਵੇਗਾ।

Corona virusCorona virus

ਸਰਕਾਰ ਦੇ ਮਹਾਂਮਾਰੀ ਐਕਟ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਕਿਸੇ ਵੀ ਵਿਆਹ ਸਮਾਰੋਹ ਵਿਚ 50 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋਣਗੇ ਅਤੇ ਜੋ ਲੋਕ ਇਕੱਠੇ ਹੋਣਗੇ ਉਹਨਾਂ ਲਈ ਵੀ ਕਾਨੂੰਨ ਬਣਾਏ ਗਏ ਹਨ।

Corona virus india total number of positive casesCorona virus

ਡਾਕਟਰਾਂ ਅਨੁਸਾਰ ਇਸ ਵਿਆਹ ਵਿਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਬਜ਼ੁਰਗ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਇਹਨਾਂ ਵਿਚ ਲਾੜਾ, ਲਾੜੇ ਦੇ ਚਾਚਾ, ਭੂਆ ਆਦਿ ਵੀ ਸ਼ਾਮਲ ਸਨ। ਹਾਲਾਂਕਿ ਇਸ ਦੌਰਾਨ ਲਾੜੇ ਸਮੇਤ 17 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Rajasthan

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement