ਦੇਸ਼ ਵਿਚ ਹੋਇਆ ਕੋਰੋਨਾ ਦਾ ਧਮਾਕਾ , ਇਕ ਦਿਨ ਵਿਚ ਆਏ ਕਰੀਬ 20 ਹਜ਼ਾਰ ਮਾਮਲ
Published : Jun 29, 2020, 7:42 am IST
Updated : Jun 29, 2020, 7:42 am IST
SHARE ARTICLE
Coronavirus
Coronavirus

ਪਿਛਲੇ 24 ਘੰਟਿਆਂ 'ਚ 410 ਮੌਤਾਂ ਹੋਈਆਂ, ਲਗਾਤਾਰ ਪੰਜਵੇਂ ਦਿਨ 15,000 ਤੋਂ ਵੱਧ ਮਾਮਲੇ ਆਏ

ਨਵੀਂ ਦਿੱਲੀ, 28 ਜੂਨ : ਭਾਰਤ 'ਚ ਐਤਵਾਰ ਨੂੰ ਪਹਿਲੀ ਵਾਰ ਇਕ ਦਿਨ 'ਚ ਕੋਵਿਡ 19 ਦੇ ਸੱਭ ਤੋਂ ਵੱਧ ਲਗਭਗ 20,000 ਮਾਮਲੇ ਸਾਹਮਣੇ ਆਏ। ਇਸ ਨਾਲ ਹੀ ਪੀੜਤਾਂ ਦੀ ਗਿਣਤੀ 5,28,859 'ਤੇ ਪਹੁੰਚ ਗਈ ਹੈ ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16,095 ਹੋ ਗਈ ਹੈ। ਕੇਂਦਰੀ ਸਹਿਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤਕ ਜਾਰੀ ਅੰਕੜਿਆਂ ਮੁਤਾਬਕ ਇਕ ਦਿਨ 'ਚ ਕੋਰੋਨਾ ਵਾਇਰਸ ਲਾਗ ਦੇ 19,906 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਪਿਛਲੇ 24 ਘੰਟਿਆਂ ਵਿਚ 410 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਕੋਰੋਨਾ ਵਾਇਰਸ ਦੇ 15,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਕ ਜੂਨ ਤੋਂ ਲੈ ਕੇ ਹੁਣ ਤਕ ਮਹਾਂਮਾਰੀ ਦੇ ਮਾਮਲਿਆਂ 'ਚ 3,38,324 ਤਕ ਦਾ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਵੀ 2,03,051 ਲੋਕ ਪੀੜਤ ਹਨ ਜਦਕਿ 3,09,712 ਲੋਕ ਠੀਕ ਹੋ ਗਏ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਜਾ ਚੁੱਕਾ ਹੈ। ਇਕ ਅਧਿਕਾਰੀ ਨੇ ਦਸਿਆ, ''ਹਾਲੇ ਤਕ ਲਗਭਗ 58.56 ਮਰੀਜ਼ ਠੀਕ ਹੋਏ ਹਨ।''

File PhotoFile Photo

ਐਤਵਾਰ ਸਵੇਰੇ ਤਕ ਜਿਨ੍ਹਾਂ 410 ਲੋਕਾਂ ਦੀ ਮੌਤ ਹੋਈ, ਉਨ੍ਹਾ ਵਿਚ ਮਹਾਰਾਸ਼ਟ 'ਚ 167, ਤਾਮਿਲਨਾਡੁ 'ਚ 68, ਦਿੱਲੀ 'ਚ 66, ਉਤਰ ਪ੍ਰਦੇਸ਼ 'ਚ 19, ਗੁਜਰਾਤ 'ਚ 18, ਪਛਮੀ ਬੰਗਾਲ 'ਚ 13, ਰਾਜਸਥਾਨ ਅਤੇ ਕਰਨਾਟਕ 'ਚ 11-11, ਆਂਧਰ ਪ੍ਰਦੇਸ਼ 'ਚ 9, ਹਰਿਆਣਾ 'ਚ 7, ਪੰਜਾਬ ਅਤੇ ਤੇਲੰਗਾਨਾ 'ਚ 6-6, ਮੱਧ ਪ੍ਰਦੇਸ਼ 'ਚ ਚਾਰ, ਜੰਮੂ-ਕਸ਼ਮੀਰ 'ਚ ਦੋ ਅਤੇ ਬਿਹਾਰ, ਉਡੀਸਾ ਅਤੇ ਪੁਡੁਚੇਰੀ 'ਚ 1-1 ਵਿਅਕਤੀ ਦੀ ਮੌਤ ਹੋਈ ਹੈ।

ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ ਸੱਭ ਤੋਂ ਉਪਰ: ਹੁਣ ਤਕ ਹੋਈ 16,095 ਲੋਕਾਂ ਦੀ ਮੌਤ ਦੇ ਮਾਮਲਿਆਂ 'ਚ ਮਹਾਰਾਸ਼ਟਰ ਸੱਭ ਤੋਂ ਉੱਤੇ ਹੈ। ਮਹਾਰਾਸ਼ਟਰ 'ਚ ਸੱਭ ਤੋਂ ਵੱਧ 7,273 ਲੋਕਾਂ ਦੀ ਮੌਤ ਹੋਈ। ਇਸ ਦੇ ਬਾਅਦ ਦਿੱਲੀ 'ਚ 2558, ਗੁਜਰਾਤ 'ਚ 1789, ਤਾਮਿਲਨਾਡੂ 'ਚ 1025, ਉਤਰ ਪ੍ਰਦੇਸ਼ 'ਚ 649, ਪਛਮੀ ਬੰਗਾਲ 'ਚ 629, ਮੱਧ ਪ੍ਰਦੇਸ਼ 'ਚ 550, ਰਾਜਸਥਾਨ 'ਚ 391 ਅਤੇ ਤਿਲੰਗਾਨਾ 'ਚ 243 ਲੋਕਾਂ ਤੀ ਮੌਤ ਹੋਈ। ਹਰਿਆਣਾ 'ਚ ਕੋਵਿਡ 19 ਨਾਲ 218, ਕਰਨਾਟਕ 'ਚ 191, ਆਂਧਰ ਪ੍ਰਦੇਸ਼ 'ਚ 157, ਪੰਜਾਬ 'ਚ 128, ਜੰਮੂ ਕਸ਼ਮੀਰ 'ਚ 93, ਬਿਹਾਰ 'ਚ 59, ਉਤਰਾਖੰਡ 'ਚ 37, ਕੇਰਲ 'ਚ 22 ਅਤੇ ਉਡੀਸਾ 'ਚ 18 ਲੋਕਾਂ ਦੀ ਜਾਨ ਜਾ ਚੁੱਕੀ ਹੈ।  (ਪੀਟੀਆਈ)

ਕੋਰੋਨਾ ਦੀ ਲਪੇਟ ਵਿਚ ਆ ਕੇ ਦਿੱਲੀ ਦੇ ਡਾਕਟਰ ਦੀ ਮੌਤ
ਨਵੀਂ ਦਿੱਲੀ, 28 ਜੂਨ : ਮਹਾਂਮਾਰੀ ਕੋਵਿਡ-19 ਦੀ ਲਾਗ ਤੋਂ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ 'ਚ ਜੁਟੇ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ (ਐਲ.ਐਨ.ਜੇ.ਪੀ.) ਦੇ ਇਕ ਡਾਕਟਰ ਦੀ ਕੋਰੋਨਾ ਇਨਫ਼ੈਕਸ਼ਨ ਨਾਲ ਐਤਵਾਰ ਨੂੰ ਮੌਤ ਹੋ ਗਈ। ਹਸਪਤਾਲ ਸੂਤਰਾਂ ਨੇ ਦਸਿਆ ਕਿ ਮ੍ਰਿਤਕ ਡਾਕਟਰ ਅਸੀਮ ਗੁਪਤਾ ਕੋਵਿਡ-19 ਪ੍ਰਬੰਧਨ ਦੇ ਆਈ.ਸੀ.ਯੂ. ਵਾਰਡ 'ਚ ਏਨੇਸਥੀਸੀਆ ਮਾਹਰ ਦੇ ਰੂਪ 'ਚ ਤਾਇਨਾਤ ਸਨ।

ਕੋਰੋਨਾ ਵਾਇਰਸ ਨਾਲ ਪੀੜਤ ਹੋਣ 'ਤੇ ਡਾਕਟਰ ਨੂੰ 9 ਜੂਨ ਨੂੰ ਦਖਣੀ ਦਿੱਲੀ ਦੇ ਸਾਕੇਤ ਮੈਕਸ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਜਿਥੇ ਐਤਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਹ ਮੈਕਸ 'ਚ ਆਈ.ਸੀ.ਯੂ. 'ਚ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement