ਅਪਣੇ ਪਰਵਾਰ ਦੇ ਚਾਰ ਜੀਆਂ ਨੂੰ ਭੋਪਾਲ ਤੋਂ ਦਿੱਲੀ ਭੇਜਣ ਲਈ ਪੂਰਾ ਜਹਾਜ਼ ਹੀ ਕਿਰਾਏ ’ਤੇ ਲੈ ਲਿਆ
Published : May 29, 2020, 7:16 am IST
Updated : May 29, 2020, 7:16 am IST
SHARE ARTICLE
File Photo
File Photo

ਭੋਪਾਲ ਦੇ ਇਕ ਵੱਡੇ ਕਾਰੋਬਾਰੀ ਨੇ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਨਵੀਂ ਦਿੱਲੀ ਭੇਜਣ ਲਈ ਪਿਛਲੇ ਦਿਨੀਂ ਨਿੱਜੀ ਕੰਪਨੀ ਦੇ ਇਕ

ਭੋਪਾਲ, 28 ਮਈ : ਭੋਪਾਲ ਦੇ ਇਕ ਵੱਡੇ ਕਾਰੋਬਾਰੀ ਨੇ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਨਵੀਂ ਦਿੱਲੀ ਭੇਜਣ ਲਈ ਪਿਛਲੇ ਦਿਨੀਂ ਨਿੱਜੀ ਕੰਪਨੀ ਦੇ ਇਕ 180 ਸੀਟਾਂ ਵਾਲੇ ਏ320 ਜਹਾਜ਼ ਨੂੰ ਕਿਰਾਏ ’ਤੇ ਲਿਆ। ਕਾਰੋਬਾਰੀ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਹਵਾਈ ਅੱਡੇ ਅਤੇ ਜਹਾਜ਼ ’ਚ ਭੀੜ ਤੋਂ ਬਚਾਉਣ ਦੇ ਲਿਹਾਜ ਨਾਲ ਅਜਿਹਾ ਕੀਤਾ। 

ਸੂਤਰਾਂ ਨੇ ਦਸਿਆ ਕਿ ਸ਼ਰਾਬ ਦੇ ਇਸ ਕਾਰੋਬਾਰੀ ਨੇ ਤਾਲਾਬੰਦੀ ਕਾਰਨ 2 ਮਹੀਨਿਆਂ ਤੋਂ ਭੋਪਾਲ ’ਚ ਰੁਕੀ ਅਪਣੀ ਬੇਟੀ, ਉਸ ਦੇ 2 ਬੱਚਿਆਂ ਅਤੇ ਉਸ ਦੀ ਘਰੇਲੂ ਸੇਵਿਕਾ ਨੂੰ ਦਿੱਲੀ ਭੇਜਣ ਲਈ ਪਿਛਲੇ ਦਿਨੀਂ ਜਹਾਜ਼ ਕਿਰਾਏ ’ਤੇ ਲਿਆ ਸੀ। ਉਨ੍ਹਾਂ ਦਸਿਆ ਕਿ ਜਹਾਜ਼ ਸੋਮਵਾਰ ਨੂੰ ਦਿੱਲੀ ਤੋਂ ਸਿਰਫ਼ ਚਾਲਕ ਦਲ ਦੇ ਮੈਂਬਰਾਂ ਨਾਲ ਇਥੇ ਪਹੁੰਚਿਆ ਅਤੇ ਸਿਰਫ਼ ਚਾਰ ਯਾਤਰੀਆਂ ਨੂੰ ਲੈ ਕੇ ਵਾਪਸ ਰਵਾਨਾ ਹੋ ਗਿਆ। ਜਹਾਜ਼ ’ਚ ਸਵਾਰ 4 ਯਾਤਰੀਆਂ ਲਈ ਹੀ ਇਹ ਜਹਾਜ਼ ਕਿਰਾਏ ’ਤੇ ਲਿਆ ਗਿਆ ਸੀ।

File photoFile photo

ਏਅਰਲਾਈਨ ਦੇ ਅਧਿਕਾਰੀ ਨੇ ਇਸ ਬਾਰੇ ਵਧ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ 180 ਸੀਟਾਂ ਦੀ ਸਮਰਥਾ ਵਾਲਾ ਏ320 ਜਹਾਜ਼ 25 ਮਈ ਨੂੰ ਇਕ ਪਰਵਾਰ ਦੇ 4 ਮੈਂਬਰਾਂ ਲਿਜਾਣ ਲਈ ਇਥੇ ਆਇਆ ਸੀ। ਇਹ ਕਿਸੇ ਵਿਅਕਤੀ ਵਲੋਂ ਕਿਰਾਏ ’ਤੇ ਲਿਆ ਗਿਆ ਸੀ ਅਤੇ ਇਸ ’ਚ ਕੋਈ ਡਾਕਟਰੀ ਸਬੰਧੀ ਐਮਰਜੈਂਸੀ ਸਥਿਤੀ ਨਹੀਂ ਸੀ। ਇਸ ਮਾਮਲੇ ’ਚ ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ ਦੇ ਡਾਇਰੈਕਟਰ ਅਨਿਲ ਵਿਕਰਮ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ।

 ਹਵਾਬਾਜ਼ੀ ਮਾਹਰਾਂ ਅਨੁਸਾਰ ਏਅਰਬੇਸ-320 ਦਾ ਕਿਰਾਇਆ ਲਗਭਗ 20 ਲੱਖ ਰੁਪਏ ਹੁੰਦਾ ਹੈ। ਕੋਰੋਨਾ ਵਾਇਰਸ ਇਨਫ਼ੈਕਸ਼ਨ ਕਾਰਨ ਤਾਲਾਬੰਦੀ ਲਾਗੂ ਹੋਣ ਦੇ ਲਗਭਗ 2 ਮਹੀਨੇ ਬਾਅਦ ਸੋਮਵਾਰ ਤੋਂ ਦੇਸ਼ ’ਚ ਘਰੇਲੂ ਵਪਾਰਕ ਯਾਤਰੀ ਜਹਾਜ਼ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ। ਪਹਿਲੇ ਦਿਨ ਨਵੀਂ ਦਿੱਲੀ ਤੋਂ 2 ਉਡਾਣਾਂ ਤੋਂ ਯਾਤਰੀ ਭੋਪਾਲ ਆਏ ਅਤੇ ਗਏ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement