ਦੇਸ਼ ਵਿੱਚ ਹੋਇਆ ਕੋਰੋਨਾ ਦਾ ਧਮਾਕਾ, ਇਕ ਦਿਨ ਵਿਚ ਆਏ ਕਰੀਬ 20 ਹਜ਼ਾਰ ਮਾਮਲੇ
Published : Jun 29, 2020, 6:54 am IST
Updated : Jun 29, 2020, 7:08 am IST
SHARE ARTICLE
Coronavirus
Coronavirus

ਪਿਛਲੇ 24 ਘੰਟਿਆਂ 'ਚ 410 ਮੌਤਾਂ ਹੋਈਆਂ, ਲਗਾਤਾਰ ਪੰਜਵੇਂ ਦਿਨ 15,000 ਤੋਂ ਵੱਧ ਮਾਮਲੇ ਆਏ.......

ਨਵੀਂ ਦਿੱਲੀ : ਭਾਰਤ 'ਚ ਐਤਵਾਰ ਨੂੰ ਪਹਿਲੀ ਵਾਰ ਇਕ ਦਿਨ 'ਚ ਕੋਵਿਡ 19 ਦੇ ਸੱਭ ਤੋਂ ਵੱਧ ਲਗਭਗ 20,000 ਮਾਮਲੇ ਸਾਹਮਣੇ ਆਏ। ਇਸ ਨਾਲ ਹੀ ਪੀੜਤਾਂ ਦੀ ਗਿਣਤੀ 5,28,859 'ਤੇ ਪਹੁੰਚ ਗਈ ਹੈ ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16,095 ਹੋ ਗਈ ਹੈ।

Coronavirus Coronavirus

ਕੇਂਦਰੀ ਸਹਿਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤਕ ਜਾਰੀ ਅੰਕੜਿਆਂ ਮੁਤਾਬਕ ਇਕ ਦਿਨ 'ਚ ਕੋਰੋਨਾ ਵਾਇਰਸ ਲਾਗ ਦੇ 19,906 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਪਿਛਲੇ 24 ਘੰਟਿਆਂ ਵਿਚ 410 ਲੋਕਾਂ ਦੀ ਮੌਤ ਹੋ ਚੁੱਕੀ ਹੈ।

CoronavirusCoronavirus

ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਕੋਰੋਨਾ ਵਾਇਰਸ ਦੇ 15,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਕ ਜੂਨ ਤੋਂ ਲੈ ਕੇ ਹੁਣ ਤਕ ਮਹਾਂਮਾਰੀ ਦੇ ਮਾਮਲਿਆਂ 'ਚ 3,38,324 ਤਕ ਦਾ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਵੀ 2,03,051 ਲੋਕ ਪੀੜਤ ਹਨ ਜਦਕਿ 3,09,712 ਲੋਕ ਠੀਕ ਹੋ ਗਏ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਜਾ ਚੁੱਕਾ ਹੈ। ਇਕ ਅਧਿਕਾਰੀ ਨੇ ਦਸਿਆ, ''ਹਾਲੇ ਤਕ ਲਗਭਗ 58.56 ਮਰੀਜ਼ ਠੀਕ ਹੋਏ ਹਨ।''

CoronavirusCoronavirus

ਐਤਵਾਰ ਸਵੇਰੇ ਤਕ ਜਿਨ੍ਹਾਂ 410 ਲੋਕਾਂ ਦੀ ਮੌਤ ਹੋਈ, ਉਨ੍ਹਾ ਵਿਚ ਮਹਾਰਾਸ਼ਟ 'ਚ 167, ਤਾਮਿਲਨਾਡੁ 'ਚ 68, ਦਿੱਲੀ 'ਚ 66, ਉਤਰ ਪ੍ਰਦੇਸ਼ 'ਚ 19, ਗੁਜਰਾਤ 'ਚ 18, ਪਛਮੀ ਬੰਗਾਲ 'ਚ 13, ਰਾਜਸਥਾਨ ਅਤੇ ਕਰਨਾਟਕ 'ਚ 11-11, ਆਂਧਰ ਪ੍ਰਦੇਸ਼ 'ਚ 9, ਹਰਿਆਣਾ 'ਚ 7, ਪੰਜਾਬ ਅਤੇ ਤੇਲੰਗਾਨਾ 'ਚ 6-6, ਮੱਧ ਪ੍ਰਦੇਸ਼ 'ਚ ਚਾਰ, ਜੰਮੂ-ਕਸ਼ਮੀਰ 'ਚ ਦੋ ਅਤੇ ਬਿਹਾਰ, ਉਡੀਸਾ ਅਤੇ ਪੁਡੁਚੇਰੀ 'ਚ 1-1 ਵਿਅਕਤੀ ਦੀ ਮੌਤ ਹੋਈ ਹੈ।

CoronavirusCoronavirus

ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ ਸੱਭ ਤੋਂ ਉਪਰ: ਹੁਣ ਤਕ ਹੋਈ 16,095 ਲੋਕਾਂ ਦੀ ਮੌਤ ਦੇ ਮਾਮਲਿਆਂ 'ਚ ਮਹਾਰਾਸ਼ਟਰ ਸੱਭ ਤੋਂ ਉੱਤੇ ਹੈ। ਮਹਾਰਾਸ਼ਟਰ 'ਚ ਸੱਭ ਤੋਂ ਵੱਧ 7,273 ਲੋਕਾਂ ਦੀ ਮੌਤ ਹੋਈ।

Coronavirus cases 8 times more than official numbers washington based report revealedCoronavirus 

ਇਸ ਦੇ ਬਾਅਦ ਦਿੱਲੀ 'ਚ 2558, ਗੁਜਰਾਤ 'ਚ 1789, ਤਾਮਿਲਨਾਡੂ 'ਚ 1025, ਉਤਰ ਪ੍ਰਦੇਸ਼ 'ਚ 649, ਪਛਮੀ ਬੰਗਾਲ 'ਚ 629, ਮੱਧ ਪ੍ਰਦੇਸ਼ 'ਚ 550, ਰਾਜਸਥਾਨ 'ਚ 391 ਅਤੇ ਤਿਲੰਗਾਨਾ 'ਚ 243 ਲੋਕਾਂ ਤੀ ਮੌਤ ਹੋਈ।

ਹਰਿਆਣਾ 'ਚ ਕੋਵਿਡ 19 ਨਾਲ 218, ਕਰਨਾਟਕ 'ਚ 191, ਆਂਧਰ ਪ੍ਰਦੇਸ਼ 'ਚ 157, ਪੰਜਾਬ 'ਚ 128, ਜੰਮੂ ਕਸ਼ਮੀਰ 'ਚ 93, ਬਿਹਾਰ 'ਚ 59, ਉਤਰਾਖੰਡ 'ਚ 37, ਕੇਰਲ 'ਚ 22 ਅਤੇ ਉਡੀਸਾ 'ਚ 18 ਲੋਕਾਂ ਦੀ ਜਾਨ ਜਾ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement